18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਵੈੱਲਫੇਅਰ ਸੁਸਾਇਟੀ ਵਲੋਂ ਅੱਖਾਂ ਦਾ ਲੈਂਜ਼ਾਂ ਵਾਲਾ ਮੁਫ਼ਤ ਜਾਂਚ ਕੈਂਪ 6 ਨੂੰ-ਪ੍ਰਿੰ. ਪ੍ਰੇਮ ਕੁਮਾਰ ਸਹਿਬਾ

ਸੜੋਆ, 17 ਸਤੰਬਰ (ਬਲਵਿੰਦਰ ਨਾਨੋਵਾਲੀਆ)-ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਵਰਿੰਦਰ ਕੁਮਾਰ ਬਛੌੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਬਾਰੇ ਪ੍ਰੋ: ਵਰਿੰਦਰ ਬਛੌੜੀ, ਨਾਜਰ ਰਾਮ ਮਾਨ, ਮਹਿੰਦਰ ਚੰਦ ਪੋਜੇਵਾਲ, ਪ੍ਰਿੰਸੀਪਲ ਪ੍ਰੇਮ ਕੁਮਾਰ ਸਾਹਿਬਾ ਤੇ ਲਾਲ ਸਿੰਘ ਮਾਨ ਮੈਨੇਜਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵੈਲਫੇਅਰ ਸੁਸਾਇਟੀ ਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਲੈਨਜਾਂ ਵਾਲਾ ਮੁਫਤ ਆਪ੍ਰੇਸ਼ਨ ਜਾਂਚ ਕੈਂਪ 6 ਅਕਤੂਬਰ ਨੂੰ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਮੰਗੂਪੁਰ ਬਲਾਕ ਸੜੋਆ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ।

Ad Position 21
No active advertisement
ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਰਜਿ: ਸੜੋਆ ਵਲੋਂ ਲਗਾਏ ਜਾ ਰਹੇ ਅੱਖਾਂ ਦੇ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਮੈਂਬਰ। ਤਸਵੀਰ : ਬਲਵਿੰਦਰ ਨਾਨੋਵਾਲੀਆ 18-09-2026
ਸੜੋਆ, 17 ਸਤੰਬਰ (ਬਲਵਿੰਦਰ ਨਾਨੋਵਾਲੀਆ)-ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਵਰਿੰਦਰ ਕੁਮਾਰ ਬਛੌੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਬਾਰੇ ਪ੍ਰੋ: ਵਰਿੰਦਰ ਬਛੌੜੀ, ਨਾਜਰ ਰਾਮ ਮਾਨ, ਮਹਿੰਦਰ ਚੰਦ ਪੋਜੇਵਾਲ, ਪ੍ਰਿੰਸੀਪਲ ਪ੍ਰੇਮ ਕੁਮਾਰ ਸਾਹਿਬਾ ਤੇ ਲਾਲ ਸਿੰਘ ਮਾਨ ਮੈਨੇਜਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵੈਲਫੇਅਰ ਸੁਸਾਇਟੀ ਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਲੈਨਜਾਂ ਵਾਲਾ ਮੁਫਤ ਆਪ੍ਰੇਸ਼ਨ ਜਾਂਚ ਕੈਂਪ 6 ਅਕਤੂਬਰ ਨੂੰ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਮੰਗੂਪੁਰ ਬਲਾਕ ਸੜੋਆ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਇਹ ਕੈਂਪ ਸਵ. ਮਾਈਕਲ ਰਲ ਉਰਫ ਮਾਈਕੀ ਪੁੱਤਰ ਰਮੇਸ਼ ਚੰਦ ਰਲ ਵਾਸੀ ਕੈਲੀਫੋਰਨੀਆ ਯੂ. ਐਸ. ਏ. ਦੀ ਦੂਸਰੀ ਬਰਸੀ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਬੀਤੇ ਦਿਨੀ ਯੂ. ਐਸ. ਏ. ਵਿਖੇ ਇਕ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਅੱਖਾਂ ਦੇ ਮਾਹਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਉਪਰੰਤ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਸੁਸਾਇਟੀ ਵਲੋਂ ਮੁਫ਼ਤ ਦਿੱਤੀਆ ਜਾਣਗੀਆਂ। ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਅਗਲੇ 7 ਅਕਤੂਬਰ ਨੂੰ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਕੀਤੇ ਜਾਣਗੇ। ਕੈਂਪ ਦੌਰਾਨ ਪਹੁੰਚੀਆਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਮੰਗੂਪੁਰ ਦੇ ਸਹਿਯੋਗ ਨਾਲ ਸੁਸਾਇਟੀ ਵਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਕੈਂਪ ਸਥਾਨ ਤੋਂ ਲੁਧਿਆਣਾ ਵਿਖੇ ਲਿਜਾਉਣ ਅਤੇ ਵਾਪਸ ਲਿਆਉਣ ਦਾ ਸਾਰਾ ਪ੍ਰਬੰਧ ਵੀ ਵੈਲਫੇਅਰ ਸੁਸਾਇਟੀ ਵਲੋਂ ਕੀਤਾ ਜਾਵੇਗਾ। ਇਸ ਮੌਕੇ ਨਾਜਰ ਰਾਮ ਮਾਨ, ਪ੍ਰਿੰਸੀਪਲ ਪ੍ਰੇਮ ਕੁਮਾਰ ਸਾਹਿਬਾ, ਲਾਲ ਸਿੰਘ ਮਾਨ ਮੈਨੇਜਰ, ਪ੍ਰਿੰਸੀਪਲ ਜਗਮੋਹਣ ਨੌਰਦ, ਮਹਿੰਦਰ ਚੰਦ ਪੋਜੇਵਾਲ , ਕੈਪਟਨ ਤਰਸੇਮ ਸਿੰਘ ਖੁਰਦਾਂ, ਲੈਕਚਰਾਰ ਰਾਜ ਕੁਮਾਰ ਮਾਲੇਵਾਲ, ਲੈਕਚਰਾਰ ਰਜਿੰਦਰ ਕੁਮਾਰ ਨਵਾਂਸ਼ਹਿਰ, ਗੁਰਦਿਆਲ ਸਿੰਘ ਮਾਨ, ਸੋਹਣ ਸਿੰਘ ਸੈਂਪਲਾ, ਨਾਜਰ ਰਾਮ ਮਾਨ, ਮਾ: ਸ਼ਿੰਗਾਰਾ ਰਾਮ ਚਣਕੋਈ, ਤੇਲੂ ਰਾਮ, ਮੋਹਣ ਲਾਲ ਖਰੌੜ, ਨਰੰਜਣਜੋਤ ਸਿੰਘ ਚਾਂਦਪੁਰ ਰੁੜਕੀ, ਚਰਨਜੀਤ ਆਲੋਵਾਲ, ਬਲਵਿੰਦਰ ਸਿੰਘ ਨਾਨੋਵਾਲ, ਜਸਵੰਤ ਰਾਏ ਮਝੋਟ, ਕੁਲਦੀਪ ਕੌਰ ਸਰਪੰਚ ਮੰਗੂਪੁਰ, ਸੂਬੇਦਾਰ ਰਾਮ ਪਾਲ, ਕੇਵਲ ਕੁਮਾਰ ਨੰਗਲ ਡੈਮ, ਅਮਨਦੀਪ, ਸੰਦੇਸ਼ ਕੁਮਾਰ, ਪ੍ਰਦੀਪ ਕੁਮਾਰ, ਪਰਮਜੀਤ, ਰਾਮ ਪਾਲ, ਮਹਿੰਦਰ ਪਾਲ, ਕ੍ਰਿਸ਼ਨ ਕੁਮਾਰ, ਗੁਰਮੇਲ ਚੰਦ, ਤਰਸੇਮ ਲਾਲ, ਬਲਵੀਰ ਚੰਦ, ਮੱਖਣ ਸਿੰਘ, ਵੰਸ਼ ਕੁਮਾਰ, ਕਰਨ ਕੁਮਾਰ, ਜੀਤ ਰਾਮ, ਚਰਨਜੀਤ ਸਿੰਘ, ਸਰਬਜੀਤ ਸਿੰਘ, ਪਰਮਜੀਤ ਪੰਮਾ, ਦੇਵ ਰਾਜ, ਰਾਮਜੀਤ ਦਾਸ ਕਟਵਾਰਾ, ਲਖਵੀਰ ਚੰਦ, ਚਰਨ ਦਾਸ, ਅਵਤਾਰ ਚੰਦ, ਮਦਨ ਲਾਲ, ਪਰਮਜੀਤ ਗਗੀ, ਅਸ਼ਵਨੀ ਕੁਮਾਰ, ਜਗਦੀਸ਼ ਕੁਮਾਰ, ਹਰਨਾਮ, ਰਾਮ ਸਰੂਪ, ਕਮਲਜੀਤ, ਡਾ. ਪਰਮਜੀਤ ਪੰਮਾ, ਰਿੰਕੂ ਕੁਮਾਰ ਤੇ ਸ਼ਿੰਦਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਜੀਵ ਕੁਮਾਰ ਮਿੰਟੂ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਬਾਗਬਾਨੀ ਵਿਭਾਗ ਪੰਜਾਬ ਵਲੋਂ ਸਰਦ ਰੁੱਤ ਦੀਆਂ ਬੀਜ ਕਿੱਟਾਂ 90 ਰੁਪਏ ਪ੍ਰਤੀ ਪੈਕਟ ਉਪਲਬਧ-ਡਾ. ਰਜੇਸ਼ ਕੁਮਾਰ
Ad Position 24