13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੋਲੇਵਾਲ ਦੇ ਮੁੱਖ ਰਸਤੇ ’ਚ ਗੰਦੇ ਪਾਣੀ ਦੀ ਭਰਮਾਰ

ਕਾਠਗੜ੍ਹ, 13 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਖੇਤਰ ਅਧੀਨ ਪੈਂਦੇ ਪਿੰਡ ਭੋਲੇਵਾਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਮੁੱਖ ਰਸਤੇ ਵਿਚ ਪਿੰਡ ਦੇ ਗੰਦੇ ਪਾਣੀ ਦੀ ਭਰਮਾਰ ਕਾਰਨ ਸਕੂਲੀ ਬੱਚੇ ਤੇ ਸਟਾਫ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਪਿੰਡ ਭੋਲੇਵਾਲ ਨੂੰ ਜਾਂਦੀ ਲਿੰਕ ਸੜਕ ’ਤੇ ਸਰਕਾਰੀ ਸਕੂਲ ਦੀ ਇਮਾਰਤ ਹੈ ਅਤੇ ਲਿੰਕ ਸੜਕ ਦੇ ਨਾਲ-ਨਾਲ ਪਿੰਡ ਦੇ ਗੰਦੇ ਪਾਣੀ ਦਾ ਨਿਕਾਸੀ ਨਾਲਾ ਬਣਿਆ ਹੋਇਆ ਹੈ।

Ad Position 21
No active advertisement
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੋਲੇਵਾਲ ਦੀ ਦੀਵਾਰ ਦੇ ਨਾਲ ਲੱਗਦੀ ਸੜਕ ਵਿੱਚ ਬਣੇ ਗੰਦੇ ਪਾਣੀ ਦੇ ਛੱਪੜ ਦਾ ਦ੍ਰਿਸ਼। ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ 14-10-2026
ਕਾਠਗੜ੍ਹ, 13 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਖੇਤਰ ਅਧੀਨ ਪੈਂਦੇ ਪਿੰਡ ਭੋਲੇਵਾਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਮੁੱਖ ਰਸਤੇ ਵਿਚ ਪਿੰਡ ਦੇ ਗੰਦੇ ਪਾਣੀ ਦੀ ਭਰਮਾਰ ਕਾਰਨ ਸਕੂਲੀ ਬੱਚੇ ਤੇ ਸਟਾਫ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਪਿੰਡ ਭੋਲੇਵਾਲ ਨੂੰ ਜਾਂਦੀ ਲਿੰਕ ਸੜਕ ’ਤੇ ਸਰਕਾਰੀ ਸਕੂਲ ਦੀ ਇਮਾਰਤ ਹੈ ਅਤੇ ਲਿੰਕ ਸੜਕ ਦੇ ਨਾਲ-ਨਾਲ ਪਿੰਡ ਦੇ ਗੰਦੇ ਪਾਣੀ ਦਾ ਨਿਕਾਸੀ ਨਾਲਾ ਬਣਿਆ ਹੋਇਆ ਹੈ। ਹੁਣ ਬੀਤੇ ਕੁੱਝ ਮਹੀਨਿਆਂ ਤੋਂ ਗੰਦੇ ਪਾਣੀ ਦਾ ਛੱਪੜ ਪੂਰੀ ਤਰ੍ਹਾਂ ਭਰਿਆ ਹੋਇਆ ਹੈ, ਜਿਸ ਕਾਰਨ ਗੰਦੇ ਪਾਣੀ ਦਾ ਨਿਕਾਸੀ ਨਾਲਾ ਗੰਦਗੀ ਨਾਲ ਭਰਨ ਤੋਂ ਬਾਅਦ ਗੰਦਾ ਪਾਣੀ ਲਿੰਕ ਸੜਕ ’ਤੇ ਛੱਪੜ ਵਾਂਗ ਜਮ੍ਹਾਂ ਹੋ ਰਿਹਾ ਹੈ। ਇਸ ਗੰਦੇ ਪਾਣੀ ਨਾਲ ਜਿਥੇ ਸਕੂਲ ਦਾ ਵਾਤਾਵਰਨ ਗੰਦਗੀ ਭਰਿਆ ਬਣਿਆ ਹੋਇਆ ਹੈ ਉਥੇ ਹੀ ਸਕੂਲ ਵਿਚ ਆਉਣ-ਜਾਣ ਵਾਲੇ ਬੱਚਿਆਂ ਤੇ ਸਟਾਫ ਨੂੰ ਅਤਿਅੰਤ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਗੰਦੇ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਕੂਲ ਦੇ ਗੰਦਗੀ ਭਰੇ ਮਾਹੌਲ ਤੋਂ ਤੰਗ ਹੋ ਕੇ ਕੁਝ ਕੁ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ’ਚੋਂ ਹਟਾ ਕੇ ਕਿਧਰੇ ਹੋਰ ਲਗਾ ਦਿੱਤਾ ਹੈ। ਇਕ ਪਾਸੇ ਸਿੱਖਿਆ ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਲਈ ਜ਼ੋਰ ਪਾ ਰਹੇ ਹਨ ਪਰ ਦੂਜੇ ਪਾਸੇ ਭੋਲੇਵਾਲ ਪਿੰਡ ਦੇ ਸਕੂਲ ਦੇ ਹਾਲਾਤਾਂ ਵਰਗੇ ਸਕੂਲਾਂ ਵਿਚ ਲੋਕ ਬੱਚੇ ਕਿਵੇਂ ਪੜ੍ਹਾ ਸਕਦੇ ਹਨ। ਸਾਬਕਾ ਸਰਪੰਚ ਟੌਂਸਾ ਪਿੰਡ ਭੋਲੇਵਾਲ ਦੇ ਸਰਕਾਰੀ ਸਕੂਲ ਦੇ ਨਾਲ ਬਣੀ ਨਰਕਮਈ ਸਥਿਤੀ ਨੂੰ ਲੈ ਕੇ ਪਿੰਡ ਟੌਂਸਾ ਦੇ ਸਾਬਕਾ ਸਰਪੰਚ ਧਰਮਪਾਲ ਕਟਾਰੀਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਕੂਲ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਕਈ ਸਰਕਾਰਾਂ ਆਈਆਂ ਤੇ ਗਈਆਂ ਅਤੇ ਪੰਚਾਇਤਾਂ ਵੀ ਬਣੀਆਂ ਪਰ ਸਕੂਲ ਦੇ ਨਾਲ ਦੀ ਸੜਕ ਵਿਚ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਨਾ ਹੋ ਸਕਿਆ। ਉਨ੍ਹਾਂ ਕਿਹਾ ਕਿ ਸਕੂਲ ਦੇ ਨਾਲ ਗੰਦਗੀ ਭਰੇ ਮਾਹੌਲ ਕਾਰਨ ਬੱਚੇ ਗੰਭੀਰ ਬਿਮਾਰੀਆਂ ਦੀ ਲਪੇਟ ਵਿਚ ਵੀ ਆ ਸਕਦੇ ਹਨ। ਧਰਮਪਲ ਟਾਰੀਆ ਨੇ ਸਿੱਖਿਆ ਵਿਭਾਗ, ਪ੍ਰਸ਼ਾਸਨ ਤੇ ਭੋਲੇਵਾਲ ਦੀ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਸਕੂਲ ਦੇ ਨਾਲ ਜਮ੍ਹਾਂ ਹੋ ਰਹੇ ਗੰਦੇ ਪਾਣੀ ਦਾ ਪੱਕਾ ਹੱਲ ਕਰਵਾਇਆ ਜਾਵੇ। ਸਰਕਾਰੀ ਸਕੂਲ ਭੋਲੇਵਾਲ ਦੇ ਗੰਦਗੀ ਭਰੇ ਮਾਹੌਲ ਸੰਬੰਧੀ ਜਦੋਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੇਢ ਕੁ ਸਾਲ ਪਹਿਲਾਂ ਉਨ੍ਹਾਂ ਨੇ ਗੰਦੇ ਨਾਲੇ ਦੀ ਸਫਾਈ ਕਰਵਾਈ ਸੀ ਪਰ ਕੁੱਝ ਲੋਕ ਉਨ੍ਹਾਂ ਵਲੋਂ ਬੇਨਤੀ ਕਰਨ ਦੇ ਬਾਵਜੂਦ ਵੀ ਪਾਣੀ ਦੇ ਨਾਲ-ਨਾਲ ਪਸ਼ੂਆਂ ਦਾ ਗੋਬਰ ਸੁੱਟਣ ਤੋਂ ਨਹੀਂ ਹਟ ਰਹੇ ਜਿਸ ਕਾਰਨ ਇਹ ਸਮੱਸਿਆ ਵਾਰ ਵਾਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਕੋਲ ਕੋਈ ਫੰਡ ਆਦਿ ਵੀ ਨਹੀਂ ਹੈ, ਜਿਸ ਨਾਲ ਇਸ ਸਮੱਸਿਆ ਦਾ ਹੱਲ ਹੋ ਸਕੇ। ਉਹਨਾਂ ਸਿੱਖਿਆ ਵਿਭਾਗ ਅਤੇ ਪੰਚਾਇਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦਾ ਠੋਸ ਹੱਲ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਕੈਂਟਰ ਵਿਚ ਫਸ ਕੇ ਟੁੱਟੇ ਟਾਹਣੇ ਦੀ ਲਪੇਟ ’ਚ ਆਇਆ ਛੋਟਾ ਹਾਥੀ
Ad Position 24