ਸਾਹਿਤਕਾਰ ਹਰਨਾਮ ਸਿੰਘ ਜੋਸ਼ੀਲਾ ਦੇ ਅਕਾਲ ਚਲਾਣੇ ’ਤੇ ਢਿੱਲੋਂ ਸਮੇਤ ਹੋਰ ਐਨ. ਆਰ. ਆਈ. ਵੀਰਾਂ ਨੇ ਕੀਤਾ ਦੁੱਖ ਸਾਂਝਾ
ਬਲਾਚੌਰ, 31 ਅਕਤੂਬਰ (ਨਰੇਸ਼ ਧੌਲ)-ਪਿਛਲੇ ਦਿਨੀਂ ਉੱਘੇ ਕਵੀ ਤੇ ਸਾਹਿਤਕਾਰ ਗਿਆਨੀ ਹਰਨਾਮ ਸਿੰਘ ਜੋਸ਼ੀਲਾ ਪਿੰਡ ਮੋਹਰ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਦੇ ਅਕਾਲ ਚਲਾਣੇ ’ਤੇ ਉਨ੍ਹਾਂ ਦੇ ਸਪੁੱਤਰ ਜਸਵਿੰਦਰ ਸਿੰਘ ਤੇ ਪਰਿਵਾਰ ਨਾਲ ਜਿਥੇ ਸਮੁੱਚੇ ਇਲਾਕਾ ਵਾਸੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਉਥੇ ਬਲਵੀਰ ਸਿੰਘ ਢਿੱਲੋਂ ਸਮੇਤ ਹੋਰ ਐਨ. ਆਰ.
ਬਲਾਚੌਰ, 31 ਅਕਤੂਬਰ (ਨਰੇਸ਼ ਧੌਲ)-ਪਿਛਲੇ ਦਿਨੀਂ ਉੱਘੇ ਕਵੀ ਤੇ ਸਾਹਿਤਕਾਰ ਗਿਆਨੀ ਹਰਨਾਮ ਸਿੰਘ ਜੋਸ਼ੀਲਾ ਪਿੰਡ ਮੋਹਰ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਦੇ ਅਕਾਲ ਚਲਾਣੇ ’ਤੇ ਉਨ੍ਹਾਂ ਦੇ ਸਪੁੱਤਰ ਜਸਵਿੰਦਰ ਸਿੰਘ ਤੇ ਪਰਿਵਾਰ ਨਾਲ ਜਿਥੇ ਸਮੁੱਚੇ ਇਲਾਕਾ ਵਾਸੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਉਥੇ ਬਲਵੀਰ ਸਿੰਘ ਢਿੱਲੋਂ ਸਮੇਤ ਹੋਰ ਐਨ. ਆਰ. ਆਈ. ਵੀਰਾਂ ਵਲੋਂ ਵੀ ਦੁੱਖ ਸਾਂਝਾ ਕੀਤਾ। ਉਨ੍ਹਾਂ ਕੈਨੇਡਾ ਦੀ ਧਰਤੀ ਤੋਂ ਫੋਨ ਰਾਹੀਂ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਗਿਆਨੀ ਹਰਨਾਮ ਸਿੰਘ ਜੋਸ਼ੀਲਾ ਜਿਹੇ ਉੱਘੇ ਕਵੀ ਅਤੇ ਸਾਹਿਤਕਾਰ ਦੇ ਅਕਾਲ ਚਲਾਣੇ ਨਾਲ ਜਿਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸਮੁੱਚੇ ਇਲਾਕਾ ਵਾਸੀ ਵੀ ਇਕ ਸੂਝਵਾਨ ਸ਼ਖ਼ਸੀਅਤ ਤੋਂ ਵਾਂਝੇ ਹੋ ਗਏ ਹਨ। ਦੁੱਖ ਸਾਂਝਾ ਕਰਨ ਵਾਲਿਆਂ ਵਿਚ ਬਲਵੀਰ ਸਿੰਘ ਢਿੱਲੋਂ, ਕੁਲਦੀਪ ਸਿੰਘ ਰੱਕੜ, ਸੁਰਿੰਦਰ ਸਿੰਘ ਸਹੂੰਗੜਾ, ਜਸਪਾਲ ਸਿੰਘ ਨਾਗਰਾ, ਜਗਪਾਲ ਸਿੰਘ ਰਾਏ, ਬਲਵਿੰਦਰ ਸਿੰਘ ਬਰੈਂਪਟਨ, ਨਰੇਸ਼ ਬਾਗੜੀ, ਰਜਿੰਦਰ ਸਿੰਘ ਚਾਹਲ, ਦਵਿੰਦਰ ਸਿੰਘ, ਸ਼ਾਮ ਲਾਲ, ਜੱਸੀ ਬਜਾੜ, ਬਲਵੀਰ ਚੌਧਰੀ ਆਦਿ ਸ਼ਾਮਿਲ ਸਨ।