ਸੇਵਾ ਸੁਸਾਇਟੀ ਬੰਗਾ ਨੇ ਪਿੰਡ ਚੱਕ ਕਲਾਲ ਵਿਖੇ ਮੈਡੀਕਲ ਕੈਂਪ ਲਗਾਇਆ
ਬੰਗਾ, 13 ਅਕਤੂਬਰ (ਧਰਮਵੀਰ ਪਾਲ)-ਸੇਵਾ ਸੁਸਾਇਟੀ ਬੰਗਾ ਪੰਜਾਬ ਵਲੋਂ ਲਿਵਾਸਾ ਹਸਪਤਾਲ ਦੇ ਸਹਿਯੋਗ ਨਾਲ ਅਮਰ ਦਾਸ ਮਹਾਰਾਜ ਡੇਰੇ ਚੱਕ ਕਲਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਬਸਪਾ ਪੰਜਾਬ ਸੂਬਾਈ ਆਗੂ ਪ੍ਰਵੀਨ ਬੰਗਾ ਨੇ ਕੀਤਾ।
ਬੰਗਾ, 13 ਅਕਤੂਬਰ (ਧਰਮਵੀਰ ਪਾਲ)-ਸੇਵਾ ਸੁਸਾਇਟੀ ਬੰਗਾ ਪੰਜਾਬ ਵਲੋਂ ਲਿਵਾਸਾ ਹਸਪਤਾਲ ਦੇ ਸਹਿਯੋਗ ਨਾਲ ਅਮਰ ਦਾਸ ਮਹਾਰਾਜ ਡੇਰੇ ਚੱਕ ਕਲਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਬਸਪਾ ਪੰਜਾਬ ਸੂਬਾਈ ਆਗੂ ਪ੍ਰਵੀਨ ਬੰਗਾ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣ ਨਾਲ ਆਮ ਲੋਕਾਂ ਨੂੰ ਬਹੁਤ ਸਹੂਲਤ ਮਿਲਦੀ ਹੈ, ਜਿਸ ਵਿਚ ਲੋਕਾਂ ਦਾ ਮੁਫ਼ਤ ਦਵਾਈਆਂ ਤੇ ਮੁਫ਼ਤ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਸੇਵਾ ਸੁਸਾਇਟੀ ਬੰਗਾ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਬਸਪਾ ਆਗੂ ਵਿਜੈ ਗੁਣਾਚੌਰ, ਸੰਸਥਾ ਦੇ ਸਰਪ੍ਰਸਤ ਬਲਜੀਤ ਕੌਰ ਬੰਗਾ, ਸੁਰਿੰਦਰ ਸਿੰਘ ਖਟਕੜ, ਸਤਪਾਲ ਖਾਨਪੁਰੀ, ਪ੍ਰਧਾਨ ਰਾਜ ਕੁਮਾਰ ਖਾਨਖਾਨਾ, ਪਰਮਿੰਦਰ ਸਿੰਘ, ਕੇਵਲ ਖਮਾਚੋਂ ਤੇ ਉਨ੍ਹਾਂ ਦੀ ਸਮੁੱਚੀ ਟੀਮ ਤੋਂ ਇਲਾਵਾ ਹੰਸ ਰਾਜ ਜੱਸੀ ਨੰਬੜਦਾਰ, ਮਲਕੀਤ ਮਲੂਪੋਤਾ, ਬਲਵਿੰਦਰ ਸਿੰਘ ਦੋਸਾਂਝ ਤੇ ਪਿੰਡ ਤੇ ਇਲਾਕਾ ਵਾਸੀ ਹਾਜ਼ਰ ਸਨ।