14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਲਸਾੜਾ ਦਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ

ਉੜਾਪੜ/ ਲਸਾੜਾ, 14 ਸਤੰਬਰ (ਲਖਵੀਰ ਸਿੰਘ ਖੁਰਦ)-ਪਿੰਡ ਲਸਾੜਾ ਵਿਖੇ ਪੀਰ ਲਾਲਾਂ ਵਾਲੇ, ਛਿੰਝ ਕਮੇਟੀ ਤੇ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਉੜਾਪੜ/ ਲਸਾੜਾ, 14 ਸਤੰਬਰ (ਲਖਵੀਰ ਸਿੰਘ ਖੁਰਦ)-ਪਿੰਡ ਲਸਾੜਾ ਵਿਖੇ ਪੀਰ ਲਾਲਾਂ ਵਾਲੇ, ਛਿੰਝ ਕਮੇਟੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਾਇਆ। ਇਹ ਮੇਲਾ 6 ਸਤੰਬਰ ਤੋਂ 10 ਸਤੰਬਰ ਤੱਕ ਚੱਲਿਆ। 8 ਸਤੰਬਰ ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। 10 ਸਤੰਬਰ ਨੂੰ ਛਿੰਝ ਵਾਲੇ ਦਿਨ ਪੰਜਾਬੀ ਗਾਇਕਾਂ ਨੇ ਆਪਣੇ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। 3 ਵਜੇ ਦੇ ਕਰੀਬ ਅਖਾੜੇ ਵਿਚ ਅਰਦਾਸ ਬੇਨਤੀ ਕਰਕੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ ਗਈ। ਵੱਖ-ਵੱਖ ਅਖਾੜਿਆਂ ਤੋਂ ਆਏ ਪਹਿਲਵਾਨਾਂ ਦੀਆਂ 100 ਦੇ ਕਰੀਬ ਬਹੁਤ ਸ਼ਾਨਦਾਰ ਅਤੇ ਫਸਵੀਆਂ ਕੁਸ਼ਤੀਆਂ ਹੋਈਆਂ। ਇਸ ਵਾਰ ਪ੍ਰਬੰਧਕਾਂ ਵਲੋਂ ਛਿੰਝ ਮੇਲੇ ਵਿਚ ਪਟਕੇ ਦੀਆਂ ਤਿੰਨ ਸ਼ਾਨਦਾਰ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਚਾਂਦੀ ਗੁੱਜਰ ਹਰਿਆਣਾ ਨੇ ਅਰਸ਼ ਮਹਾਂਰਾਸ਼ਟਰ ਵਿਚਕਾਰ ਪਟਕੇ ਦੀ ਫਸਵੀਂ ਕੁਸ਼ਤੀ ਹੋਈ। ਦੋਨੋਂ ਪਹਿਲਵਾਨਾਂ ਨੇ ਆਪਣੇ ਦਾਅ ਪੇਚ ਮਾਰਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ, ਜਿਸ ਵਿਚ ਚਾਂਦੀ ਗੁੱਜਰ ਜੇਤੂ ਰਿਹਾ। ਦੂਜੀ ਕੁਸ਼ਤੀ ਵਿਚ ਲਾਲੀ ਫਗਵਾੜਾ ਨੇ ਫਾਰੂਕ ਘੱਗਰ ਸਹਾਏ ਨੂੰ ਚਿੱਤ ਕੀਤਾ ਅਤੇ ਤੀਜੀ ਕੁਸ਼ਤੀ ’ਚ ਹੈਪੀ ਫਗਵਾੜਾ ਨੇ ਜਾਕਰ ਹੁਸੈਨ ਨੂੰ ਹਰਾ ਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ। ਪ੍ਰਬੰਧਕਾਂ ਵਲੋਂ ਜੇਤੂਆਂ ਨੂੰ ਸਪਲੈਂਡਰ ਮੋਟਰਸਾਈਕਲ ਤੇ ਉਪ ਜੇਤੂਆਂ ਨੂੰ ਪਲੈਟੀਨਾ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ। ਪਟਕੇ ਦੀਆਂ ਕੁਸ਼ਤੀਆਂ ਦੇ ਇਨਾਮ ਗੁਰਦੇਵ ਸਿੰਘ ਪੁੱਤਰ ਜਗਤ ਸਿੰਘ, ਹਰਜਾਪ ਸਿੰਘ ਪੁੱਤਰ ਗੁਰਮੇਲ ਸਿੰਘ, ਜੋਗਿੰਦਰ ਸਿੰਘ ਤੇ ਸੀਤਲ ਸਿੰਘ ਪੁੱਤਰ ਰਤਨ ਸਿੰਘ, ਸਵਰਣ ਸਿੰਘ ਅਕਾਲੀ ਚੱਕਦਾਨਾ ਵਲੋਂ ਦਿੱਤੇ ਗਏ। ਬਾਕੀ ਪਹਿਲਵਾਨਾਂ ਨੂੰ ਵੀ ਦਿਲਕਸ਼ ਇਨਾਮ ਦਿੱਤੇ ਗਏ। ਛਿੰਝ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਵਲੋਂ ਛਿੰਝ ਮੇਲੇ ਲਈ ਸਹਿਯੋਗ ਦੇਣ ਲਈ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਦਵਿੰਦਰ ਸਿੰਘ, ਪ੍ਰਧਾਨ ਗੁਰਦੇਵ ਸਿੰਘ, ਜਰਨੈਲ ਸਿੰਘ ਪੰਚ, ਨੰਬਰਦਾਰ ਅਵਤਾਰ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ, ਤਰਲੋਚਨ ਸਿੰਘ, ਸੋਹਨ ਸਿੰਘ, ਹਰਦੀਪ ਸਿੰਘ, ਜੋਗਿੰਦਰ ਸਿੰਘ ਫੌਜੀ, ਮਹਿੰਦਰ ਸਿੰਘ ਗੁਰੂ ਅਤੇ ਸ਼ਨੀ ਆਦਿ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਅਲੀਪੁਰ ਦੇ ਛਿੰਝ ਮੇਲੇ ’ਚ ਪਹਿਲਵਾਨਾਂ ਦੇ ਹੋਏ ਫਸਵੇਂ ਮੁਕਾਬਲੇ ਅਗਲੀ ਖ਼ਬਰ ਪਰਾਗਪੁਰ ਵਿਚ ਲਗਾਇਆ ਖੇਤੀ ਸਿਖਲਾਈ ਕੈਂਪ
Ad Position 24