ਖਮਾਣੋਂ, 25 ਜਨਵਰੀ (ਜੋਗਿੰਦਰ ਪਾਲ)-ਨਜ਼ਦੀਕੀ ਪਿੰਡ ਬਿਲਾਸਪੁਰ ਦੇ ਨੌਜਵਾਨ ਜਤਿੰਦਰ ਸਿੰਘ ਜੋ ਮਨਸੂਰਪੁਰ ਵਿਖੇ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ, ਨੇ ਲੱਭਿਆ ਮੋਬਾਈਲ ਅਸਲੀ ਮਾਲਕ ਦੇ ਸਪੁਰਦ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ | ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਨੂੰ ਸੜਕ 'ਤੇ ਡਿੱਗਿਆ ਮਹਿੰਗਾ ਮੋਬਾਈਲ ਮਿਲਿਆ | ਇਸ ਸਬੰਧੀ ਉਨ੍ਹਾਂ ਤੁਰੰਤ ਯੂਥ ਆਗੂ ਮਨਦੀਪ ਸਿੰਘ ਘੁਮਾਣ ਨਾਲ ਗੱਲਬਾਤ ਕੀਤੀ ਅਤੇ ਮੋਬਾਇਲ ਦੇ ਅਸਲੀ ਮਾਲਕ ਸੁਖਵਿੰਦਰ ਸਿੰਘ ਹਵਾਰਾ ਨੂੰ ਵਾਪਸ ਕੀਤਾ ਗਿਆ | ਸੁਖਵਿੰਦਰ ਸਿੰਘ ਨੇ ਇਸ ਸਬੰਧੀ ਜਤਿੰਦਰ ਸਿੰਘ ਦੀ ਇਮਾਨਦਾਰੀ ਦੀ ਸ਼ਲਾਘਾ ਕਰਦਿਆਂ ਉਸ ਦਾ ਧੰਨਵਾਦ ਕੀਤਾ | ਇਸ ਮੌਕੇ ਮਨਦੀਪ ਸਿੰਘ ਘੁਮਾਣ, ਜਤਿੰਦਰ ਸਿੰਘ, ਹਰਵਿੰਦਰ ਸਿੰਘ, ਹਰਿੰਦਰ ਸਿੰਘ, ਇੰਦਰਪ੍ਰੀਤ ਘੁਮਾਣ ਅਤੇ ਜਤਿੰਦਰ ਸਿੰਘ ਜਿੰਦੀ ਹਾਜ਼ਰ ਸਨ |