27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੀਣ ਵਾਲੇ ਪਾਣੀ ਦੀ ਲੀਕੇਜ ਠੀਕ ਕਰਵਾਉਣ ਲਈ ਹੁਣ ਖਮਾਣੋਂ ਵਾਸੀਆਂ ਨੂੰ ਉਡੀਕ ਕਰਨੀ ਪਵੇਗੀ 'ਨਵੀਂ ਨਗਰ ਪੰਚਾਇਤ ਦੀ'

Ad Position 21
No active advertisement
ਅਜੀਤ ਡੈਸਕ 24-04-2026
ਖਮਾਣੋਂ, 23 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਨਗਰ ਪੰਚਾਇਤ ਖਮਾਣੋਂ ਦੀ ਹਦੂਦ ਅੰਦਰ ਚੱਲ ਰਹੀ ਸਾਫ਼ ਪੀਣ ਵਾਲੀ ਪਾਣੀ ਦੀ ਸਪਲਾਈ ਦੀ ਕਈ ਥਾਵਾਂ 'ਤੇ ਲੀਕੇਜ ਜਿੱਥੇ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ, ਉੱਥੇ ਵੇਲੇ ਕੁਵੇਲੇ ਪਾਣੀ ਕਾਰਨ ਪਏ ਡੂੰਘੇ ਟੋਏ ਕਿਸੇ ਦੀ ਜਾਨ ਜੋਖ਼ਮ 'ਚ ਪਾ ਸਕਦੇ ਹਨ | ਪ੍ਰੰਤੂ ਨਗਰ ਪੰਚਾਇਤ ਦੇ ਸਬੰਧਿਤ ਕਰਮਚਾਰੀ ਅਜਿਹੇ ਨੁਕਸ ਨੂੰ ਠੀਕ ਕਰਨ ਲਈ ਨਵੀਂ ਨਗਰ ਪੰਚਾਇਤ ਦੀ ਚੋਣ ਉਪਰੰਤ ਇਹ ਮਸਲੇ ਹੱਲ ਹੋਣ ਲਈ ਕਹਿ ਰਹੇ ਹਨ | ਜੀ ਹਾਂ ਇਹ ਜਵਾਬ ਕਿਸੇ ਆਮ ਵਿਅਕਤੀ ਨੂੰ ਨਹੀਂ, ਸਗੋਂ ਸ਼ਹਿਰ ਦੇ ਪ੍ਰਸਿੱਧ ਵਸੀਕਾ ਨਵੀਸ ਅਤੇ ਉੱਘੇ ਵਕੀਲ ਸਵਰਨ ਪੁਰੀ ਨੂੰ ਦਿੱਤਾ ਗਿਆ ਹੈ | ਦਰਅਸਲ ਮਾਜ਼ਰਾ ਉਨ੍ਹਾਂ ਦੇ ਘਰ ਅੱਗੇ ਇਕ ਅਜਿਹੇ ਵਾਕਿਆਤ ਨਾਲ ਸਬੰਧਿਤ ਹੈ | ਜਿਸ ਦਾ ਉਨ੍ਹਾਂ ਮੁਤਾਬਿਕ ਉਹ ਅਨੇਕਾਂ ਵਾਰ ਨਗਰ ਪੰਚਾਇਤ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਪਰਨਾਲਾ ਉੱਥੇ ਦੀ ਉੱਥੇ ਵਾਲੀ ਸਥਿਤੀ ਬਰਕਰਾਰ ਰਹਿਣ ਉਪਰੰਤ ਜਦੋਂ ਇਕ ਦਿਨ ਨਗਰ ਪੰਚਾਇਤ ਦੇ ਪਲੰਬਰਾਂ ਨੇ ਇਹ ਮਸਲਾ ਠੀਕ ਕਰਨਾ ਚਾਹਿਆ ਤਾਂ ਉਕਤ ਕਾਰੀਗਰਾਂ ਨੇ ਜਨਾਬ ਤੋਂ ਕਥਿਤ ਤੌਰ 'ਤੇ ਪੈਸਿਆਂ ਦੀ ਮੰਗ ਕੀਤੀ | ਜਦੋਂ ਵਕੀਲ ਸਾਹਿਬ ਨੇ ਇਹ ਕਾਰੀਗਰਾਂ ਨੂੰ ਦੱਸਿਆ ਕਿ ਅਸੀਂ ਟੈਕਸ ਰੂਪੀ ਇਸ ਦਾ ਖ਼ਰਚ ਵਗ਼ੈਰਾ ਨਗਰ ਪੰਚਾਇਤ ਨੂੰ ਦਿੰਦੇ ਹਾਂ, ਤਾਂ ਉਹ ਸ਼ਖ਼ਸ ਉੱਥੋਂ ਚਲੇ ਗਏ ਅਤੇ ਇਸ ਉਪਰੰਤ ਸ਼ਾਮ ਵਕਤ ਕੁਝ ਕਰਮਚਾਰੀ ਇੱਥੇ ਇੱਟਾਂ ਸੁੱਟ ਕੇ ਟੋਆ ਭਰਨ ਆਏ, ਪ੍ਰੰਤੂ ਵਕੀਲ ਸਾਹਿਬ ਦੇ ਲਹਿਜ਼ੇ ਤੋਂ ਜਾਣੂ ਇਹ ਕਰਮਚਾਰੀ ਵੀ ਕਈ ਤਰ੍ਹਾਂ ਦੀਆਂ ਟਕੋਰਾ ਕਰਕੇ ਉੱਥੋਂ ਤੁਰਦੇ ਬਣੇ | ਵਕੀਲ ਸਾਹਿਬ ਨੇ ਸਿਵਲ ਪ੍ਰਸ਼ਾਸਨ ਤੋਂ ਇਹ ਟੋਆ ਅਤੇ ਪਾਣੀ ਦੀ ਲੀਕੇਜ ਜਲਦ ਠੀਕ ਕੀਤੇ ਜਾਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਅਰਾਈਆਂ ਦੀ ਵਿਦਿਆਰਥਣ ਮਨਕੀਰਤ ਕੌਰ ਨੂੰ ਸਪੋਰਟਸ ਸਾਈਕਲ ਦੇ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਅੱਜ ਰਾਤ 8 ਵਜੇ ਸਿਵਲ ਡਿਫੈਂਸ ਵਲੋਂ ਮਾਡਰਨ ਵੈਲੀ ਫ਼ਤਹਿਗੜ੍ਹ ਸਾਹਿਬ ਕੀਤੀ ਜਾਵੇਗੀ ਮੌਕ ਡਰਿੱਲ-ਡੀ.ਸੀ.
Ad Position 24