ਸੰਘੋਲ, 31 ਜਨਵਰੀ (ਧਨੋਆ)-ਸਥਾਨਕ ਪੁਲਿਸ ਨੇ ਬਿਨਾਂ ਨੰਬਰ ਹੌਂਡਾ ਐਕਟਿਵਾ ਸਮੇਤ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਚੌਂਕੀ ਸੰਘੋਲ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਦਲਜੀਤ ਸਿੰਘ, ਮੁਨਸ਼ੀ ਹਰਪ੍ਰੀਤ ਸਿੰਘ ਆਦਿ ਬਸੀ ਪਠਾਣਾਂ ਰੋਡ 'ਤੇ ਰੇਲਵੇ ਪੁਲ ਕੋਲ ਨਾਕਾਬੰਦੀ 'ਤੇ ਸਨ ਕਿ ਬਸੀ ਪਠਾਣਾਂ ਤਰਫ਼ੋਂ ਆਉਂਦੇ ਐਕਟਿਵਾ ਸਵਾਰ ਨੌਜਵਾਨ ਨੂੰ ਰੋਕਿਆ ਗਿਆ | ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਦੌਰਾਨ ਨੌਜਵਾਨ ਐਕਟਿਵਾ ਦੀ ਮਾਲਕੀ ਸਾਬਤ ਨਾ ਕਰ ਸਕਿਆ | ਜਿਸ 'ਤੇ ਪੁਲਿਸ ਨੇ ਨੌਜਵਾਨ ਕਮਲਜੀਤ ਸਿੰਘ ਵਾਸੀ ਮੁਹੱਲਾ ਗੁੱਗਾ ਮਾੜੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਖ਼ਿਲਾਫ਼ ਚੋਰੀ ਦੇ ਕਥਿਤ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਹੈ | ਮਾਮਲੇ 'ਚ ਪੁਲਿਸ ਵਲੋਂ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ |