03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਚੱਕ ਗੁਰੂ ਦੇ ਫੁੱਟਬਾਲ ਟੂਰਨਾਮੈਂਟ ’ਚ ਸਮੁੰਦੜਾ ਤੇ ਸਿੰਬਲੀ ਦੀਆਂ ਟੀਮਾਂ ਫਾਈਨਲ ’ਚ ਪਹੁੰਚੀਆਂ

ਸਮੁੰਦੜਾ, 2 ਨਵੰਬਰ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਆਪਣਾ ਐਨ. ਆਰ.

Ad Position 21
No active advertisement
ਅਜੀਤ ਡੈਸਕ 03-11-2026
ਸਮੁੰਦੜਾ, 2 ਨਵੰਬਰ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਆਪਣਾ ਐਨ.ਆਰ.ਆਈ ਫੁੱਟਬਾਲ ਕੱਲਬ ਚੱਕ ਗੁਰੂ-ਸਮੁੰਦੜਾ ਵਲੋਂ ਕਰਵਾਏ ਜਾ ਰਹੇ ਚੌਥੇ ਬਲਵਿੰਦਰ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਟ ਵਿੱਚ ਕਲੱਬ ਸ੍ਰੈਣੀ, ਪਿੰਡ ਪੱਧਰ ਅਤੇ 17 ਸਾਲ ਉਮਰ ਵਰਗ ਦੇ ਸੈਮੀਫਾਈਨਲ ਮੁਕਾਬਲੇ ਹੋਏ। ਜਿਸ ਵਿਚ ਮਾਹਿਲਪੁਰ ਫੁੱਟਬਾਲ ਕਲੱਬ ਅਤੇ ਸਰੀ ਐਫ.ਸੀ ਦੀਆਂ ਟੀਮਾਂ ਆਪੋ-ਆਪਣੇ ਮੈਚ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਗਈਆਂ। ਇਸੇ ਤਰ੍ਹਾਂ ਪਿੰਡ ਪੱਧਰ ਦੇ ਹੋਏ ਮੁਕਾਬਲਿਆਂ ਵਿੱਚ ਸਮੁੰਦੜਾ ਨੇ ਚੱਕ ਫੁੱਲੂ ਅਤੇ ਸਿੰਬਲੀ ਨੇ ਬਕਾਪੁਰ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਉਮਰ ਵਰਗ 17 ਸਾਲ ਅਕੈਡਮੀ ਪੱਧਰ ਦੇ ਹੋਏ ਮੁਕਾਬਲਿਆਂ ਵਿੱਚ ਫੁੱਟਬਾਲ ਅਕੈਡਮੀ ਪਾਲਦੀ ਅਤੇ ਅਨੰਦਪੁਰ ਸਾਹਿਬ ਨੇ ਜਿੱਤਾਂ ਦਰਜ ਕੀਤੀਆਂ। ਇਸ ਮੌਕੇ ਸ਼ਮਿੰਦਰਜੀਤ ਸਿੰਘ ਸਾਬਕਾ ਐਸ.ਪੀ ਪੰਜਾਬ ਪੁਲਿਸ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮੋਹਣ ਸਿੰਘ ਮੱਲੀ ਚੇਅਰਮੈਨ ਆਪਣਾ ਐਨ.ਆਰ.ਆਈ ਫੁੱਟਬਾਲ ਕਲੱਬ, ਅਵਤਾਰ ਸਿੰਘ ਤਾਰੀ, ਸੁੱਚਾ ਸਿੰਘ ਕੈਨੇਡਾ, ਗੁਰਦੇਵ ਸਿੰਘ ਖਾਲਸਾ, ਸਤਨਾਮ ਸਿੰਘ, ਕਮਲਜੀਤ ਸਿੰਘ, ਬਲਵੰਤ ਸਿੰਘ, ਅਮਰੀਕ ਸਿੰਘ ਰਾਏ, ਨਰਿੰਦਰ ਸਿੰਘ ਆਸਟਰੇਲੀਆ, ਕੁਲਵਿੰਦਰ ਸਿੰਘ ਕਿੰਦਾ, ਕਰਨੈਲ ਸਿੰਘ ਕੈਲੀ, ਹਰਮੇਸ਼ ਗੰਗੜ, ਰੋਸ਼ਨਜੀਤ ਸਿੰਘ ਪਨਾਮ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ ’ਤੇ ਰੈਲ ਮਾਜਰਾ ਨੇੜੇ ਕਾਰ ਦੀ ਬਾਰਾਂਸਿੰਙੇ ਨਾਲ ਹੋਈ ਟੱਕਰ ਅਗਲੀ ਖ਼ਬਰ ਨੂਰਪੁਰ ’ਚ ਕਰਵਾਇਆ 35ਵਾਂ ਸਰਦਾਰ ਮੁਹੰਮਦ ਤੇ ਗੁਲਜ਼ਾਰ ਮੁਹੰਮਦ ਸੰਗੀਤ ਮੇਲਾ
Ad Position 24