03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗੋਰਖ ਟਿੱਲਾ ਮੋਹਣ ਮਾਜਰਾ ਵਿਖੇ ਛਿੰਝ ਮੇਲਾ ਕਰਵਾਇਆ

ਕਾਠਗੜ੍ਹ, 2 ਨਵੰਬਰ (ਪ. ਪ)-ਗੋਰਖ ਟਿੱਲਾ ਪਿੰਡ ਮੋਹਣ ਮਾਜਰਾ ਵਿਖੇ ਗੱਦੀਨਸ਼ੀਨ ਬਾਬਾ ਗਿਆਨ ਦਾਸ ਫੱਕਰ ਦੀ ਸਰਪ੍ਰਸਤੀ ਹੇਠ ਸਾਲਾਨਾ ਛਿੰਝ ਮੇਲਾ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-11-2026
ਕਾਠਗੜ੍ਹ, 2 ਨਵੰਬਰ (ਪ.ਪ)-ਗੋਰਖ ਟਿੱਲਾ ਪਿੰਡ ਮੋਹਣ ਮਾਜਰਾ ਵਿਖੇ ਗੱਦੀਨਸ਼ੀਨ ਬਾਬਾ ਗਿਆਨ ਦਾਸ ਫੱਕਰ ਦੀ ਸਰਪ੍ਰਸਤੀ ਹੇਠ ਸਾਲਾਨਾ ਛਿੰਝ ਮੇਲਾ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ, ਪਹਿਲਵਾਨਾਂ ਅਤੇ ਨੌਜਵਾਨਾਂ ਨੇ ਪਹੁੰਚ ਕੇ ਹਾਜ਼ਰੀ ਲਗਾਈ। ਮੇਲੇ ਦੀ ਸ਼ੁਰੂਆਤ ਧਾਰਮਿਕ ਰਸਮਾਂ ਨਾਲ ਕੀਤੀ ਗਈ। ਦੂਰ-ਦੂਰ ਤੋਂ ਆਏ ਨਾਮੀ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਭਾਟੀਆ ਸੰਡਰੇਵਾਲ ਨੇ ਉੱਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਮਹਾਂਪੁਰਸ਼ਾਂ ਵੱਲੋਂ ਭਾਜਪਾ ਆਗੂ ਵਿਜੇ ਭਾਟੀਆ ਸੰਡਰੇਵਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨੂਰਪੁਰ ’ਚ ਕਰਵਾਇਆ 35ਵਾਂ ਸਰਦਾਰ ਮੁਹੰਮਦ ਤੇ ਗੁਲਜ਼ਾਰ ਮੁਹੰਮਦ ਸੰਗੀਤ ਮੇਲਾ ਅਗਲੀ ਖ਼ਬਰ ਮਹਿਮੀ ਜਠੇਰੇ ਦਾ ਸਾਲਾਨਾ ਦੀਵਾਲੀ ਮੇਲਾ 8 ਨੂੰ ਚਾਹਲ ਵਿਖੇ
Ad Position 24