18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ. ਵਲੋਂ ਲਾਲਾ ਹੰਭੀਰ ਚੰਦ ਵਲੀ ਧਾਰਮਿਕ ਅਸਥਾਨ ’ਤੇ ਨਵੇਂ ਬਣੇ ਦਰਬਾਰ ਸਾਹਿਬ ’ਚ 16 ਲੱਖ ਦੇ ਏ. ਸੀ. ਲਗਾਏ

ਔੜ/ਝਿੰਗੜਾਂ, 17 ਸਤੰਬਰ (ਕੁਲਦੀਪ ਸਿੰਘ ਝਿੰਗੜ)-ਲਾਲਾ ਹੰਭੀਰ ਚੰਦ ਵਲੀ ਦੇ ਧਾਰਮਿਕ ਅਸਥਾਨ ਪਿੰਡ ਝਿੰਗੜਾਂ ਵਿਖੇ ਨਵੇਂ ਉਸਾਰੇ ਦਰਬਾਰ ਸਾਹਿਬ ਦੇ ਹਾਲ ਵਿਚ ਸੰਗਤਾਂ ਦੀ ਸਹੂਲਤ ਵਾਸਤੇ ਪਿੰਡ ਦੇ ਐਨ. ਆਰ.

Ad Position 21
No active advertisement
ਸਮਾਜ ਸੇਵੀ ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ. 18-09-2026
ਔੜ/ਝਿੰਗੜਾਂ, 17 ਸਤੰਬਰ (ਕੁਲਦੀਪ ਸਿੰਘ ਝਿੰਗੜ)-ਲਾਲਾ ਹੰਭੀਰ ਚੰਦ ਵਲੀ ਦੇ ਧਾਰਮਿਕ ਅਸਥਾਨ ਪਿੰਡ ਝਿੰਗੜਾਂ ਵਿਖੇ ਨਵੇਂ ਉਸਾਰੇ ਦਰਬਾਰ ਸਾਹਿਬ ਦੇ ਹਾਲ ਵਿਚ ਸੰਗਤਾਂ ਦੀ ਸਹੂਲਤ ਵਾਸਤੇ ਪਿੰਡ ਦੇ ਐਨ. ਆਰ. ਆਈ. ਸਮਾਜ ਸੇਵੀ ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ. ਪੁੱਤਰ ਸਰਬਣ ਸਿੰਘ ਸ਼ੇਰਗਿੱਲ ਦੇ ਪਰਿਵਾਰ ਵਲੋਂ 16 ਲੱਖ ਰੁਪਏ ਦੇ ਏ. ਸੀ. ਲਗਵਾ ਕੇ ਦਿੱਤੇ ਉਥੇ ਉਨ੍ਹਾਂ ਨਵੇਂ ਬਣ ਰਹੇ ਲੰਗਰ ਹਾਲ ’ਤੇ ਲੈਂਟਰ ਪਾਉਣ ਵਾਸਤੇ 5 ਲੱਖ ਰੁਪਏ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਨੂੰ ਭੇਟ ਕੀਤੇ। ਉਨ੍ਹਾਂ ਵਲੋਂ ਕੁੱਲ 21 ਲੱਖ ਰੁਪਏ ਧਾਰਮਿਕ ਅਸਥਾਨ ’ਤੇ ਲਗਾ ਕੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਨੂੰ ਸਫਲ ਬਣਾਇਆ। ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਨੇ ਮਹਾਨ ਦਾਨੀ ਸਮਾਜ ਸੇਵੀ ਬਹਾਦਰ ਸਿੰਘ ਸੇੇਰਗਿੱਲ ਯੂ. ਕੇ. ਵਲੋਂ ਅਸਥਾਨ ’ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਤੇ ਸ਼ਲਾਘਾ ਕਰਦਿਆਂ ਕਿਹਾ ਕਿ ਬਹਾਦਰ ਸਿੰਘ ਸੇੇਰਗਿੱਲ ਵਲੋਂ ਪਿਛਲੇ ਸਾਲਾਂ ’ਚ ਦੇਸ਼ ਵਿਚ ਆਏ ਕੋਰੋਨਾ ਕਾਲ ਦੌਰਾਨ ਪਿੰਡ ਤੇ ਇਲਾਕੇ ਦੇ ਪਿੰਡਾਂ ਵਿੱਚ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨ ਵਿਚ ਮੋਹਰੀ ਰੋਲ ਅਦਾ ਕੀਤਾ। ਉਨ੍ਹਾਂ ਲਾਲਾ ਹੰਭੀਰ ਚੰਦ ਵਲੀ ਦੇ ਧਾਰਮਿਕ ਅਸਥਾਨ ’ਤੇ ਦਾਨੀ ਐਨ. ਆਰ. ਆਈ. ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ. ਦੇ ਪਰਿਵਾਰ ਤੇ ਹੋਰ ਦਾਨੀ ਐਨ. ਆਰ. ਆਈ. ਸੇਵਾਦਾਰਾਂ ਦੀ ਤੰਦਰੁਸਤੀ ਤੇ ਕੰਮਾਂਕਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ। ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ. ਨੇ ਬਾਬਾ ਸੁਖਵਿੰਦਰ ਸਿੰਘ ਮੰਗਾ ਵਲੋਂ ਦਿੱਤੇ ਮਾਣ ਸਤਿਕਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਭਵਿੱਖ ਵਿਚ ਵੀ ਹੋਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਸ਼ੋਤਮ ਸਿੰਘ ਲੱਲ੍ਹ, ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ ਯੂ. ਕੇ., ਸੁੱਚਾ ਸਿੰਘ ਰਾਏਪੁਰ ਡੱਬਾ ਯੂ. ਐਸ. ਏ., ਬਲਵੀਰ ਹੀਰ ਕੈਨੇਡਾ, ਹਰਮਨਪ੍ਰੀਤ ਸਿੰਘ ਮਨੀ, ਜਸਕਰਨ ਸਿੰਘ, ਅਵਨੂਰ ਸਿੰਘ, ਮਾ. ਨਿਰਮਲ ਰਾਮ, ਸੁੱਚਾ ਸਿੰਘ ਢੰਡਾ, ਮਾ. ਮਲਕੀਤ ਸਿੰਘ ਲੱਲ੍ਹ, ਰਾਜੂ ਪਹਿਲਵਾਨ ਰਾਏਪੁਰ ਡੱਬਾ, ਲਵਪ੍ਰੀਤ ਸਿੰਘ, ਸਤਨਾਮ ਰਾਮ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਲ ਦੇਵਤਾ ਮੰਦਰ ਦੀ ਨਵ-ਉਸਾਰੀ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਚੌਧਰੀ ਵਿਜੇ ਭਾਟੀਆ ਵਲੋਂ ਰਾਸ਼ਟਰੀ ਮੰਤਰੀ ਜੈ ਪ੍ਰਕਾਸ਼ ਨਾਲ ਮੁਲਾਕਾਤ
Ad Position 24