ਖਮਾਣੋਂ, 26 ਫਰਵਰੀ (ਜੋਗਿੰਦਰ ਪਾਲ)-ਫੁੱਲਾਂ ਦੀ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਆਰ.ਟੀ.ਐਸ. ਫਲਾਵਰ ਨਾਨੋਵਾਲ ਵਿਖੇ ਫੁੱਲਾਂ ਦੀ ਖੇਤੀ ਦੇ ਸਬੰਧ ਵਿਚ ਦੂਜੀ ਵਰਕਸ਼ਾਪ 2 ਮਾਰਚ ਦਿਨ ਸੋਮਵਾਰ ਨੂੰ ਲਗਾਈ ਜਾ ਰਹੀ ਹੈ | ਇਸ ਵਰਕਸ਼ਾਪ ਵਿਚ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਸੰਬੰਧੀ ਭਰਪੂਰ ਟੈਕਨੀਕਲ ਜਾਣਕਾਰੀ ਦਿੱਤੀ ਜਾਵੇਗੀ ਜਿਸ ਵਿਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ਫਲੋਰੀਕਲਚਰ, ਹੌਰਟੀਕਲਚਰ ਅਤੇ ਐਗਰੀਕਲਚਰ ਡਿਪਾਰਟਮੈਂਟ ਕੇ.ਵੀ.ਕੇ. ਤੋਂ ਇਲਾਵਾ ਵੱਡੀ ਨਾਮੀ ਕੰਪਨੀਆਂ ਵੀ ਇਸ ਸਾਲ ਇਸ ਫੁੱਲਾਂ ਦੀ ਖੇਤੀ ਦੇ ਸੈਮੀਨਾਰ ਕਮ ਵਰਕਸ਼ਾਪ ਵਿਚ ਸ਼ਿਰਕਤ ਕਰਨਗੀਆਂ | ਗੁਰਵਿੰਦਰ ਸਿੰਘ ਸੋਹੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਰਕਸ਼ਾਪ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ |