21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਾਲਾਨਾ ਤਿੰਨ ਦਿਨਾਂ ਜੋੜ ਮੇਲ ਇਤਿਹਾਸਕ ਗੁਰਦੁਆਰਾ ਚੋਈ ਸਾਹਿਬ ਵਿਖੇ 1 ਤੋਂ ਸ਼ੁਰੂ, ਅੰਮਿ੍ਤ ਸੰਚਾਰ 3 ਨੂੰ

Ad Position 21
No active advertisement
ਅਜੀਤ ਡੈਸਕ 31-01-2026
ਬਨੂੜ, 30 ਜਨਵਰੀ (ਭੁਪਿੰਦਰ ਸਿੰਘ)-ਸਿੱਖ ਕÏਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਚਰਨ ਛੋਹ ਧਰਤੀ ਤੇ ਸਥਿਤ ਇਤਿਹਾਸਿਕ ਗੁਰਦੁਆਰਾ ਚੋਈ ਸਾਹਿਬ ਪਿੰਡ ਛੜਬੜ ਵਿਖੇ ਸਲਾਨਾ ਤਿੰਨ ਦਿਨਾਂ ਜੋੜ ਮੇਲ ਇਕ ਫਰਵਰੀ ਤੋਂ ਤਿੰਨ ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ¢ ਇਸ ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆਂ ਕਿ ਤਿੰਨੋ ਦਿਨ ਕੀਰਤਨ ਦਰਬਾਰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾਵੇਗਾ¢ ਜਿਸ ਵਿਚ ਸਿੱਖ ਪੰਥ ਦੇ ਉੱਘੇ ਰਾਗੀ ਸਿੰਘ, ਕਥਾ ਕੀਰਤਨ ਅਤੇ ਢਾਡੀ ਜਥੇ ਆਪਣੇ ਗੁਰ ਜਸ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ¢ ਦੋ ਫਰਵਰੀ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੇ ਚਾਰ ਦੀਵਾਰੀ ਦੀ ਸ਼ੁਰੂਆਤ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ , ਬਾਬਾ ਹਰਬੰਸ ਸਿੰਘ ਰਵਾਲੋ ਵਾਲੇ ਅਤੇ ਬਾਬਾ ਗੁਰਦੇਵ ਸਿੰਘ ਬਨੂੜ ਕਾਰ ਸੇਵਾ ਵਾਲੇ ਟੱਕ ਲਗਾ ਕੇ ਕਰਨਗੇ¢ ਤਿੰਨ ਫਰਵਰੀ ਨੂੰ ਅੰਮਿ੍ਤ ਦਾ ਬਾਟਾ ਤਿਆਰ ਹੋਵੇਗਾ¢ ਜਿਸ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਆ ਕੇ ਅੰਮਿ੍ਤ ਦੀ ਦਾਤ ਦੇਣਗੇ¢ ਇਲਾਕੇ ਦੀ ਸਮੂਹ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਜਾਤ-ਪਾਤ ਦਾ ਪੱਤਾ ਖੇਡ ਕੇ ਚੋਣਾਂ ਜਿੱਤਣ ਦੇ ਮਨਸੂਬਿਆਂ ਨੂੰ ਪੰਜਾਬੀ ਅਸਫ਼ਲ ਬਣਾਉਣ-ਟਿਵਾਣਾ ਅਗਲੀ ਖ਼ਬਰ ਸਕੂਲ ਆਫ ਐਮੀਨੈਂਸ ਫੀਲਖਾਨਾ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ
Ad Position 24