19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਕੇ. ਸੀ. ਕਾਲਜ ’ਚ ਕਰਵਾਇਆ ਭਾਰਤੀ ਪਰੰਪਰਾਗਤ ਗਿਆਨ ਪ੍ਰਣਾਲੀ ਵਿਸ਼ੇ ’ਤੇ ਸੈਮੀਨਾਰ

ਨਵਾਂਸ਼ਹਿਰ, 18 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕੇ. ਸੀ.

Ad Position 21
No active advertisement
ਅਜੀਤ ਡੈਸਕ 19-09-2026
ਨਵਾਂਸ਼ਹਿਰ, 18 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕੇ. ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਕੇ. ਸੀ. ਕਾਲਜ ਆਫ਼ ਐਜੂਕੇਸ਼ਨ, ਕੇ. ਸੀ. ਮੈਨੇਜਮੈਂਟ ਕਾਲਜ ਤੇ ਕੇ. ਸੀ. ਇੰਜੀਨੀਅਰਿੰਗ ਐਂਡ ਪੋਲੀਟੈਕਨਿਕ ਕਾਲਜ ਵਲੋਂ ਸਾਂਝੇ ਤੌਰ ’ਤੇ ‘ਭਾਰਤੀ ਪਰੰਪਰਾਗਤ ਗਿਆਨ ਪ੍ਰਣਾਲੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਇਸ ’ਚ ਮੁੱਖ ਬੁਲਾਰਾ ਜਲੰਧਰ ਸਥਿਤ ਐਲ. ਪੀ. ਯੂ. ਦੇ ਸ਼ੁਸ਼ੋਲੋਜੀ ਤੇ ਸੋਸ਼ਲ ਵਰਕਰ ਵਿਭਾਗ ਦੇ ਮੁਖੀ ਡਾ. ਸੁਪ੍ਰੀਤ ਨੇ ਸ਼ਿਰਕਤ ਕੀਤੀ। ਡਾ. ਸੁਪ੍ਰੀਤ ਨੇ ਦੱਸਿਆ ਕਿ ਆਈ. ਕੇ. ਐਸ. (ਇੰਡੀਅਨ ਨੌਲਿਜ ਸਿਸਟਮ) ਵਿਭਾਗ ਭਾਰਤ ਦੀਆਂ ਵੱਖੋ-ਵੱਖ ਵਸਤੂਆਂ, ਕਲਾਵਾਂ ਤੇ ਗਿਆਨ ਪ੍ਰਣਾਲੀਆਂ ਨਾਲ ਸੰਬੰਧਤ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ’ਚ ਯੋਗ, ਭਾਰਤੀ ਸੰਗੀਤ, ਪਰੰਪਰਾਗਤ ਲਲਿਤ ਕਲਾਵਾਂ, ਭਾਰਤੀ ਦਰਸ਼ਨ, ਗਣਿਤ, ਵਿਗਿਆਨ, ਸੰਗੀਤ ਸ਼ਾਸਤਰ, ਕਾਨੂੰਨ ਤੇ ਪਰੰਪਰਾਗਤ ਗਿਆਨ ਪ੍ਰਣਾਲੀਆਂ ਦੇ ਵੱਖੋ-ਵੱਖ ਪਹਿਲੂਆਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਸ਼ਾਲ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ, ਜੋ ਪ੍ਰਾਚੀਨ ਮਨੁੱਖੀ ਬਸਤੀਆਂ ਤੋਂ ਲੈ ਕੇ ਮਹਾਨ ਸਾਮਰਾਜਾਂ ਅਤੇ ਆਧੁਨਿਕ ਗਣਰਾਜ ਤੱਕ ਫੈਲਿਆ ਹੋਇਆ ਹੈ। ਭਾਰਤੀ ਦਰਸ਼ਨ ਦੀ ਜਾਣ-ਪਛਾਣ’, ‘ਵੈਦਿਕ ਗਣਿਤ ਸੂਤਰ ਭਾਰਤੀ ਗਣਨਾ ਦੀ ਕਲਾ’ ਤੇ ‘ਪ੍ਰਾਚੀਨ ਭਾਰਤੀ ਗ੍ਰੰਥਾਂ ’ਚ ਵਿਗਿਆਨ ਅਤੇ ਤਕਨਾਲੋਜੀ’ ਵਰਗੇ ਕੋਰਸ ਨਾ ਸਿਰਫ਼ ਭਾਰਤ ਦੀ ਬੌਧਿਕ ਵਿਰਾਸਤ ਦੀ ਡੂੰਘਾਈ ਨੂੰ ਦਰਸਾਉਂਦੇ ਹਨ, ਸਗੋਂ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਡੂੰਘਾ ਜੁੜਾਅ ਸਥਾਪਤ ਕਰਨ ਵਿਚ ਵੀ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਆਈ. ਕੇ. ਐਸ. ਵਿਭਾਗ ਦਾ ਉਦੇਸ਼ ਭਾਰਤ ਤੇ ਵਿਸ਼ਵ ਦੀਆਂ ਮੌਜੂਦਾ ਅਤੇ ਉੱਭਰ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਭਾਰਤੀ ਗਿਆਨ ਪ੍ਰਣਾਲੀ ਦੀ ਵਿਹਾਰਕ ਉਪਯੋਗਤਾ ਨੂੰ ਉਜਾਗਰ ਕਰਨਾ ਹੈ। ਇਸ ਦਾ ਟੀਚਾ ਵਿਸ਼ਵ ਕਲਿਆਣ ਲਈ ਭਾਰਤ ਦੀਆਂ ਅਤੁੱਟ ਗਿਆਨ ਪਰੰਪਰਾਵਾਂ ਪ੍ਰਤੀ ਰੁਚੀ ਤੇ ਸਿਹਤਮੰਦ ਆਲੋਚਨਾਤਮਕ ਸਤਿਕਾਰ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਪ੍ਰਾਚੀਨ ਤੇ ਸਮਕਾਲੀਨ ਗਿਆਨ ਪ੍ਰਣਾਲੀਆਂ ’ਚ ਕਲਾ, ਸੰਗੀਤ, ਨਾਚ, ਨਾਟਕ ਤੋਂ ਲੈ ਕੇ ਗਣਿਤ, ਖਗੋਲ ਵਿਗਿਆਨ, ਵਿਗਿਆਨ, ਤਕਨਾਲੋਜੀ, ਜੀਵ ਵਿਗਿਆਨ, ਵਾਤਾਵਰਨ ਤੇ ਕੁਦਰਤੀ ਵਿਗਿਆਨ, ਸਿਹਤ ਸੰਭਾਲ, ਯੋਗ, ਕਾਨੂੰਨ, ਨਿਆਂ ਸ਼ਾਸਤਰ, ਅਰਥ ਸ਼ਾਸਤਰ, ਸਮਾਜਿਕ ਵਿਗਿਆਨ, ਮਨੋਵਿਗਿਆਨ, ਦਰਸ਼ਨ ਸ਼ਾਸਤਰ, ਪ੍ਰਬੰਧਨ ਤੇ ਭਾਸ਼ਾ ਵਿਗਿਆਨ ਤੱਕ ਦਾ ਵਿਸ਼ਾਲ ਗਿਆਨ ਸ਼ਾਮਿਲ ਹੈ। ਇਸ ਤੋਂ ਇਲਾਵਾ ਸੰਸਕ੍ਰਿਤ, ਪ੍ਰਾਕ੍ਰਿਤ, ਤਮਿਲ, ਪਾਲੀ ਆਦਿ ਭਾਸ਼ਾਵਾਂ ’ਚ ਮੌਜੂਦ ਗਿਆਨ ਤੇ ਭਾਰਤ ਦੀਆਂ ਮੌਖਿਕ ਪਰੰਪਰਾਵਾਂ ਵੀ ਇਸ ਦਾ ਮਹੱਤਵਪੂਰਨ ਹਿੱਸਾ ਹਨ। ਡਾ. ਸੁਪ੍ਰੀਤ ਨੇ ਕਿਹਾ ਕਿ ਚੰਗੇ ਗਿਆਨ ਦੀ ਪ੍ਰਾਪਤੀ ਲਈ ਸਾਨੂੰ ਕਿਸੇ ਵੀ ਦੇਸ਼ ਦੀ ਭਾਸ਼ਾ ਸਿੱਖਣ ਅਤੇ ਉਸ ਦਾ ਡੂੰਘਾਈ ਨਾਲ ਅਧਿਐਨ ਕਰਨ ਦੀ ਲੋੜ ਹੈ। ਭਾਰਤੀ ਸੱਭਿਆਚਾਰ ਸਾਨੂੰ ਦੱਸਦਾ ਹੈ ਕਿ ਨੈਤਿਕਤਾ ਦਾ ਸਾਡੇ ਜੀਵਨ ਵਿਚ ਬਹੁਤ ਵੱਡਾ ਸਥਾਨ ਹੈ। ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਨੂੰ ਡੇ-ਬੋਰਡਿੰਗ ਸਕੂਲ ਕਿਹਾ ਜਾਂਦਾ ਹੈ, ਕਿਸੇ ਸਮੇਂ ਭਾਰਤ ਵਿਚ ਇਸੇ ਤਰ੍ਹਾਂ ਦੀ ਸਿੱਖਿਆ ਪ੍ਰਣਾਲੀ ਗੁਰਕੁਲਾਂ ਦੇ ਰੂਪ ਵਿਚ ਮੌਜੂਦ ਸੀ। ਇਸ ਮੌਕੇ ਬੀ. ਐੱਡ. ਕਾਲਜ ਦੀ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ ਨੇ ਕਿਹਾ ਕਿ ਭਾਰਤ ਵਲੋਂ ਸਦੀਆਂ ਤੋਂ ਅਪਣਾਈ ਜਾ ਰਹੀ ਪ੍ਰਾਚੀਨ ਪ੍ਰਣਾਲੀ ਨੂੰ ਹੁਣ ਕਈ ਦੇਸ਼ਾਂ ਵਲੋਂ ਵੀ ਅਪਣਾਇਆ ਜਾ ਰਿਹਾ ਹੈ। ਮੈਨੇਜਮੈਂਟ ਕਾਲਜ ਦੀ ਸਹਾਇਕ ਪ੍ਰੋਫੈਸਰ ਜਸਦੀਪ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਹਾਇਕ ਪ੍ਰੋਫੈਸਰ ਮੋਨਿਕਾ ਧੰਮ, ਡਾ. ਮਨਦੀਪ ਕੌਰ, ਰਮਨ, ਇੰਜ. ਮੇਹਾ ਸੇਠ, ਇੰਜ. ਦਵਿੰਦਰ ਸਿੰਘ, ਜਤਿੰਦਰ ਕੌਰ, ਹਰਸਿਮਰਨ, ਤਨੀਸ਼ਾ, ਅਨੀਤਾ ਰਾਣੀ, ਵਰਸ਼ਾ, ਧਾਰਣਾ, ਵਿਪਨ ਕੁਮਾਰ ਸਮੇਤ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਨੂੰ ਸਮਰਪਿਤ ਪੀਰ ਗਿਆਰ੍ਹਵੀਂ ਵਾਲੀ ਸਰਕਾਰ-ਲੱਖਦਾਤਾ ਪੀਰ ਮੇਲੇ ਦੀਆਂ ਤਿਆਰੀਆਂ ਮੁਕੰਮਲ-ਚੇਤ ਰਾਮ ਰਤਨ ਅਗਲੀ ਖ਼ਬਰ ਰਾਜਾ ਸਾਹਿਬ ਦੇ ਮੇਲੇ ਦੌਰਾਨ ਗੱਡੀ ਦੀ ਭੰਨ-ਤੋੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਵਰ੍ਹੇਗੰਢ ਮਨਾਈ
Ad Position 24