ਜੰਡਿਆਲੀ ’ਚ ਕ੍ਰਿਕਟ ਟੂਰਨਾਮੈਂਟ ਦੀ ਹੋਈ ਸ਼ੁਰੂਆਤ
ਬਹਿਰਾਮ, 25 ਨਵੰਬਰ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਜੰਡਿਆਲੀ ਵਿਖੇ ਗ੍ਰਾਮ ਪੰਚਾਇਤ ਜੰਡਿਆਲੀ ਐਨ. ਆਰ.
ਬਹਿਰਾਮ, 25 ਨਵੰਬਰ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਜੰਡਿਆਲੀ ਵਿਖੇ ਗ੍ਰਾਮ ਪੰਚਾਇਤ ਜੰਡਿਆਲੀ ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋਇਆ। ਜਿਸ ਦਾ ਉਦਘਾਟਨ ਹਲਕਾ ਬੰਗਾ ਦੇ ਵਿਧਾਨ ਸਭਾ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਕਮਲਜੀਤ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਪੰਚਾਇਤ ਦੇ ਸਹਿਯੋਗ ਨਾਲ ਕੀਤਾ। ਉਦਘਾਟਨੀ ਮੈਚ ਬੁਰਜ ਕੰਧਾਰੀ ਅਤੇ ਬਾਹੜੋਵਾਲ ਵਿਚਕਾਰ ਕਰਵਾਇਆ ਗਿਆ। ਇਸ ਮੌਕੇ ਸਰਪੰਚ ਸੁਰਿੰਦਰ ਪਾਲ ਜੰਡਿਆਲੀ, ਅਨਿਲ ਕੁਮਾਰ ਲੱਕੀ ਪੰਚ, ਵਿਦਿਆ ਦੇਵੀ ਪੰਚ, ਬਲਵੀਰ ਕੌਰ ਪੰਚ, ਰੇਸ਼ਮ ਰਾਮ ਪੰਚ, ਮਾਸਟਰ ਸੁਰਿੰਦਰ ਕੁਮਾਰ ਵਲੋਂ ਕਮੇਟੀ ਨੂੰ ਕਮਲਜੀਤ ਬੰਗਾ ਵਲੋਂ ਹਜ਼ਾਰ ਰੁਪਏ ਕਮੇਟੀ ਨੂੰ ਮਾਲੀ ਸਹਾਇਤਾ ਦਿੱਤੀ। ਇਸ ਮੌਕੇ ਹਰਦੀਪ ਰਾਏ, ਰਕੇਸ਼ ਕੁਮਾਰ, ਅਨਿਲ ਕੁਮਾਰ, ਆਸ਼ੂ, ਰੋਹਿਤ ਕੁਮਾਰ, ਹੈਪੀ, ਪ੍ਰੇਮ ਜੰਡਿਆਲੀ, ਬਖਸ਼ੀਸ਼ ਭਿੰਦੀ ਅਤੇ ਕਮੇਟੀ ਮੈਂਬਰ ਸ਼ਾਮਲ ਸਨ।