19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਰਾਜਾ ਸਾਹਿਬ ਦੇ ਮੇਲੇ ਦੌਰਾਨ ਗੱਡੀ ਦੀ ਭੰਨ-ਤੋੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਵਰ੍ਹੇਗੰਢ ਮਨਾਈ

ਬਹਿਰਾਮ, 18 ਸਤੰਬਰ (ਨਛੱਤਰ ਸਿੰਘ ਬਹਿਰਾਮ)-ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਧਾਰਮਿਕ ਸਮਾਗਮ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ, ਸੰਤ ਡਾ. ਲਛਮਣ ਦਾਸ ਭਰੋਮਜਾਰਾ ਦੀ ਸਰਪ੍ਰਸਤੀ ਵਿਚ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ।

Ad Position 21
No active advertisement
ਅਜੀਤ ਡੈਸਕ 19-09-2026
ਬਹਿਰਾਮ, 18 ਸਤੰਬਰ (ਨਛੱਤਰ ਸਿੰਘ ਬਹਿਰਾਮ)-ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਧਾਰਮਿਕ ਸਮਾਗਮ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ, ਸੰਤ ਡਾ. ਲਛਮਣ ਦਾਸ ਭਰੋਮਜਾਰਾ ਦੀ ਸਰਪ੍ਰਸਤੀ ਵਿਚ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਦਰਬਾਰ ਸਜਾਏ ਗਏ, ਜਿਸ ਵਿਚ ਗਿਆਨੀ ਬਿਕਰਮਜੀਤ ਸਿੰਘ ਦੇ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਤਾਂ ਨੇ ਜਿਥੇ ਉਕਤ ਮਹੀਨੇ ਦੀ ਪਵਿੱਤਰਤਾ ਬਾਰੇ ਵਿਸਥਾਰ ਪੂਰਵਕ ਦੱਸਿਆ ਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਉਪਦੇਸ਼ ਦਿੱਤਾ ਉਥੇ ਬੱਚਿਆਂ ਨੂੰ ਪੜ੍ਹਾਈ ਲਈ ਵੀ ਪ੍ਰੇਰਿਤ ਕੀਤਾ। ਸਮਾਗਮ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ। ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ, ਬਾਬਾ ਹਰਜਿੰਦਰ ਪਾਲ, ਬੁੱਧ ਪ੍ਰਕਾਸ਼, ਏ. ਐਸ. ਆਈ. ਸੁਰਿੰਦਰ ਪਾਲ, ਸੁਖਦੇਵ ਕੁਮਾਰ, ਨਿਕਲਸ ਜੱਖੂ, ਕਰਮ ਵੀਰ ਫਗਵਾੜਾ, ਸ਼ਾਮ ਸੁੰਦਰ, ਬਿਹਾਰੀ ਲਾਲ ਨੰਗਲ ਭਾਖੜਾ, ਐਸ. ਡੀ. ਓ. ਸੋਮ ਨਾਥ ਗੜ੍ਹਸ਼ੰਕਰ, ਲੈਕ: ਰਾਮ ਲੁਭਾਇਆ ਕਲਸੀ, ਪ੍ਰਿੰਸੀਪਲ ਹਰਭਜ ਰਾਮ, ਡਾ. ਕ੍ਰਿਪਾਲ ਸਿੰਘ, ਬਲਵੰਤ ਰਾਏ ਵੜਿੰਗ ਜਲੰਧਰ, ਸਰੋਜ ਕੁਮਾਰ ਵੜਿੰਗ, ਹਰਕੇਸ਼ ਜਲੰਧਰ, ਗਿਆਨ ਚੰਦ ਸੀਂਵਾਂ, ਦਵਿੰਦਰ ਕੁਮਾਰ ਸੀਂਵਾਂ, ਗ੍ਰੰਥੀ ਅਵਤਾਰ ਸਿੰਘ, ਯਸ਼ਪਾਲ ਗੜ੍ਹਸ਼ੰਕਰ, ਕਾਕਾ ਪ੍ਰਧਾਨ ਵੜਿੰਗ, ਪਰਮਜੀਤ ਪੰਮਾ, ਬੀਬੀ ਬਲਵਿੰਦਰ ਕੌਰ, ਬੀਬੀ ਰਾਮੇਸ਼ਵਰ ਕੌਰ, ਬੀਬੀ ਵਿੱਦਿਆ ਦੇਵੀ ਨੰਗਲ, ਸੁਰਿੰਦਰ ਕੌਰ, ਮਹਿੰਦਰ ਕੌਰ, ਸੁਰਜੀਤ ਕੌਰ, ਦੀਪਾ ਭਰੋਮਜਾਰਾ, ਚਰਨਜੀਤ ਨਵਾਂਸ਼ਹਿਰ ਆਦਿ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇ. ਸੀ. ਕਾਲਜ ’ਚ ਕਰਵਾਇਆ ਭਾਰਤੀ ਪਰੰਪਰਾਗਤ ਗਿਆਨ ਪ੍ਰਣਾਲੀ ਵਿਸ਼ੇ ’ਤੇ ਸੈਮੀਨਾਰ ਅਗਲੀ ਖ਼ਬਰ ਸਵ: ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਤੇ ਸਵ: ਰਵੀ ਚੇਚੀ ਦੀ ਯਾਦ ਨੂੰ ਸਮਰਪਿਤ ਵਾਲੀਬਾਲ ਲਹਿਰ ਲੀਗ ਚਾਂਦਪੁਰ ਰੁੜਕੀ ਵਿਖ...
Ad Position 24