25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

14 ਮਈ ਨੂੰ ਸਰਹਿੰਦ ਫ਼ਤਹਿ ਦਿਵਸ ਮੌਕੇ ਇੰਜੀ. ਕਾਲਜ ਵਿਖੇ ਹੋਵੇਗਾ ਸੈਮੀਨਾਰ

Ad Position 21
No active advertisement
ਅਜੀਤ ਡੈਸਕ 24-04-2026
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ 14 ਮਈ ਨੂੰ ਸਰਹਿੰਦ ਫ਼ਤਹਿ ਦਿਵਸ ਦਾ 316ਵਾਂ ਇਤਿਹਾਸਿਕ ਦਿਹਾੜਾ ਮਨਾਉਣ ਸਬੰਧੀ ਪਿ੍ੰਸੀਪਲ ਡਾ. ਲਖਵੀਰ ਸਿੰਘ ਨਾਲ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਸਮਾਗਮ ਦੇ ਕਨਵੀਨਰ ਜਸਵੰਤ ਸਿੰਘ ਛਾਪਾ, ਦਾਰਾ ਦਾਸ ਬਾਵਾ, ਮੋਹਣ ਦਾਸ ਬਾਵਾ ਵਲੋਂ ਮੀਟਿੰਗ ਕੀਤੀ ਗਈ | ਮੀਟਿੰਗ ਉਪਰੰਤ ਪ੍ਰਬੰਧਕਾਂ ਨੇ ਦੱਸਿਆ ਕਿ 14 ਮਈ ਨੂੰ ਸਵੇਰੇ ਸਾਢੇ 10 ਵਜੇ ਜੋਤੀ ਸਰੂਪ ਮੋੜਾਂ 'ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੁੱਤ 'ਤੇ ਹਾਰ ਪਾਏ ਜਾਣਗੇ | ਉਪਰੰਤ 11 ਤੋਂ 1 ਵਜੇ ਤੱਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਉੱਘੇ ਇਤਿਹਾਸਕਾਰ ਹਿੱਸਾ ਲੈਣਗੇ | ਪੰਥ ਦੀ ਮਹਾਨ ਸ਼ਖ਼ਸੀਅਤ ਗੁਰਚਰਨ ਸਿੰਘ ਟੌਹੜਾ ਨੂੰ ਵੀ ਯਾਦ ਕੀਤਾ ਜਾਵੇਗਾ | ਬਾਵਾ ਨੇ ਦੱਸਿਆ ਕਿ ਬਾਅਦ ਦੁਪਹਿਰ ਫ਼ਤਹਿ ਦਾ ਝੰਡਾ ਨਿਹੰਗ ਸਿੰਘਾਂ ਫ਼ੌਜਾਂ ਦੀ ਰਹਿਨੁਮਾਈ ਹੇਠ ਇਤਿਹਾਸਿਕ ਅਸਥਾਨ 'ਤੇ ਲਹਿਰਾਇਆ ਜਾਵੇਗਾ | ਉਪਰੰਤ ਫ਼ਤਹਿ ਦੀ ਅਰਦਾਸ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਵੇਗੀ | ਇਸ ਸਮੇਂ ਜਗਦੀਸ਼ ਬਾਵਾ, ਦਾਰਾ ਦਾਸ ਬਾਵਾ, ਮੋਹਣ ਦਾਸ ਬਾਵਾ ਰਿਟਾ. ਪੁਲਿਸ ਇੰਸਪੈਕਟਰ, ਹਰਦੀਪ ਸਿੰਘ ਸੋਮਲ, ਦਰਸ਼ਨ ਸਿੰਘ ਰੁੜਕੀ, ਜੀਤ ਸਿੰਘ ਅਤੇ ਸਰਬਜੀਤ ਸਿੰਘ ਵੀ ਹਾਜ਼ਰ ਸਨ | ਇਸ ਮੌਕੇ ਬਾਵਾ ਅਤੇ ਦਾਖਾ ਨੇ ਕਾਲਜ ਪਿ੍ੰਸੀਪਲ ਲਖਵੀਰ ਸਿੰਘ ਨੂੰ 'ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ' ਪੁਸਤਕ ਵੀ ਭੇਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਲੋਂ ਅੰਗਰੇਜ਼ੀ ਸਾਹਿਤ ਦੀਆਂ ਦੋ ਪੁਸਤਕਾਂ ਲੋਕ ਅਰਪਣ ਅਗਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕਨਵੀਨਰ ਚੁਣੇ ਜਾਣ 'ਤੇ ਫ਼ਤਹਿਗੜ੍ਹ ਸਾਹਿਬ 'ਚ ਖ਼ੁਸ਼ੀ ਦੀ...
Ad Position 24