25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵਿਸ਼ਵ ਯੂਨੀਵਰਸਿਟੀ ਵਲੋਂ ਅੰਗਰੇਜ਼ੀ ਸਾਹਿਤ ਦੀਆਂ ਦੋ ਪੁਸਤਕਾਂ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 24-04-2026
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ ਵਿਸ਼ਵ ਪੁਸਤਕ ਤੇ ਕਾਪੀ ਰਾਈਟ ਦਿਵਸ ਮੌਕੇ ਦੋ ਪੁਸਤਕਾਂ ਵਿਧੀਵਤ ਲੋਕ ਅਰਪਣ ਕੀਤੀਆਂ ਗਈਆਂ | ਪਹਿਲੀ ਪੁਸਤਕ 'ਸ਼ੇਕਸਪੀਰੀਅਨ ਸੋਲਜ਼, ਟਵਿਟਰਿੰਗ ਟੰਗਜ਼, ਡਾ. ਅੰਕਦੀਪ ਕੌਰ ਅਟਵਾਲ ਅਤੇ ਡਾ. ਬਲਜੀਤ ਕੌਰ ਵਲੋਂ ਸੰਪਾਦਿਤ ਹੈ, ਜੋ ਡਿਜ਼ੀਟਲ ਯੁੱਗ ਵਿਚ ਸ਼ੇਕਸਪੀਅਰ ਅਧਿਐਨ ਦੇ ਆਧੁਨਿਕ ਪੱਖਾਂ ਦੀ ਪੜਚੋਲ ਕਰਦੀ ਹੈ | ਦੂਜੀ ਪੁਸਤਕ 'ਬਿਯੋਂਡ ਬਾਊਾਡਰੀਜ਼ ਇੰਟਰਡਿਸਿਪਲਿਨਰੀ ਡਾਇਲਾਗ ਇਨ ਲਿਟਰੇਰੀ ਸਟਡੀਜ਼, ਡਾ. ਅੰਕਦੀਪ ਕੌਰ ਅਟਵਾਲ, ਡਾ. ਬਲਜੀਤ ਕੌਰ ਅਤੇ ਜਸਪ੍ਰੀਤ ਕੌਰ ਵਲੋਂ ਸੰਪਾਦਿਤ ਹੈ, ਜੋ ਸਾਹਿਤਕ ਅਧਿਐਨ ਵਿਚ ਵੱਖ-ਵੱਖ ਵਿਭਾਗਾਂ ਦੇ ਆਲੋਚਨਾਤਮਿਕ ਦਿ੍ਸ਼ਟੀ ਕੋਣਾਂ ਨੂੰ ਇਕੱਠਾ ਕਰਦੀ ਹੈ | ਦੋਵੇਂ ਪੁਸਤਕਾਂ ਦਾ ਲੋਕ ਅਰਪਣ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਭਾਸ਼ਾ ਫੈਕਲਟੀ ਡਾ. ਸਿਕੰਦਰ ਸਿੰਘ ਅਤੇ ਡੀਨ ਧਾਰਮਿਕ ਅਧਿਐਨ ਫੈਕਲਟੀ ਡਾ. ਹਰਦੇਵ ਸਿੰਘ ਵੀ ਹਾਜ਼ਰ ਸਨ | ਉਨ੍ਹਾਂ ਨੇ ਸੰਪਾਦਕਾਂ ਦੇ ਵਿਦਵਤਾਪੂਰਨ ਯੋਗਦਾਨ ਦੀ ਸਰਾਹਨਾ ਕਰਦਿਆਂ ਖੋਜ-ਕੇਂਦਰਿਤ ਅਕਾਦਮਿਕ ਉਪਰਾਲਿਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਸਮਾਗਮ ਦੌਰਾਨ ਮਹਿਲਾਵਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੀ ਮੂਕ ਨਾਟਕ ਪ੍ਰਸਤੁਤੀ ਵੀ ਕੀਤੀ ਗਈ | ਸਮਾਰੋਹ ਦੇ ਅੰਤ ਵਿਚ ਵਿਦਿਆਰਥੀਆਂ ਨੂੰ 2025-26 ਦੇ ਅਕਾਦਮਿਕ ਸੈਸ਼ਨ ਦੌਰਾਨ ਵਿਭਾਗ ਵਲੋਂ ਕਰਵਾਈਆਂ ਗਈਆਂ ਵੱਖ-ਵੱਖ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ 'ਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ | ਵਿਭਾਗੀ ਗਤੀਵਿਧੀਆਂ ਦੀ ਰਿਪੋਰਟ ਡਾ. ਬਲਜੀਤ ਕੌਰ ਵਲੋਂ ਪੇਸ਼ ਕੀਤੀ ਗਈ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਕੁੱਲ 22 ਗਤੀਵਿਧੀਆਂ ਕਰਵਾਈਆਂ ਗਈਆਂ |
