01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮੁਕੰਦਪੁਰ ਰੋਡ ਬੰਗਾ ਵਿਖੇ ਅਭੀ ਸਕਿਨ ਐਂਡ ਲੇਜ਼ਰ ਕਲੀਨਿਕ ਦਾ ਉਦਘਾਟਨ

ਬੰਗਾ, 31 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਮੁਕੰਦਪੁਰ ਰੋਡ ਬੰਗਾ ਵਿਖੇ ਅਭੀ ਸਕਿਨ ਐਂਡ ਲੇਜ਼ਰ ਕਲੀਨਿਕ ਦਾ ਉਦਘਾਟਨ ਮੁੱਖ ਮਹਿਮਾਨ ਡਾ. ਰਵੀ ਕੁਮਾਰ ਆਦਮਪੁਰ ਵਲੋਂ ਰਿਬਨ ਕੱਟ ਕੇ ਕੀਤਾ।

Ad Position 21
No active advertisement
ਅਜੀਤ ਡੈਸਕ 01-11-2026
ਬੰਗਾ, 31 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਮੁਕੰਦਪੁਰ ਰੋਡ ਬੰਗਾ ਵਿਖੇ ਅਭੀ ਸਕਿਨ ਐਂਡ ਲੇਜ਼ਰ ਕਲੀਨਿਕ ਦਾ ਉਦਘਾਟਨ ਮੁੱਖ ਮਹਿਮਾਨ ਡਾ. ਰਵੀ ਕੁਮਾਰ ਆਦਮਪੁਰ ਵਲੋਂ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਡਾ. ਸਟੀਫਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੰਗਾ ਵਿਚ ਚਮੜੀ ਦੇ ਰੋਗਾਂ ਦੇ ਡਾਕਟਰ ਦੀ ਚਿਰਾਂ ਤੋਂ ਚੱਲੀ ਆ ਰਹੀ ਮੰਗ ਹੁਣ ਪੂਰੀ ਹੋ ਗਈ ਹੈ ਹੁਣ ਮਰੀਜ਼ਾਂ ਨੂੰ ਦੂਰ ਦੁਰਾਡੇ ਨਹੀਂ ਜਾਣਾ ਪਵੇਗਾ। ਇਸ ਮੌਕੇ ਡਾ. ਸਟੀਫਨ ਨੇ ਜਿਥੇ ਪੁੱਜੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਉਥੇ ਦੱਸਿਆ ਕਿ ਅਭੀ ਸਕਿਨ ਐਂਡ ਲੇਜ਼ਰ ਕਲੀਨਿਕ ਵਿਖੇ ਚਮੜੀ ਨਾਲ ਸੰਬੰਧਤ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਸ ਕਲੀਨਿਕ ਦੇ ਖੁੱਲ੍ਹਣ ਨਾਲ ਬੰਗਾ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਚਮੜੀ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਸਹੂਲਤ ਮਿਲੇਗੀ। ਇਸ ਮੌਕੇ ਹਾਜ਼ਰ ਮਹਿਮਾਨਾਂ ਨੇ ਕਲੀਨਿਕ ਦੇ ਪ੍ਰਬੰਧਕਾਂ ਨੂੰ ਨਵੇਂ ਉਪਰਾਲੇ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਹਰਮੇਸ਼ ਲਾਲ, ਡਾ. ਉਂਕਾਰ ਸਿੰਘ, ਡਾ. ਕਸ਼ਮੀਰ ਚੰਦ, ਡਾ. ਮਨਦੀਪ ਸਿੰਘ, ਡਾ. ਦੇਵ ਅਸ਼ੀਸ਼ ਸੇਠ, ਡਾ. ਕਵਿੰਦਰਾ ਸੂਦ, ਡਾ. ਪੀ. ਐਨ. ਪਾਲ, ਡਾ. ਬਲਕਾਰ ਸਿੰਘ, ਡਾ. ਅਮਰੀਕ ਸਿੰਘ, ਡਾ. ਨੀਨਾ, ਡਾ. ਬਲਦੇਵ ਸਿੰਘ ਬੀਕਾ, ਡਾ. ਗੌਰਵਦੀਪ ਹੀਰਾ, ਡਾ. ਵਿਜੇ ਕੁਮਾਰ, ਸਾਬਕਾ ਪ੍ਰਿੰਸੀਪਲ ਰਣਜੀਤ ਕੌਰ, ਗੁਰਿੰਦਰਜੀਤ ਬਾਂਸਲ, ਅਸ਼ਵਨੀ ਚੌਹਾਨ, ਪਰਵੀਨ ਗੋਗੀ, ਕੀਮਤੀ ਸੱਦੀ, ਪਰਵੀਰ ਅੱਬੀ, ਡਾ. ਅਨੀਸ਼, ਡਾ. ਗਿੱਨੀ, ਦਵਿੰਦਰ ਸਿੰਘ, ਸੁਮਿਤ ਅਰੋੜਾ, ਮਨੀ ਪਾਠਕ, ਸੁਧੀਰ ਜੈਨ, ਮੋਹਣ ਲਾਲ, ਊਧਮ ਸਿੰਘ, ਰਾਜ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਟੈਂਡਾ ਸਕੂਲ ਨੇ ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਡਰਾਮੇ ਵਿਚ ਮਾਰੀ ਬਾਜ਼ੀ ਅਗਲੀ ਖ਼ਬਰ ਸਾਹਿਤਕਾਰ ਹਰਨਾਮ ਸਿੰਘ ਜੋਸ਼ੀਲਾ ਦੇ ਅਕਾਲ ਚਲਾਣੇ ’ਤੇ ਢਿੱਲੋਂ ਸਮੇਤ ਹੋਰ ਐਨ. ਆਰ. ਆਈ. ਵੀਰਾਂ ਨੇ ਕੀਤਾ ਦੁੱਖ ਸਾਂਝਾ
Ad Position 24