03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨੂਰਪੁਰ ’ਚ ਕਰਵਾਇਆ 35ਵਾਂ ਸਰਦਾਰ ਮੁਹੰਮਦ ਤੇ ਗੁਲਜ਼ਾਰ ਮੁਹੰਮਦ ਸੰਗੀਤ ਮੇਲਾ

ਨਵਾਂਸ਼ਹਿਰ, 2 ਨਵੰਬਰ (ਜਸਬੀਰ ਸਿੰਘ ਨੂਰਪੁਰ)-ਸਰਦਾਰ ਮੁਹੰਮਦ ਅਤੇ ਗੁਲਜਾਰ ਮੁਹੰਮਦ ਦੀ ਯਾਦ ‘ਚ ਸਰਦਾਰ ਮੁਹੰਮਦ ਟਰੱਸਟ ਨੂਰਪੁਰ ਵੱਲੋਂ 35ਵਾਂ ਸੰਗੀਤ ਮੇਲਾ ਕਰਵਾਇਆ ਗਿਆ। ਮੇਲੇ ਦੇ ਮੁੱਖ ਮਹਿਮਾਨ ਮਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੇ ਆਖਿਆ ਕਿ ਸੱਭਿਆਚਾਰ ਅਤੇ ਸੰਗੀਤ ਮੇਲੇ ਸਾਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਦੇ ਹਨ।

Ad Position 21
No active advertisement
ਅਜੀਤ ਡੈਸਕ 03-11-2026
ਨਵਾਂਸ਼ਹਿਰ, 2 ਨਵੰਬਰ (ਜਸਬੀਰ ਸਿੰਘ ਨੂਰਪੁਰ)-ਸਰਦਾਰ ਮੁਹੰਮਦ ਅਤੇ ਗੁਲਜਾਰ ਮੁਹੰਮਦ ਦੀ ਯਾਦ ‘ਚ ਸਰਦਾਰ ਮੁਹੰਮਦ ਟਰੱਸਟ ਨੂਰਪੁਰ ਵੱਲੋਂ 35ਵਾਂ ਸੰਗੀਤ ਮੇਲਾ ਕਰਵਾਇਆ ਗਿਆ। ਮੇਲੇ ਦੇ ਮੁੱਖ ਮਹਿਮਾਨ ਮਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੇ ਆਖਿਆ ਕਿ ਸੱਭਿਆਚਾਰ ਅਤੇ ਸੰਗੀਤ ਮੇਲੇ ਸਾਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਦੇ ਹਨ। ਉਹਨਾਂ ਆਖਿਆ ਕਿ ਲਗਾਤਾਰ ਜੋ ਸਰਦਾਰ ਮੁਹੰਮਦ ਟਰੱਸਟ ਵਲੋਂ ਸੰਗੀਤ ਮੇਲਾ ਕਰਵਾਇਆ ਜਾ ਰਿਹਾ ਹੈ, ਇਹ ਬਹੁਤ ਹੀ ਸ਼ਲਾਘਾਯੋਗ ਉਦਮ ਹੈ। ਇਸ ਨਾਲ ਨਵੇਂ ਕਲਾਕਾਰਾਂ ਨੂੰ ਵੀ ਸੰਗੀਤ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਹਨਾਂ ਆਖਿਆ ਕਿ ਨਾਮੀ ਸੰਗੀਤਕਾਰ ਜਿੱਥੇ ਇਸ ਮੇਲੇ ‘ਚ ਹਾਜਰੀ ਭਰਦੇ ਹਨ, ਉਥੇ ਲੋਕਾਂ ਨੂੰ ਸੰਗੀਤ ਨਾਲ ਜੁੜਨ ਦਾ ਵੀ ਮੌਕਾ ਪ੍ਰਦਾਨ ਹੁੰਦਾ ਹੈ। ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਆਖਿਆ ਕਿ ਸਰਦਾਰ ਮੁਹੰਮਦ ਅਤੇ ਗੁਲਜਾਰ ਮੁਹੰਮਦ ਫਨਕਾਰ ਸੰਗੀਤਕਾਰਾਂ ਦਾ ਸੰਗੀਤ ਦੇ ਖੇਤਰ ‘ਚ ਵੱਡਾ ਯੋਗਦਾਨ ਹੈ, ਜਿਹਨਾਂ ਦੀ ਯਾਦ ਤਾਜ਼ਾ ਕਰਕੇ ਟਰੱਸਟ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਹੈ। ਕੁਲਜੀਤ ਸਿੰਘ ਸਰਹਾਲ ਚੇਅਰਮੈਨ ਜਲ ਸਰੋਤ ਵਿਭਾਗ ਪੰਜਾਬ ਨੇ ਆਖਿਆ ਕਿ ਜੋ ਸੰਗੀਤ ਮੇਲਾ 35 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਇਹ ਸੰਗੀਤ ਫਨਕਾਰਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਮੇਲੇ ਦੌਰਾਨ ਪ੍ਰਸਿੱਧ ਕਲਾਕਾਰ ਮੁਹੰਮਦ ਸਦੀਕ, ਸਤਵਿੰਦਰ ਬੁੱਗਾ, ਫਿਰੋਜ਼ ਖਾਨ, ਰੂਬੀ ਖਾਨ, ਨਛੱਤਰ ਗਿੱਲ, ਕੁਲਵਿੰਦਰ ਕੈਲੀ, ਗਗਨ ਕੋਕਰੀ, ਰਾਏ ਜੁਝਾਰ, ਕੌਰ ਸਿਸਟਰ, ਰਣਜੀਤ ਰਾਣਾ, ਕਮਲ ਕਟਾਣੀਆਂ ਨੇ ਆਪਣੇ ਗੀਤ ਪੇਸ਼ ਕੀਤੇ। ਮੰਚ ਸੰਚਾਲਨ ਆਸ਼ੂ ਚੋਪੜਾ ਅਤੇ ਜਸਬੀਰ ਸਿੰਘ ਨੂਰਪੁਰ ਨੇ ਕੀਤਾ। ਕਲਾਕਾਰ ਦਾ ਪ੍ਰਧਾਨ ਬੂਟਾ ਮੁਹੰਮਦ ਅਤੇ ਪ੍ਰਬੰਧਕੀ ਮੰਡਲ ਨੇ ਸਨਮਾਨ ਕੀਤਾ। ਇਸ ਮੌਕੇ ‘ਤੇ ਸਾਈ ਉਮਰੇ ਸ਼ਾਹ ਮਢਾਲੀ ਸ਼ਰੀਫ, ਜਸਪ੍ਰੀਤ ਸਿੰਘ ਰੋਬੀ ਕੰਗ ਹਲਕਾ ਇੰਚਾਰਜ ਨਵਾਂਸ਼ਹਿਰ, ਸਤਿੰਦਰ ਕੌਰ ਨੂਰਪੁਰ ਚੇਅਰਪਰਸਨ ਪੰਚਾਇਤ ਸੰਮਤੀ ਬੰਗਾ, ਪਵਨਜੀਤ ਸਿੰਘ ਸਿੱਧੂ ਸੰਗਠਨ ਹਲਕਾ ਇੰਚਾਰਜ, ਡਾ. ਕਮਲਜੀਤ ਨਵਾਂਸ਼ਹਿਰ, ਬਸਪਾ ਆਗੂ ਪ੍ਰਵੀਨ ਬੰਗਾ, ਸ਼ਿਵ ਰਾਮ ਕੈਂਥ, ਸਾਈ ਪੱਪਲ ਸ਼ਾਹ, ਸਰਬਜੀਤ ਸਿੰਘ ਰਾਏ, ਕੁਲਵੰਤ ਸਿੰਘ ਹੀਰ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ, ਅਜਮੇਰ ਸਹੋਤਾ, ਨਰਿੰਦਰ ਬੰਗਾ, ਰਣਜੀਤ ਰਾਣਾ, ਸੁਲਤਾਨ ਮੁਹੰਮਦ, ਗੁਰਸੇਵ ਸਿੰਘ ਧਾਲੀਵਾਲ, ਲਖਵਿੰਦਰ ਸਾਬੀ, ਵਰਿੰਦਰ ਮਾਨ, ਦੇਸ਼ ਰਾਜ ਬੰਗਾ, ਮਨਿੰਦਰ ਕੌਰ ਸਰਪੰਚ, ਮਨਜੀਤ ਕੌਰ, ਬਲਵੀਰ ਕੌਰ ਪੰਚ, ਅਜਮੇਰ ਚਾਨਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੱਕ ਗੁਰੂ ਦੇ ਫੁੱਟਬਾਲ ਟੂਰਨਾਮੈਂਟ ’ਚ ਸਮੁੰਦੜਾ ਤੇ ਸਿੰਬਲੀ ਦੀਆਂ ਟੀਮਾਂ ਫਾਈਨਲ ’ਚ ਪਹੁੰਚੀਆਂ ਅਗਲੀ ਖ਼ਬਰ ਗੋਰਖ ਟਿੱਲਾ ਮੋਹਣ ਮਾਜਰਾ ਵਿਖੇ ਛਿੰਝ ਮੇਲਾ ਕਰਵਾਇਆ
Ad Position 24