ਅਮਲੋਹ, 21 ਅਪ੍ਰੈਲ (ਕੇਵਲ ਸਿੰਘ)-'ਚੈਸਟ ਮੈਡੀਸਨ ਵਿਦ ਸਿਲੈਕਟਡ ਟਾਪਿਕਸ' ਕਿਤਾਬ ਦਾ ਦੂਜਾ ਭਾਗ, ਜੋ ਪ੍ਰਸਿੱਧ ਮੈਡੀਕਲ ਮਾਹਿਰ ਡਾ. ਆਰ.ਐਸ. ਭਾਟੀਆ ਸੀਨੀਅਰ ਪਲਮੋਨਰੀ ਫਿਜ਼ੀਸ਼ਨ, ਡਾ. ਕੰਜਨ ਭਾਰਦਵਾਜ ਪ੍ਰੋਫ਼ੈਸਰ ਤੇ ਮੁਖੀ ਪੈਥੋਲੋਜੀ ਵਿਭਾਗ ਅਤੇ ਡਾ. ਬੀ.ਐਲ. ਭਾਰਦਵਾਜ ਪ੍ਰੋ. ਵਾਈਸ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਵਲੋਂ ਲਿਖੀ ਗਈ ਹੈ, ਨੂੰ ਰਸਮੀ ਤੌਰ 'ਤੇ ਰਿਲੀਜ਼ ਕੀਤਾ ਗਿਆ | ਇਸ ਕਿਤਾਬ ਨੂੰ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਵਲੋਂ ਰਲੀਜ਼ ਕੀਤਾ ਗਿਆ | ਇਸ ਮੌਕੇ 'ਤੇ ਯੂਨੀਵਰਸਿਟੀ ਦੀ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਵੀ ਹਾਜ਼ਰ ਸਨ | ਲੇਖਕਾਂ ਨੂੰ ਵਧਾਈ ਦਿੰਦਿਆਂ ਡਾ. ਜ਼ੋਰਾ ਸਿੰਘ ਨੇ ਉਨ੍ਹਾਂ ਦੇ ਅਕਾਦਮਿਕ ਯੋਗਦਾਨ ਦੀ ਪ੍ਰਸੰਸਾ ਕੀਤੀ ਅਤੇ ਵਿਸ਼ਵਾਸ ਜਿਤਾਇਆ ਕਿ ਇਹ ਕਿਤਾਬ ਮੈਡੀਕਲ ਵਿਦਿਆਰਥੀਆਂ ਤੇ ਅਭਿਆਸ ਕਰ ਰਹੇ ਡਾਕਟਰਾਂ ਲਈ ਇਕ ਕੀਮਤੀ ਦਸਤਾਵੇਜ਼ ਸਾਬਤ ਹੋਵੇਗੀ |