05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੰਘੋਲ ਵਿਖੇ ਖ਼ੂਨਦਾਨ ਕੈਂਪ ਲਗਾਇਆ

Ad Position 21
repet_subhas-goyals [Copy P29]
ਖ਼ੂਨਦਾਨ ਕੈਂਪ ਉਪਰੰਤ ਡਾਕਟਰਾਂ ਦੀ ਟੀਮ ਦਾ ਸਨਮਾਨ ਕਰਦੇ ਹੋਏ ਪ©ਬੰਧਕ | ਅਜੀਤ ਤਸਵੀਰ <br/> 22-02-2026
ਸੰਘੋਲ, 21 ਫਰਵਰੀ (ਗੁਰਨਾਮ ਸਿੰਘ ਚੀਨਾ, ਪਰਮਵੀਰ ਸਿੰਘ)-ਗ੍ਰਾਮ ਪੰਚਾਇਤ ਸੰਘੋਲ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਲੰਗਰ ਕਮੇਟੀ, ਨਗਰ ਨਿਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਰਾਮਲੀਲ੍ਹਾ ਧਰਮਸਾਲਾ ਸੰਘੋਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਵਿਰਦੀ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਦੁਆਰਾ 33 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ ਤੇ ਉਨ੍ਹਾਂ ਇਲਾਕਾ ਵਾਸੀਆਂ ਨੂੰ ਦੱਸਿਆ ਕਿ ਤੁਹਾਡੇ ਦੁਆਰਾ ਦਾਨ ਕੀਤੇ ਗਏ ਖ਼ੂਨ ਨਾਲ ਕਈ ਕੀਮਤੀ ਜਾਨਾਂ ਦਾ ਬਚਾਅ ਹੋ ਸਕੇਗਾ | ਉਨ੍ਹਾਂ ਹਰ ਇਨਸਾਨ ਨੂੰ ਖ਼ੂਨ ਦਾਨ ਕਰਨ ਦੀ ਅਪੀਲ ਵੀ ਕੀਤੀ | ਇਸ ਮੌਕੇ ਭੂਸ਼ਨ ਕੁਮਾਰ ਸਰਪੰਚ, ਮੈਂਬਰ ਪੰਚਾਇਤ ਕਾਲਾ ਪਹਿਲਵਾਨ, ਸਾਬਕਾ ਸਰਪੰਚ ਰਕੇਸ਼ ਕੁਮਾਰ, ਪ੍ਰਧਾਨ ਜਸਵੀਰ ਸਿੰਘ, ਦਿਨੇਸ਼ ਕੁਮਾਰ ਬਿੱਲਾ, ਸਤੀਸ਼ ਕੁਮਾਰ ਬਿੱਲੂ, ਕਮਲਜੀਤ ਸਿੰਘ, ਸੋਹਣ ਲਾਲ ਘੋਲਾ, ਅਸ਼ੋਕ ਕੁਮਾਰ ਮੋਰਿੰਡਾ, ਗੁਰਪ੍ਰੀਤ ਸਿੰਘ ਮੈਂਬਰ ਲੰਗਰ ਕਮੇਟੀ, ਲੇਖ ਰਾਜ ਲੱਕੀ, ਕਮਲ, ਦੇਸਾ ਚੌਧਰੀ, ਤੇਜਾ ਸਿੰਘ, ਵਿੱਕੀ ਰਾਣਾ, ਮੁਖਤਿਆਰ ਸਿੰਘ ਮਾਰਕੀਟ ਪ੍ਰਧਾਨ, ਮਨਪ੍ਰੀਤ ਪੇਸ਼ੀ, ਸੁਖਬੀਰ ਸਿੰਘ ਬਿਰਦੀ, ਟੀਨੂ, ਵਰਿੰਦਰ ਰੋਮੀ ਆਦਿ ਮੌਜੂਦ ਸਨ | ਇਸ ਮੌਕੇ ਪ੍ਰਬੰਧਕਾਂ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਤੇ ਡਾਕਟਰਾਂ ਦੀ ਟੀਮ ਵੱਲੋਂ ਵੀ ਸਰਪੰਚ ਭੂਸ਼ਨ ਕੁਮਾਰ, ਸੀਨੀਅਰ ਸਿਟੀਜ਼ਨ ਕਮਲਜੀਤ ਸਿੰਘ ਤੇ ਜਸਵੀਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਆਦਿ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਹੋਲੇ ਮਹੱਲੇ ਮੌਕੇ ਲਗਾਏ ਜਾਣ ਵਾਲੇ ਲੰਗਰਾਂ ਅਤੇ ਗਤਕਾ ਮੁਕਾਬਲਿਆਂ ਸੰਬੰਧੀ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ-ਦਵਿੰਦਰ ਸਿ... ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਸਕੂਲੀ ਵਿਦਿਆਰਥੀਆਂ ਵਲੋਂ ਸਮਰਪਣ ਪ੍ਰੋਗਰਾਮ ਕਰਵਾਇਆ
Ad Position 24