14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਰੋਪੜ ਫਗਵਾੜਾ ਨੈਸ਼ਨਲ ਹਾਈਵੇ ’ਤੇ ਰੱਕੜਾਂ ਬੇਟ ਨਜ਼ਦੀਕ ਦੋ ਕਾਰਾਂ ਦੀ ਟੱਕਰ

ਰੱਤੇਵਾਲ, 14 ਸਤੰਬਰ (ਅਸ਼ੋਕ ਕੁਮਾਰ ਲੀਲ)-ਰੋਪੜ ਫਗਵਾੜਾ ਨੈਸ਼ਨਲ ਹਾਈਵੇ ’ਤੇ ਪਿੰਡ ਰੱਕੜਾਂ ਬੇਟ ਦੇ ਰਮਨ ਤੇ ਰਾਜਨ ਢਾਬੇ ਨਜ਼ਦੀਕ ਦੋ ਕਾਰਾਂ ਦੀ ਆਪਸੀ ਭਿਆਨਕ ਟੱਕਰ ਹੋ ਗਈ, ਜਿਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੂਚਨਾ ਮਿਲਦੇ ਸਾਰ ਐਸ.

Ad Position 21
repet_subhas-goyals [Copy P29]
ਹਾਦਸੇ ਵਿਚ ਨੁਕਸਾਨੀਆਂ ਕਾਰਾਂ। 15-09-2026
ਰੱਤੇਵਾਲ, 14 ਸਤੰਬਰ (ਅਸ਼ੋਕ ਕੁਮਾਰ ਲੀਲ)-ਰੋਪੜ ਫਗਵਾੜਾ ਨੈਸ਼ਨਲ ਹਾਈਵੇ ’ਤੇ ਪਿੰਡ ਰੱਕੜਾਂ ਬੇਟ ਦੇ ਰਮਨ ਤੇ ਰਾਜਨ ਢਾਬੇ ਨਜ਼ਦੀਕ ਦੋ ਕਾਰਾਂ ਦੀ ਆਪਸੀ ਭਿਆਨਕ ਟੱਕਰ ਹੋ ਗਈ, ਜਿਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੂਚਨਾ ਮਿਲਦੇ ਸਾਰ ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ ਪ੍ਰਵੀਨ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਦੇਖਿਆ ਕਿ ਇਕ ਸਵਿਫਟ ਕਾਰ ਪੀ. ਬੀ 32 ਐਨ 7774, ਜਿਸ ਨੂੰ ਕਿ ਰਣਜੀਤ ਕੌਰ ਪੁੱਤਰੀ ਬਲਵੀਰ ਸਿੰਘ, ਵਾਸੀ ਮੁਜ਼ਫਰਪੁਰ ਚਲਾ ਰਹੇ ਸੀ ਜੋ ਕਿ ਰੋਪੜ ਤੋਂ ਬਲਾਚੌਰ ਸਾਈਡ ਜਾ ਰਹੇ ਸੀ ਤੇ ਪਿੰਡ ਰੱਕੜਾਂ ਬੇਟ ਦੇ ਰਮਨ ਢਾਬੇ ਦੇ ਨਜ਼ਦੀਕ ਇਕ ਇਟਿਓਸ ਕਾਰ ਪੀ. ਬੀ 32 ਜ਼ੈਡ 3700 ਜਿਸ ਨੂੰ ਹਰੀ ਰਾਮ ਪੁੱਤਰ ਟਹਿਲ ਰਾਮ ਵਾਸੀ ਸਜਾਵਲਪੁਰ (ਨਵਾਂਸ਼ਹਿਰ) ਚਲਾ ਰਿਹਾ ਸੀ ਅਤੇ ਉਸ ਨਾਲ ਉਨ੍ਹਾਂ ਦੀ ਪਤਨੀ ਸਵਾਰ ਸੀ, ਜੋ ਕਿ ਰੋਡ ਕ੍ਰਾਸ ਕਰਨ ਲਈ ਰੋਡ ’ਤੇ ਚੜ੍ਹਿਆ ਤੇ ਸਵਿਫਟ ਕਾਰ ਨਾਲ ਟਕਰਾ। ਜਿਸ ਵਿਚ ਉਨ੍ਹਾਂ ਦੀ ਪਤਨੀ ਨੂੰ ਹਲਕੀਆਂ ਸੱਟਾਂ ਲੱਗੀਆਂ ਜਿਸ ਨੂੰ ਕਿ 108 ਐਂਬੁਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਬਲਾਚੌਰ ਦਾਖਲ ਕਰਵਾਇਆ। ਗੱਡੀਆਂ ਨੂੰ ਰੋਡ ਤੋਂ ਪਾਸੇ ਕਰਵਾ ਕੇ ਆਵਾਜਾਈ ਬਹਾਲ ਕੀਤੀ ਗਈ। ਐਕਸੀਡੈਂਟ ਦੀ ਸੂਚਨਾ ਥਾਣਾ ਸਦਰ ਬਲਾਚੌਰ ਦੇ ਡਿਊਟੀ ਅਫ਼ਸਰ ਏ. ਐਸ. ਆਈ. ਲਖਵੀਰ ਸਿੰਘ ਨੂੰ ਬੁਲਾ ਕੇ ਕੇਸ ਉਨ੍ਹਾਂ ਹਵਾਲੇ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਖਟਕੜ ਕਲਾਂ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ ਅਗਲੀ ਖ਼ਬਰ ਰੱਕੜਾਂ ਢਾਹਾ ਦਾ ਛਿੰਝ ਮੇਲਾ ਸ਼ਾਨੌ-ਸ਼ੋਕਤ ਨਾਲ ਸਮਾਪਤ
Ad Position 24