14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗੁਰਜੀਤ ਸਿੰਘ ਜੀਤਾ ਯੂ. ਕੇ. ਵਲੋਂ ਦੋ ਗ੍ਰੰਥੀ ਸਿੰਘਾਂ ਨੂੰ ਬਿਜਲਈ ਸਕੂਟਰੀਆਂ ਭੇਟ

ਉਸਮਾਨਪੁਰ, 14 ਸਤੰਬਰ (ਸੰਦੀਪ ਮਝੂਰ)-ਪਿੰਡ ਉਸਮਾਨਪੁਰ ਵਿਖੇ ਸਮਾਜ ਸੇਵਕ ਤੇ ਸਾਬਕਾ ਪੰਚ ਸਰਵਣ ਸਿੰਘ ਭੋਲਾ ਦੀ ਪ੍ਰੇਰਨਾ ਦੇ ਚਲਦਿਆਂ ਉਸ ਦੇ ਛੋਟੇ ਭਰਾ ਗੁਰਜੀਤ ਸਿੰਘ ਜੀਤਾ ਯੂ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਉਸਮਾਨਪੁਰ, 14 ਸਤੰਬਰ (ਸੰਦੀਪ ਮਝੂਰ)-ਪਿੰਡ ਉਸਮਾਨਪੁਰ ਵਿਖੇ ਸਮਾਜ ਸੇਵਕ ਤੇ ਸਾਬਕਾ ਪੰਚ ਸਰਵਣ ਸਿੰਘ ਭੋਲਾ ਦੀ ਪ੍ਰੇਰਨਾ ਦੇ ਚਲਦਿਆਂ ਉਸ ਦੇ ਛੋਟੇ ਭਰਾ ਗੁਰਜੀਤ ਸਿੰਘ ਜੀਤਾ ਯੂ. ਕੇ. ਵਲੋਂ ਆਪਣੀ ਦਸਵੰਧ ਵਿਚੋਂ ਦੋ ਗ੍ਰੰਥੀ ਸਿੰਘਾਂ ਲਈ ਬਿਜਲਈ ਸਕੂਟਰੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸਰਵਣ ਸਿੰਘ ਭੋਲਾ ਨੇ ਦੱਸਿਆ ਕਿ ਉਕਤ ਗ੍ਰੰਥੀ ਸਿੰਘਾਂ ਪ੍ਰੀਤਮ ਸਿੰਘ ਵਾਸੀ ਪਿੰਡ ਉਸਮਾਨਪੁਰ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਉਸਮਾਨਪੁਰ ਤੇ ਫਤਿਹ ਸਿੰਘ ਪਿੰਡ ਮਜਾਰਾ ਕਲਾਂ ਗ੍ਰੰਥੀ ਸਿੰਘ ਗੁਰਦੁਆਰਾ ਸ੍ਰੀ ਸਿੰਘ ਸਭਾ ਪਿੰਡ ਉਸਮਾਨਪੁਰ ਨੂੰ ਉਨ੍ਹਾਂ ਦੀ ਸਹੂਲਤ ਲਈ ਸਕੂਟਰੀਆਂ ਭੇਟ ਕੀਤੀਆਂ ਗਈਆਂ ਹਨ। ਇਸ ਮੌਕੇ ਪਤਵੰਤਿਆਂ ਵਲੋਂ ਦਾਨੀ ਸੱਜਣ ਗੁਰਜੀਤ ਸਿੰਘ ਜੀਤਾ ਯੂ. ਕੇ. ਤੇ ਉਨ੍ਹਾਂ ਦੇ ਵੱਡੇ ਭਰਾ ਸਰਵਣ ਸਿੰਘ ਭੋਲਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਕਤ ਦਾਨੀ ਸੱਜਣ ਦੇ ਸਹਿਯੋਗ ਨਾਲ ਪਿੰਡ ਉਸਮਾਨਪੁਰ ਦੀ ਫੁੱਟਬਾਲ ਟੀਮ ਦੇ ਕੋਚ ਦੀ ਤਨਖਾਹ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਬਲਬੀਰ ਸਿੰਘ ਨੰਬਰਦਾਰ, ਹਰਮਿੰਦਰ ਸਿੰਘ ਪੰਚ, ਬਲਵਿੰਦਰ ਸਿੰਘ, ਵਿੱਕੀ ਹਲਵਾਈ, ਧਰਮ ਪਾਲ, ਅਜੈਬ ਸਿੰਘ, ਜਸਵੰਤ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਦਿਲਦਾਰ ਸਿੰਘ ਬੱਬਰ ਮਜਾਰਾ ਵਲੋਂ ਸੁਖਦੀਪ ਸਿੰਘ ਸ਼ੁਕਾਰ ਦਾ ਸਨਮਾਨ ਅਗਲੀ ਖ਼ਬਰ ਅਲੀਪੁਰ ਦੇ ਛਿੰਝ ਮੇਲੇ ’ਚ ਪਹਿਲਵਾਨਾਂ ਦੇ ਹੋਏ ਫਸਵੇਂ ਮੁਕਾਬਲੇ
Ad Position 24