17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਸਿਲੇਬਸ ’ਚ ‘ਨਿਰਮਲ ਸੰਪਰਦਾ’ ਦੇ ਇਤਿਹਾਸ ਨਾਲ ਸੰਬੰਧਿਤ ਵਿਸ਼ਾ ਸ਼ਾਮਿਲ-ਡਾ. ਅਨੀਤਾ ਰਾਣੀ

ਹੁਸ਼ਿਆਰਪੁਰ, 17 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖ਼ਿਆਲਾ ਵਲੋਂ ਨਿਵੇਕਲੀ ਪਹਿਲ ਕਰਦਿਆਂ ਵੇਦ-ਵਿਦਾਂਤ, ਉਪਨਿਸ਼ਦ, ਭਾਰਤੀ ਦਰਸ਼ਨ, ਯੋਗ, ਆਯੁਰਵੇਦ, ਭਾਸ਼ਾ ਵਿਗਿਆਨ, ਸਾਹਿਤ ਤੇ ਗੁਰਮਤਿ ਗਿਆਨ ਪਰੰਪਰਾ ਵਰਗੇ ਵੱਖ-ਵੱਖ ਖੇਤਰਾਂ ਦਾ ਅੰਤਰ ਵਿਭਾਗੀ ਅਧਿਐਨ ਕਰਨ ਲਈ ਕੌਮੀ ਸਿੱਖਿਆ ਨੀਤੀ 2020 ਦੀਆਂ ਭਾਵਨਾਵਾਂ ਅਤੇ ਭਾਰਤੀ ਗਿਆਨ ਪ੍ਰਣਾਲੀ ਨੂੰ ਧਿਆਨ ’ਚ ਰੱਖਦਿਆਂ ਯੂਨੀਵਰਸਿਟੀ ਵਲੋਂ ਨਿਰਮਲ ਸੰਪਰਦਾ: ਸਿਧਾਂਤ, ਇਤਿਹਾਸ ਅਤੇ ਦਰਸ਼ਨ ਵਿਸ਼ੇ ਨੂੰ ਆਈ. ਕੇ.

Ad Position 21
No active advertisement
ਅਜੀਤ ਡੈਸਕ 18-09-2026
ਹੁਸ਼ਿਆਰਪੁਰ, 17 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖ਼ਿਆਲਾ ਵਲੋਂ ਨਿਵੇਕਲੀ ਪਹਿਲ ਕਰਦਿਆਂ ਵੇਦ-ਵਿਦਾਂਤ, ਉਪਨਿਸ਼ਦ, ਭਾਰਤੀ ਦਰਸ਼ਨ, ਯੋਗ, ਆਯੁਰਵੇਦ, ਭਾਸ਼ਾ ਵਿਗਿਆਨ, ਸਾਹਿਤ ਤੇ ਗੁਰਮਤਿ ਗਿਆਨ ਪਰੰਪਰਾ ਵਰਗੇ ਵੱਖ-ਵੱਖ ਖੇਤਰਾਂ ਦਾ ਅੰਤਰ ਵਿਭਾਗੀ ਅਧਿਐਨ ਕਰਨ ਲਈ ਕੌਮੀ ਸਿੱਖਿਆ ਨੀਤੀ 2020 ਦੀਆਂ ਭਾਵਨਾਵਾਂ ਅਤੇ ਭਾਰਤੀ ਗਿਆਨ ਪ੍ਰਣਾਲੀ ਨੂੰ ਧਿਆਨ ’ਚ ਰੱਖਦਿਆਂ ਯੂਨੀਵਰਸਿਟੀ ਵਲੋਂ ਨਿਰਮਲ ਸੰਪਰਦਾ: ਸਿਧਾਂਤ, ਇਤਿਹਾਸ ਅਤੇ ਦਰਸ਼ਨ ਵਿਸ਼ੇ ਨੂੰ ਆਈ. ਕੇ. ਐੱਸ. ਦੇ ਅੰਤਰਗਤ ਸਿਲੇਬਸ ਵਿਚ ਸ਼ਾਮਿਲ ਕਰਕੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ਹੈ। ਇਸ ਸੰਬੰਧੀ ਡਾ. ਅਨੀਤਾ ਰਾਣੀ ਚੇਅਰ ਫੈਲੋ ਸੰਤ ਬਾਬਾ ਮਲਕੀਤ ਸਿੰਘ ਯਾਦਗਾਰੀ ਚੇਅਰ ਨੇ ਦੱਸਿਆ ਕਿ ਇਸ ਵਿਸ਼ੇ ਅਧੀਨ ਵਿਦਿਆਰਥੀਆਂ ਨੂੰ ਨਿਰਮਲ ਪੰਥ, ਇਸ ਦੇ ਆਰੰਭ ਤੇ ਵਿਕਾਸ, ਮੁੱਖ ਸਿਧਾਂਤ ਤੇ ਲੱਛਣ , ਨਿਰਮਲ ਰਹਿਣੀ ਤੇ ਡੇਰਾ ਪ੍ਰਬੰਧ ਨਾਲ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਨਿਰਮਲ ਸੰਪਰਦਾ ਦੀ ਇਤਿਹਾਸਿਕ ਵਿਚਾਰਧਾਰਾ, ਸਾਹਿਤਕ ਦਾਰਸ਼ਨਿਕ ਤੇ ਸਮਾਜਿਕ ਸਭਿਆਚਾਰਕ ਵਿਰਾਸਤ ਦੀ ਸਮੁੱਚੀ ਜਾਣਕਾਰੀ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਾਠਕ੍ਰਮ ਨਾਲ ਵਿਦਿਆਰਥੀਆਂ ’ਚ ਖੋਜ ਚੇਤਨਾ ਪੈਦਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਆਲੋਚਨਾਤਮਿਕ ਦ੍ਰਿਸ਼ਟੀ ਨਾਲ ਸਮਝਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀਆਂ ਨੂੰ ਵਿਰਾਸਤ ਤੋਂ ਗਿਆਨ ਤੇ ਗਿਆਨ ਤੋਂ ਭਵਿੱਖ ਦੀ ਸੋਚ ਨੂੰ ਮਜ਼ਬੂਤ ਕਰਨ ਵਾਲਾ ਮਹੱਤਵਪੂਰਨ ਕਦਮ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਚੱਬੇਵਾਲ ਸਖ਼ੀਆਂ ਦੀ ਮਿਹਨਤ ਸਦਕਾ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਟੀਚਾ ਪੂਰਾ ਕਰਨ ’ਚ ਰਿਹਾ ਮੋਹਰੀ-... ਅਗਲੀ ਖ਼ਬਰ ਪ੍ਰਮੁੱਖ ਸਕੱਤਰ ਵਿਜੇ ਸਿੰਘ ਦਹੀਆ ਨੇ ਸ਼ਹਿਜ਼ਾਦਪੁਰ ਬਲਾਕ ਦੇ ਸਕੂਲਾਂ ਦਾ ਨਿਰੀਖਣ ਕਰ ਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24