ਜਲ ਦੇਵਤਾ ਮੰਦਰ ਦੀ ਨਵ-ਉਸਾਰੀ ਦਾ ਨੀਂਹ ਪੱਥਰ ਰੱਖਿਆ
ਘੁੰਮਣਾਂ, 17 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਮਾਣਕ ਦੇ ਜਲ ਦੇਵਤਾ ਮੰਦਰ ਦੀ ਨਵ-ਉਸਾਰੀ ਗੱਦੀ ਨਸ਼ੀਨ ਯੋਗੀ ਸੰਤ ਨਾਥ ਦੀ ਅਗਵਾਈ ’ਚ ਸੇਵਾਦਾਰ ਏਕਮ ਨਾਥ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ। ਪੰਡਿਤ ਦੇ ਹਵਨ ਯੱਗ ਤੇ ਭੂਮੀ ਪੂਜਨ ਕਰਨ ਉਪਰੰਤ ਸੰਤ ਨਾਥ ਨੇ ਪੰਜ ਇੱਟਾਂ ਰੱਖ ਕੇ ਮੰਦਰ ਦੀ ਨਵ- ਉਸਾਰੀ ਕੀਤੀ ਗਈ।
ਘੁੰਮਣਾਂ, 17 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਮਾਣਕ ਦੇ ਜਲ ਦੇਵਤਾ ਮੰਦਰ ਦੀ ਨਵ-ਉਸਾਰੀ ਗੱਦੀ ਨਸ਼ੀਨ ਯੋਗੀ ਸੰਤ ਨਾਥ ਦੀ ਅਗਵਾਈ ’ਚ ਸੇਵਾਦਾਰ ਏਕਮ ਨਾਥ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ। ਪੰਡਿਤ ਦੇ ਹਵਨ ਯੱਗ ਤੇ ਭੂਮੀ ਪੂਜਨ ਕਰਨ ਉਪਰੰਤ ਸੰਤ ਨਾਥ ਨੇ ਪੰਜ ਇੱਟਾਂ ਰੱਖ ਕੇ ਮੰਦਰ ਦੀ ਨਵ- ਉਸਾਰੀ ਕੀਤੀ ਗਈ। ਬਾਬਾ ਜੀ ਨੇ ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਦਾ ਸਹਿਯੋਗ ਮੰਗਿਆ ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਕਮਲਜੀਤ ਬੰਗਾ ਪ੍ਰਧਾਨ ਕਿਸਾਨ ਵਿੰਗ, ਭਜਨਾ ਰਾਮ, ਪ੍ਰਦੀਪ ਸਿੰਘ, ਅਵਤਾਰ ਸਿੰਘ, ਜੱਗਾ ਪਹਿਲਵਾਨ, ਸ਼ਮਸ਼ੇਰ ਸਿੰਘ, ਸ਼ਿੰਗਾਰਾ ਸਿੰਘ, ਗੁਰਦੀਪ ਸਿੰਘ ਦੀਪੂ ਸਾਬਕਾ ਸਰਪੰਚ, ਸ਼ਿੰਦਾ ਮਾਂਗਟ, ਹਰਬੰਸ ਲਾਲ, ਮੋਹਨ ਲਾਲ, ਤਲਵਿੰਦਰ ਸਿੰਘ, ਸਤਨਾਮ ਸਿੰਘ, ਨਿੰਦਾ ਵਾਹਦ, ਜਸਵੀਰ ਸਿੰਘ ਮਾਂਗਟ, ਮਲੂਕ ਚੰਦ ਤੇ ਹੋਰ ਹਾਜ਼ਰ ਸਨ।