ਪੰਜਾਬ ’ਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਨੀਆਂ ਮੰਦਭਾਗੀਆਂ-ਜਸਵੀਰ ਮੋਰੋਂ
ਬੰਗਾ, 5 ਅਕਤੂਬਰ (ਸੁਰਿੰਦਰ ਸਿੰਘ ਕਰਮ)-ਸਮਾਜ ਸੇਵੀ ਤੇ ਸਾਹਿਤਕ ਸਖਸ਼ੀਅਤ ਸ: ਜਸਵੀਰ ਸਿੰਘ ਮੋਰੋਂ ਨੇ ਪੰਜਾਬ ਅੰਦਰ ਵਿਗੜਦੇ ਹਾਲਾਤਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਵਿਚ ਆਏ ਦਿਨ ਗੋਲੀਬਾਰੀ ਦੀਆਂ ਮੰਦਭਾਗੀਆਂ ਘਟਨਾਵਾਂ ਵਧ ਰਹੀਆਂ ਹਨ। ਲਗਪਗ ਰੋਜ਼ ਹੀ ਅਖ਼ਬਾਰ ਦੀ ਘੱਟੋ-ਘੱਟ ਇਕ ਸੁਰਖੀ ਕਿਤੇ ਨਾ ਕਿਤੇ ਗੋਲੀ ਚੱਲਣ ਦੀ ਹੁੰਦੀ ਹੈ।
ਬੰਗਾ, 5 ਅਕਤੂਬਰ (ਸੁਰਿੰਦਰ ਸਿੰਘ ਕਰਮ)-ਸਮਾਜ ਸੇਵੀ ਤੇ ਸਾਹਿਤਕ ਸਖਸ਼ੀਅਤ ਸ: ਜਸਵੀਰ ਸਿੰਘ ਮੋਰੋਂ ਨੇ ਪੰਜਾਬ ਅੰਦਰ ਵਿਗੜਦੇ ਹਾਲਾਤਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਵਿਚ ਆਏ ਦਿਨ ਗੋਲੀਬਾਰੀ ਦੀਆਂ ਮੰਦਭਾਗੀਆਂ ਘਟਨਾਵਾਂ ਵਧ ਰਹੀਆਂ ਹਨ। ਲਗਪਗ ਰੋਜ਼ ਹੀ ਅਖ਼ਬਾਰ ਦੀ ਘੱਟੋ-ਘੱਟ ਇਕ ਸੁਰਖੀ ਕਿਤੇ ਨਾ ਕਿਤੇ ਗੋਲੀ ਚੱਲਣ ਦੀ ਹੁੰਦੀ ਹੈ। ਦੁੱਖ ਭਰੀਆਂ ਚੀਕਾਂ ਕੂਕਾਂ ਤੀਜੇ ਦਿਨ ਸੁਣਾਈ ਦੇ ਰਹੀਆਂ ਹਨ। ਕਿਤੇ ਨਾ ਕਿਤੇ ਕੰਨਾਂ ਦੇ ਗਹਿਣੇ ਤੋੜੇ ਜਾ ਰਹੇ ਰਹੇ ਹਨ। ਔਰਤਾਂ ਦੇ ਵੈਣ ਪੈਣ ਦੀਆਂ ਅਵਾਜ਼ਾਂ ਆਉਂਦੀਆਂ ਹਨ। ਹਰ ਹਫ਼ਤੇ ਨਸ਼ੇ ਨਾਲ ਜਾਂ ਟਿੱਪਰ ਨਾਲ ਕਿਤੇ ਨਾ ਕਿਤੇ ਮੌਤ ਹੋ ਰਹੀ ਹੈ। ਸਰਕਾਰ ਮੁਰਦਾਬਾਦ ਦੀਆਂ ਅਵਾਜ਼ਾਂ, ਸੰਗਰੂਰ, ਪਟਿਆਲਾ, ਚੰਡੀਗੜ੍ਹ, ਸੁਨਾਮ ਤੋਂ ਹੱਕ ਮੰਗਦੇ ਲੋਕਾਂ ਦੀਆਂ ਆਵਾਜਾਂ ਆ ਰਹੀਆਂ ਹਨ। ਪਰ ਸਰਕਾਰ ਇਨ੍ਹਾਂ ਅਵਾਜ਼ਾਂ ਨੂੰ ਅਣਗੌਲਿਆਂ ਕਰ ਰਹੀ ਹੈ। ਦਬਾਅ ਲੈਣ ਦੇ ਭੁਲੇਖੇ ਦਾ ਸ਼ਿਕਾਰ ਹੈ ਪਰ ਇਨ੍ਹਾਂ ਦਾ ਇਹ ਆਵਾਜ਼ਾਂ ਦਬਾਉਣ ਦਾ ਭੁਲੇਖਾ ਚੋਣਾਂ ਤੋਂ ਪਹਿਲਾਂ ਨਿਕਲਣਾ ਔਖਾ ਹੈ।