ਅਮਲੋਹ, 21 ਅਪ੍ਰੈਲ (ਕੇਵਲ ਸਿੰਘ)-ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਖਨਿਆਣ ਵਿਖੇ ਮਾਹਿਰ ਮਿਲਣੀ ਸਕੂਲ ਦੇ ਡੀ.ਡੀ.ਓ. ਬੰਦਨਾ ਭੱਟੀ ਦੀ ਸਰਪ੍ਰਸਤੀ ਅਤੇ ਸਕੂਲ ਇੰਚਾਰਜ ਹਰਮੀਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ | ਇਸ ਵਿਚ ਖੇਤੀਬਾੜੀ ਮਾਹਿਰ ਪਲਵਿੰਦਰ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਅਤੇ ਇਸ ਮਿਲਣੀ ਦਾ ਮੁੱਖ ਵਿਸ਼ਾ ਪ੍ਰਦੂਸ਼ਣ ਅਤੇ ਸਾਡੇ ਵਾਤਾਵਰਨ ਦੀ ਸੰਭਾਲ ਸੀ | ਮਾਹਿਰ ਵਲੋਂ ਵਿਦਿਆਰਥੀਆਂ ਨੂੰ ਦਸਤਾਵੇਜ਼ੀ ਫ਼ਿਲਮ ਅਤੇ ਪੀ.ਪੀ.ਟੀ. ਰਾਹੀਂ ਵੱਖ-ਵੱਖ ਪ੍ਰਦੂਸ਼ਣ ਅਤੇ ਵਾਤਾਵਰਨ ਨੂੰ ਕਿਵੇਂ ਅਸੀਂ ਬਚਾਅ ਸਕਦੇ ਹਾਂ, ਬਾਰੇ ਵਿਦਿਆਰਥੀਆਂ ਨੂੰ ਬਹੁਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ | ਇਸ ਮੌਕੇ 'ਤੇ ਸਕੂਲ ਮੁਖੀ ਵਲੋਂ ਮੁੱਖ ਵਕਤਾ ਦਾ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਆਰਤੀ ਸ਼ਰਮਾ, ਹਿਤਾਸ਼ਾ ਸ਼ਾਹੀ, ਬਲਵਿੰਦਰ ਸਿੰਘ, ਨਾਜ਼ਰ ਖਾਂ, ਮੋਹਨ ਲਾਲ, ਗੁਰਸੇਵਕ ਸਿੰਘ, ਰੋਹਿਤ ਗੁਪਤਾ, ਜੋਤੀ ਅਤੇ ਵਿਦਿਆਰਥੀ ਮੌਜੂਦ ਸਨ |