ਜਖਵਾਲੀ, 5 ਮਾਰਚ (ਨਿਰਭੈ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਸਰਕਲ ਹੱਲੋਤਾਲੀ ਤੇ ਸਰਕਲ ਮੂਲੇਪੁਰ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਨੂੰ ਬੂੱਥ ਪੱਧਰ 'ਤੇ ਮਜਬੂਤ ਕੀਤਾ ਜਾਵੇਗਾ ਅਤੇ ਪਾਰਟੀ ਪ੍ਰਤੀ ਵਫਾਦਾਰੀ ਤੇ ਸਰਗਰਮੀ ਨਾਲ ਸੇਵਾਵਾਂ ਨਿਭਾਉਣ ਵਾਲੇ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਅੱਗੇ ਲਿਆਂਦਾ ਜਾਵੇਗਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਹੈ | ਇਨ੍ਹਾਂ ਮੀਟਿੰਗਾਂ ਦੌਰਾਨ ਇਲਾਕੇ ਦੇ ਮੋਹਤਬਰਾਂ ਵਲੋਂ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ, ਸਰਕਲ ਹੱਲੋਤਾਲੀ ਦੇ ਪ੍ਰਧਾਨ ਜਗਤਾਰ ਸਿੰਘ ਗੁਣੀਆ ਮਾਜਰਾ ਅਤੇ ਮੂਲੇਪੁਰ ਸਰਕਲ ਦੇ ਪ੍ਰਧਾਨ ਸੁਖਦੀਪ ਸਿੰਘ ਬਹਿਲੋਲਪੁਰ ਨੂੰ ਸਨਮਾਨਿਤ ਵੀ ਕੀਤਾ ਗਿਆ | ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਅਮਨ ਸ਼ਾਂਤੀ ਭਰੇ ਮਾਹੌਲ ਨੂੰ ਖ਼ਰਾਬ ਕਰਕੇ ਰੱਖ ਦਿੱਤਾ ਹੈ, ਜਿਸ ਕਾਰਨ ਅੱਜ ਸਮਾਜ ਦੇ ਭੈੜੇ ਅਨਸਰ ਦਿਨ ਦਿਹਾੜੇ ਬੇਖੌਫ਼ ਹੋ ਕੇ ਲੋਕਾਂ ਦਾ ਕਤਲੇਆਮ ਕਰ ਰਹੇ ਹਨ ਅਤੇ ਸਰਕਾਰ ਮੂਕ ਦਰਸ਼ਕ ਬਣੀ ਬੈਠੀ ਹੈ | ਇਸ ਮੌਕੇ ਦਵਿੰਦਰ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਰਹਿੰਦ, ਅਵਤਾਰ ਸਿੰਘ ਤਾਰੀ ਹੱਲੋਤਾਲੀ, ਹਰਪ੍ਰੀਤ ਸਿੰਘ ਝਿੰਜਰ, ਅਤਿੰਦਰਪਾਲ ਸਿੰਘ ਖੱਟੜਾ, ਸੰਦੀਪ ਸਿੰਘ, ਗੁਰਮੇਲ ਸਿੰਘ ਝਿੰਜਰ, ਕੁਲਦੀਪ ਸਿੰਘ ਪੋਲਾ, ਪੁਨੀਤ ਬਾਵਾ ਰਿਉਣਾ ਨੀਵਾਂ, ਰਣਧੀਰ ਸਿੰਘ ਛਲੇੜੀ ਖੁਰਦ, ਐਸ਼ ਬਹਾਦਰ ਪੰਜੋਲੀ ਕਲਾਂ, ਦਵਿੰਦਰ ਸਿੰਘ ਪੰਜੋਲੀ ਕਲਾਂ, ਜਸਪ੍ਰੀਤ ਸਿੰਘ ਨਾਨਕਪੁਰਾ, ਪਿ੍ਤਪਾਲ ਸਿੰਘ, ਗੁਰਮੀਤ ਸਿੰਘ ਬਾਗੜੀਆਂ, ਐਡਵੋਕੇਟ ਜਸਪਾਲ ਸਿੰਘ ਤਾਣਾ, ਉਧਮ ਸਿੰਘ ਸੇਖੂਪੁਰ, ਸੋਹਨ ਸਿੰਘ ਸਾਬਕਾ ਸਰਪੰਚ ਅਮਰਗੜ੍ਹ, ਗੁਰਮੇਲ ਸਿੰਘ ਝਿੰਜਰਾ, ਹਰਪ੍ਰੀਤ ਸਿੰਘ ਗੁਣੀਆ ਮਾਜਰਾ, ਜਸਪਾਲ ਸਿੰਘ ਸਾਬਕਾ ਸਰਪੰਚ ਦਿੱਤੂਪੁਰ ਫਕੀਰਾਂ, ਸੰਦੀਪ ਸਿੰਘ ਬਾਵਾ ਕੋਟਲਾ ਜੱਟਾਂ, ਵਰਿੰਦਰ ਸਿੰਘ ਪੰਜੋਲੀ ਕਲਾਂ, ਮੱਘਰ ਸਿੰਘ ਜਾਗੋ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਪ੍ਰਭਜੋਤ ਸਿੰਘ ਬਾਗੜੀਆਂ, ਹਰਜਿੰਦਰ ਸਿੰਘ ਹੱਲੋਤਾਲੀ, ਰਾਮ ਸਿੰਘ ਆਕੜ, ਭਿੰਦਰ ਸਿੰਘ, ਦਲਵੀਰ ਸਿੰਘ, ਕੁਲਵਿੰਦਰ ਸਿੰਘ, ਜਸਵੀਰ ਸਿੰਘ ਛਲੇੜੀ ਕਲਾਂ, ਨਰਿੰਦਰ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ ਪੰਜੋਲੀ ਕਲਾਂ ਅਤੇ ਸੁਭਾਸ਼ ਸ਼ਰਮਾ ਤਾਣਾ ਵੀ ਹਾਜ਼ਰ ਸਨ |