19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਾਥੀ ਪ੍ਰੇਮ ਰੱਕੜ ਨੂੰ ਦਿੱਤੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ

ਮਜਾਰੀ-ਸਾਹਿਬਾ, 19 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਸੀ. ਪੀ.

Ad Position 21
No active advertisement
ਪਾਰਟੀ ਵਲੋਂ ਲਾਲ ਝੰਡਾ ਅਤੇ ਪੰਜਾਬੀ ਸਾਹਿਤ ਸਭਾ ਵਲੋਂ ਕੀਤਾ ਗਿਆ ਦੁਸ਼ਾਲਾ ਭੇਟ 20-11-2026
ਮਜਾਰੀ-ਸਾਹਿਬਾ, 19 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਸੀ.ਪੀ.ਆਈ-ਐਮ ਦੇ ਸਬਾਈ ਆਗੂ ਅਤੇ ਪਿੰਡ ਰੱਕੜਾਂ ਢਾਹਾ ਦੇ ਮੌਜੂਦਾ ਸਰਪੰਚ ਪ੍ਰੇਮ ਰੱਕੜ ਜੋ ਕੁੱਝ ਸਮਾਂ ਬਿਮਾਰ ਰਹਿਣ ਕਾਰਨ ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਉਹਨਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਪਿੰਡ ਰੱਕੜਾ ਢਾਹਾ ਦੀ ਸ਼ਮਸ਼ਾਨ ਘਾਟ ਵਿੱਚ ਸੈਂਕੜੇ ਸੇਜਲ ਅੱਖਾਂ ਨਾਲ ਕਰ ਦਿੱਤਾ ਗਿਆ। ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰਾਂ ਨਵਨੀਤ ਸ਼ੈਲੀ ਅਤੇ ਸਕੀਰਤ ਸ਼ੈਲੀ ਵੱਲੋਂ ਦਿਖਾਈ ਗਈ। ਪ੍ਰੇਮ ਰੱਕੜ ਦੇ ਮ੍ਰਿਤਕ ਸਰੀਰ ‘ਤੇ ਪਾਰਟੀ ਆਗੂਆਂ ਵੱਲੋਂ ਲਾਲ ਝੰਡਾ ਅਤੇ ਪੰਜਾ ਬੀ ਸਾਹਿਤ ਸਭਾ ਬਲਾਚੌਰ ਵੱਲੋਂ ਦੀਦਾਰ ਸਿੰਘ ਸ਼ੇਤਰਾ ਦੀ ਅਗਵਾਈ ਵਿੱਚ ਪਰਮਜੀਤ ਦੇਹਲ, ਬਲਵੀਰ ਖਾਨਪੁਰੀ, ਮੋਹਨ ਸਿੰਘ ਰਾਏ, ਭਾਗ ਸਿੰਘ ਰੱਕੜ, ਨਿਰਮਲਜੀਤ ਸਿੰਘ ਚਾਹਲ, ਹਰਕਵਲ ਸਿੰਘ ਕੌਲਗੜ੍ਹ ਅਤੇ ਬਹਾਦਰ ਸਿੰਘ ਕੌਲਗੜ੍ਹ ਵੱਲੋਂ ਦੁਸ਼ਾਲਾ ਭੇਂਟ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਬਲਵੀਰ ਸਿੰਘ ਜਾਡਲਾ, ਰਾਮ ਸਿੰਘ ਨੂਰਪੁਰੀ, ਗੁਰਨੇਕ ਸਿੰਘ ਭੱਜਲ, ਸੁਭਾਸ਼ ਮੱਟੂ, ਮਹਿੰਦਰ ਕੁਮਾਰ, ਅਪਾਰ ਸਿੰਘ ਸੰਧੂ, ਅਸ਼ਵਨੀ ਕੁਮਾਰ, ਮਹਾਂ ਸਿੰਘ ਰੌੜੀ, ਜਰਨੈਲ ਰਾਣੇਵਾਲ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਬੜੈਚ, ਸੁਰਿੰਦਰ ਸਿੰਘ ਬੈਂਸ, ਜਸਬੀਰ ਸਿੰਘ ਦੀਪ, ਕੁਲਦੀਪ ਦੌੜਕਾ, ਤਾਰਾ ਸਿੰਘ ਕੋਲਗੜ੍ਹ, ਗਿਆਨ ਚੰਦ ਹਿਆਤਪੁਰ ਰੁੜਕੀ, ਕਸ਼ਮੀਰ ਸਿੰਘ ਰੱਕੜ, ਭੁਪਿੰਦਰ ਸਿੰਘ ਕੌਲਗੜ੍ਹ, ਚਮਨ ਸਿੰਘ, ਅਵਤਾਰ ਸਿੰਘ, ਗੁਰਦਿਆਲ ਰੱਕੜ, ਨਾਜਰ ਰਾਮ ਮਾਨ, ਦਿਲਰਾਜ ਸਿੰਘ, ਲਾਲ ਚੰਦ ਬੰਗਾ, ਬਰਿੰਦਰ ਵਿਛੌੜੀ, ਰੇਸਮ ਸਿੰਘ, ਰਘਵੀਰ ਸਿੰਘ ਬਲਾਚੌਰ, ਰਾਮ ਕੁਮਾਰ ਸੈਂਪਲਾਂ, ਸਤਵਿੰਦਰ ਰੱਕੜ, ਅਮਰੀਕ ਸਿੰਘ ਜੈਨਪੁਰ, ਭੁਪਿੰਦਰ ਬੇਗਮਪੁਰ, ਨੰਬਰਦਾਰ ਗੁਰਸ਼ੈਲ ਸਿੰਘ, ਮੋਹਨ ਸਿੰਘ ਜੈਨਪੁਰ, ਮਾਸਟਰ ਬਲਦੇਵ ਰਾਜ ਸ਼ਾਸਤਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਐਡਵਾਂਸ ਦਰਦ ਨਿਵਾਰਕ ਕਲੀਨਿਕ ’ਚ 87 ਨੇ ਲਾਭ ਪ੍ਰਾਪਤ ਕੀਤਾ ਅਗਲੀ ਖ਼ਬਰ ਜਾਗਰਣ ਤੇ ਭੰਡਾਰਾ 22 ਨੂੰ
Ad Position 24