18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੰਜੀਵ ਕੁਮਾਰ ਮਿੰਟੂ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ

ਬਲਾਚੌਰ, 17 ਸਤੰਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਭਾਰਤੀ ਜਨਤਾ ਪਾਰਟੀ ਨੂੰ ਬਲਾਚੌਰ ਵਿਚ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਵਾਰਡ ਨੰਬਰ 8 ਦੇ ਪੜ੍ਹੇ-ਲਿਖੇ ਮਿਹਨਤੀ ਨੌਜਵਾਨ ਸੰਜੀਵ ਕੁਮਾਰ ਮਿੰਟੂ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ। ਉਨ੍ਹਾਂ ਨੇ ਬਲਾਚੌਰ ਸਥਿਤ ਭਾਜਪਾ ਦਫ਼ਤਰ ਵਿਖੇ ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ ਦੀ ਮੌਜੂਦਗੀ ਵਿਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।

Ad Position 21
No active advertisement
ਅਜੀਤ ਡੈਸਕ 18-09-2026
ਬਲਾਚੌਰ, 17 ਸਤੰਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਭਾਰਤੀ ਜਨਤਾ ਪਾਰਟੀ ਨੂੰ ਬਲਾਚੌਰ ਵਿਚ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਵਾਰਡ ਨੰਬਰ 8 ਦੇ ਪੜ੍ਹੇ-ਲਿਖੇ ਮਿਹਨਤੀ ਨੌਜਵਾਨ ਸੰਜੀਵ ਕੁਮਾਰ ਮਿੰਟੂ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ। ਉਨ੍ਹਾਂ ਨੇ ਬਲਾਚੌਰ ਸਥਿਤ ਭਾਜਪਾ ਦਫ਼ਤਰ ਵਿਖੇ ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ ਦੀ ਮੌਜੂਦਗੀ ਵਿਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਸੰਜੀਵ ਕੁਮਾਰ ਮਿੰਟੂ ਦੇ ਨਾਲ ਰੂਪ ਲਾਲ ਗੰਗੜ, ਸੁੱਚਾ ਸਿੰਘ ਗੰਗੜ, ਪਰਮਜੀਤ ਕੁਮਾਰ ਪੰਮੀ, ਬਲਬੀਰ ਮੇਨਕਾ, ਕੁਲਦੀਪ ਕੁਮਾਰ ਖੋਸਲਾ, ਸੰਨੀ ਧਾਮ, ਸੰਦੀਪ ਭੱਟੀ, ਰਵੀ ਕੁਮਾਰ ਅਤੇ ਰਿੰਕੂ ਕੁਮਾਰ ਵੀ ਭਾਜਪਾ ਵਿਚ ਸ਼ਾਮਿਲ ਹੋਏ। ਇਸ ਮੌਕੇ ਸੰਜੀਵ ਕੁਮਾਰ ਮਿੰਟੂ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਚ ਹੋ ਰਹੇ ਵਿਕਾਸ ਕਾਰਜਾਂ, ਉਨ੍ਹਾਂ ਦੀ ਦੂਰਦਰਸ਼ੀ ਸੋਚ ਤੇ ਲੋੜਵੰਦ ਵਰਗਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ-ਭਲਾਈ ਯੋਜਨਾਵਾਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਦੇਸ਼ ਹਿੱਤ ਵਿਚ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਭਾਜਪਾ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਸੰਜੀਵ ਕੁਮਾਰ ਮਿੰਟੂ ਅਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ਪਰਿਵਾਰ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਦਾ ਭਾਜਪਾ ਨਾਲ ਜੁੜਨਾ ਪਾਰਟੀ ਦੀਆਂ ਨੀਤੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਪ੍ਰਤੀ ਉਨ੍ਹਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ। ਇਸ ਮੌਕੇ ਪਰਵੀਨ ਪੁਰੀ ਪੱਪਾ ਸਰਕਲ ਪ੍ਰਧਾਨ ਬਲਾਚੌਰ, ਨੰਦ ਕਿਸ਼ੋਰ ਜ਼ਿਲ੍ਹਾ ਮੀਤ ਪ੍ਰਧਾਨ, ਨਰਿੰਦਰ ਨਾਥ ਸੂਦਨ ਭਾਜਪਾ ਦਫ਼ਤਰ ਇੰਚਾਰਜ, ਰਾਜੂ ਆਨੰਦ, ਨਰਿੰਦਰ ਭਾਟੀਆ ਸੋਸ਼ਲ ਮੀਡੀਆ ਸਹਿ-ਇੰਚਾਰਜ, ਸੁਰਿੰਦਰ ਪਾਲ ਵਰਮਾ ਸਮੇਤ ਭਾਜਪਾ ਦੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਦਰਾਵਲ ਵਾਸੀ ਪਾਣੀ ਨੂੰ ਤਰਸੇ, ਪੰਜ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਅਗਲੀ ਖ਼ਬਰ ਵੈੱਲਫੇਅਰ ਸੁਸਾਇਟੀ ਵਲੋਂ ਅੱਖਾਂ ਦਾ ਲੈਂਜ਼ਾਂ ਵਾਲਾ ਮੁਫ਼ਤ ਜਾਂਚ ਕੈਂਪ 6 ਨੂੰ-ਪ੍ਰਿੰ. ਪ੍ਰੇਮ ਕੁਮਾਰ ਸਹਿਬਾ
Ad Position 24