ਇਨ੍ਹਾਂ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚ ਦਿਸ਼ਾਂਤ ਕੌਰ, ਮਨੀਸ਼ਾ ਅਤੇ ਅਮਿ੍ਤ ਕੌਰ ਸ਼ਾਮਲ ਹਨ | 'ਵੋਇਸਿੰਗ ਸਿੱਖ ਵੁਮੈਨ' ਅੰਤਰ-ਵਿਭਾਗੀ ਮੁਕਾਬਲੇ ਵਿਚ ਤਸਰੀਮ ਕੌਰ ਨੂੰ ਵਿਸ਼ੇਸ਼ ਇਨਾਮ ਮਿਲਿਆ | ਇੰਸਟਾਗ੍ਰਾਮ ਪੋਸਟ ਤਿਆਰੀ ਮੁਕਾਬਲੇ 'ਚ ਨੀਤਿਕਾ ਸ਼ਰਮਾ ਅਤੇ ਗੁਰਪ੍ਰੀਤ ਕੌਰ ਨੇ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ | ਪੁਸਤਕ ਕਵਰ ਡਿਜ਼ਾਇਨ ਵਿਚ ਸੁਖਦੀਪ ਕੌਰ ਅਤੇ ਹਰਸ਼ਰਣ ਕੌਰ ਨੇ ਪਹਿਲਾ ਤੇ ਦੂਜਾ, ਸਾਹਿਤਕ ਵੀਡੀਓ ਤਿਆਰੀ ਵਿਚ ਹਰਸ਼ਰਣ ਕੌਰ ਅਤੇ ਅਮਨਦੀਪ ਸਿੰਘ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ | ਇਮੈਜਿਨਰੀ ਐਂਡਿੰਗ ਆਫ ਲਿਟਰੇਰੀ ਟੈਕਸਟਸ ਵਿਚ ਸਿਮਰਨਪ੍ਰੀਤ ਕੌਰ ਅਤੇ ਸੀਰਤ ਕੌਰ ਨੇ ਇਨਾਮ ਜਿੱਤੇ | ਪੋਸਟਰ ਤਿਆਰੀ ਵਿਚ ਸਰਬਜੀਤ ਕੌਰ ਤੇ ਮਨਜੋਤ ਕੌਰ ਕਾਮਯਾਬ ਰਹੇ | ਤਿੰਨ ਦਿਨਾਂ ਦੇ ਸਮੀਖਿਆ ਪੋ੍ਰਗਰਾਮ 'ਕੁਆਲਿਟੀ ਟੀਚਿੰਗ ਥਰੂ ਸਿਮੂਲੇਟਡ ਕਲਾਸਰੂਮ ਪ੍ਰੈਕਟਿਸ ਵਿਚ ਮਨੀਸ਼ਾ ਤੇ ਗੁਰਵਿੰਦਰ ਸਿੰਘ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ | ਸਾਰੇ ਜੇਤੂਆਂ ਨੂੰ ਡਾ. ਸਿਕੰਦਰ ਸਿੰਘ ਅਤੇ ਡਾ. ਅੰਕਦੀਪ ਕੌਰ ਅਟਵਾਲ ਵਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਜਸਪ੍ਰੀਤ ਕੌਰ ਨੇ ਧੰਨਵਾਦੀ ਮਤਾ ਪੇਸ਼ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਿ੍ਤਕਾਂ ਤੇ ਜ਼ਖ਼ਮੀਆਂ ਲਈ ਮੁੱਖ ਮੰਤਰੀ ਵਲੋਂ ਮਾਲੀ ਸਹਾਇਤਾ ਦੇ ਕੀਤੇ ਐਲਾਨ ਨਾਲ ਪਰਿਵਾਰਾਂ ਨੂੰ ਮਿਲੇਗੀ ਰਾਹਤ-ਹਰਜੀਤ... ਅਗਲੀ ਖ਼ਬਰ 14 ਮਈ ਨੂੰ ਸਰਹਿੰਦ ਫ਼ਤਹਿ ਦਿਵਸ ਮੌਕੇ ਇੰਜੀ. ਕਾਲਜ ਵਿਖੇ ਹੋਵੇਗਾ ਸੈਮੀਨਾਰ
Ad Position 24