06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮੁੱਖ ਮੰਤਰੀ ਦੇ ਨਾਂਅ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਦਿੱਤਾ ਮੰਗ ਪੱਤਰ

ਬਲਾਚੌਰ, 5 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਸੀ. ਪੀ.

Ad Position 21
No active advertisement
ਅਜੀਤ ਡੈਸਕ 06-10-2026
ਬਲਾਚੌਰ, 5 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਸੀ. ਪੀ. ਆਈ.-ਐਮ. ਦੀ ਕੇਂਦਰੀ ਕਮੇਟੀ ਦੇ ਸੱਦੇ ‘ਤੇ ਤਹਿਸੀਲ ਕਮੇਟੀ ਬਲਾਚੌਰ ਵਲੋਂ ਸੀਨੀਅਰ ਆਗੂ ਤੇ ਤਹਿਸੀਲ ਸੈਕਟਰੀ ਮਾਸਟਰ ਪ੍ਰੇਮ ਰੱਕੜ ਦੀ ਅਗਵਾਈ ਵਿਚ ਪਾਰਟੀ ਦੇ ਸਰਗਰਮ ਆਗੂਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਮੰਗ ਪੱਤਰ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਨੂੰ ਦਿੱਤਾ। ਮੰਗ-ਪੱਤਰ ਦੇਣ ਤੋਂ ਪਹਿਲਾਂ ਸੀ. ਪੀ. ਆਈ.-ਐਮ ਦੇ ਦਫ਼ਤਰ ਬਾਬਾ ਵਤਨ ਸਿੰਘ ਟੱਪਰੀਆਂ ਭਵਨ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ.-ਐਮ ਦੇ ਸੀਨੀਅਰ ਆਗੂ ਤੇ ਸੀਟੂ ਪੰਜਾਬ ਦੇ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ ਨੇ ਮੰਗ ਪੱਤਰ ਵਿਚ ਦਰਜ ਮੰਗਾਂ ਦੀ ਵਿਆਖਿਆ ਕੀਤੀ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਜ਼ਦੂਰਾਂ ਵਿਰੋਧੀ ਚਾਰ ਲੇਬਰ ਕੋਡ, ਮਨਰੇਗਾ ਕਾਨੂੰਨ ਦੀ ਥਾਂ ਜੀ ਰਾਮ ਜੀ ਕਾਨੂੰਨ ਲਾਗੂ ਕਰਨਾ, ਅਮਰੀਕਾ ਨਾਲ ਦੇਸ਼ ਵਿਰੋਧੀ ਮੁਕਤ ਵਪਾਰ ਸਮਝੌਤਾ ਕਰਨਾ, ਲੋਕ ਵਿਰੋਧੀ ਬਿਜਲੀ ਬਿੱਲ-2025 ਅਤੇ ਕਿਸਾਨ ਵਿਰੋਧੀ ਬੀਜ ਬਿਲ 2025 ਦੀਆਂ ਤਜਵੀਜਾਂ ਲਿਆਉਣਾ, ਇਹਨਾਂ ਸਭ ਨੂੰ ਕੇਂਦਰ ਸਰਕਾਰ ਕੋਲੋਂ ਰੱਦ ਕਰਾਉਣ ਦੀ ਮੰਗ ਕੀਤੀ। ਮੰਗ-ਪੱਤਰ ਵਿਚ ਮੰਗ ਕੀਤੀ ਗਈ ਕਿ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ। ਵਿਧਾਇਕਾ ਨੂੰ ਮੰਗ-ਪੱਤਰ ਦੇਣ ਸਮੇਂ ਸਾਥੀ ਦਿਲਬਾਗ ਸਿੰਘ ਕੰਗਣਾ ਬੇਟ, ਹੁਸਨ ਚੰਦ ਮਝੋਟ, ਅੱਛਰ ਸਿੰਘ ਟੋਰੋਵਾਲ, ਭਗਤ ਸਿੰਘ ਨੰਬਰਦਾਰ ਕੌਲਗੜ੍ਹ, ਸੁਖਦੇਵ ਸਿੰਘ ਪ੍ਰਧਾਨ ਸ਼੍ਰੀਆਂਸ਼ ਪੇਪਰ ਮਿੱਲ ਟੌਂਸਾ, ਅਮਰੀਕ ਸਿੰਘ ਜੈਨਪੁਰ, ਗੁਰਚਰਨ ਜੈਨਪੁਰ, ਅਵਤਾਰ ਸਿੰਘ, ਜੀਤ ਸਿੰਘ ਫਿਰਨੀ ਮਜਾਰਾ ਅਤੇ ਨੱਨੇ ਖ਼ਾਨ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੰਡੇਰਾਂ ਵਿਖੇ ਰੱਤੂ ਜਠੇਰਿਆਂ ਦਾ ਪ੍ਰਚੱਲਿਤ ਸਾਲਾਨਾ ਸਰਾਧ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਧਾਰਮਿਕ ਸਮਾਗਮ ਕਰਾਇਆ
Ad Position 24