14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅਣਪਛਾਤਾ ਵਿਅਕਤੀ ਕੱਪੜੇ ਦੀ ਦੁਕਾਨ 'ਚੋਂ ਮੋਬਾਈਲ ਤੇ ਨਕਦੀ ਚੋਰੀ ਕਰ ਕੇ ਹੋਇਆ ਫ਼ਰਾਰ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਮੰਡੀ ਗੋਬਿੰਦਗੜ੍ਹ, 31 ਜਨਵਰੀ (ਇਕਬਾਲਦੀਪ ਸੰਧੂ)-ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਮੁਹੱਲਾ ਗੁਰੂ ਨਾਨਕ ਕਾਲੋਨੀ ਸਥਿਤ ਇਕ ਕੱਪੜਿਆਂ ਦੀ ਦੁਕਾਨ ਤੋਂ ਦੁਪਹਿਰ 1 ਵਜੇ ਦੇ ਕਰੀਬ ਇਕ ਅਣਪਛਾਤਾ ਵਿਅਕਤੀ ਨਗਦੀ ਅਤੇ ਮੋਬਾਈਲ ਫ਼ੋਨ ਚੋਰੀ ਕਰਕੇ ਫ਼ਰਾਰ ਹੋ ਗਿਆ | ਇਹ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ | ਪ੍ਰਾਪਤ ਜਾਣਕਾਰੀ ਮੁਤਾਬਿਕ ਘਟਨਾ ਉਸ ਵੇਲੇ ਵਾਪਰੀ ਜਦੋਂ ਦੁਕਾਨਦਾਰ ਆਪਣੇ ਨਾਲ ਲੱਗਦੀ ਦੂਜੀ ਦੁਕਾਨ 'ਚ ਕੋਈ ਕੰਮ ਗਿਆ ਤਾਂ ਮੌਕੇ ਦਾ ਫ਼ਾਇਦਾ ਚੁੱਕਦਿਆਂ ਉਕਤ ਵਿਅਕਤੀ ਨੇ ਕਾਊਾਟਰ ਤੋਂ ਨਗਦੀ ਅਤੇ ਇਕ ਮੋਬਾਈਲ ਫ਼ੋਨ ਚੁੱਕ ਲਿਆ | ਦੁਕਾਨ ਮਾਲਕ ਵਲੋਂ ਤੁਰੰਤ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਦੇਖੀ ਗਈ ਤਾਂ ਕਥਿਤ ਦੋਸ਼ੀ ਦੀ ਕੋਈ ਪਛਾਣ ਨਹੀਂ ਹੋ ਸਕੀ, ਜੋ ਕਿ ਨਾਲ ਲੱਗਦੀ ਰੇਲਵੇ ਲਾਈਨਾਂ ਵੱਲ ਫ਼ਰਾਰ ਹੋ ਗਿਆ | ਇਲਾਕੇ ਦੇ ਦੁਕਾਨਦਾਰਾਂ ਵਿਚ ਇਸ ਘਟਨਾ ਤੋਂ ਬਾਅਦ ਚਿੰਤਾ ਦਾ ਮਾਹੌਲ ਹੈ | ਉੱਧਰ ਸਾਬਕਾ ਕੌਂਸਲਰ ਹਰਮੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਈ ਹੈ, ਹੁਣ ਲੋਕ ਮੁਹੱਲਿਆਂ ਵਿਚ ਵੀ ਸੁਰੱਖਿਅਤ ਨਹੀਂ ਹਨ | ਪਹਿਲਾਂ ਪੁਲਿਸ ਇਲਾਕੇ ਵਿਚ ਗਸ਼ਤ ਕਰਨ ਆਉਂਦੀ ਸੀ, ਹੁਣ ਉਹ ਵੀ ਬੰਦ ਹੈ | ਜਿਸ ਕਰਕੇ ਲੁਟੇਰੇ ਵੱਧ ਗਏ ਹਨ, ਜੋ ਬੇਖ਼ੌਫ ਬਿਨਾਂ ਮੂੰਹ ਢਕੇ ਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਪੁਲਿਸ ਨੂੰ ਹੋਰ ਗਸ਼ਤ ਵਧਾਉਣ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਬਿਨਾਂ ਨੰਬਰ ਐਕਟਿਵਾ ਸਮੇਤ ਨੌਜਵਾਨ ਪੁਲਿਸ ਅੜਿੱਕੇ, ਮੁਕੱਦਮਾ ਦਰਜ ਅਗਲੀ ਖ਼ਬਰ ਨਾਇਬ ਤਹਿਸੀਲਦਾਰ ਹਰਪਾਲ ਸਿੰਘ ਨੂੰ ਨਿੱਘੀ ਵਿਦਾਇਗੀ ਦਿੱਤੀ
Ad Position 24