ਖਮਾਣੋਂ, 1 ਮਈ (ਜੋਗਿੰਦਰ ਪਾਲ)-ਸਹਿਕਾਰੀ ਸਭਾਵਾਂ ਦੇ ਵਧੇ ਹੋਏ ਹੱਦ ਕਰਜ਼ੇ ਕੋਆਪਰੇਟਿਵ ਬੈਂਕਾਂ ਵਲੋਂ ਲਾਗੂ ਨਾ ਕਰਨ ਬਦਲੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ¢ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਸਿੰਘ ਰਿਆ ਨੇ ਦੱਸਿਆ ਕਿ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਜ਼ ਪੰਜਾਬ ਵਲੋਂ 10 ਅਪ੍ਰੈਲ ਨੂੰ ਜਾਰੀ ਕੀਤੇ ਪੱਤਰ ਰਾਹੀਂ ਖਾਦਾਂ, ਦਵਾਈਆਂ ਅਤੇ ਬੀਜਾਂ ਆਦਿ ਦੀਆਂ ਵੱਧੀਆਂ ਕੀਮਤਾਂ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਦੇ ਸਭਾਵਾਂ ਦੇ ਹੱਦ ਕਰਜ਼ਿਆਂ ਵਿਚ ਵਾਧਾ ਕੀਤਾ ਸੀ, ਪ੍ਰੰਤੂ ਕੋਆਪਰੇਟਿਵ ਬੈਂਕਾਂ ਦੇ ਮੁਲਾਜ਼ਮਾਂ ਵਲੋਂ ਇਸ ਵੱਧੇ ਹੋਏ ਹੱਦ ਕਰਜ਼ੇ ਦੇ ਵਿਰੋਧ ਵਿਚ ਹੜਤਾਲ ਕਰਨ ਦਾ ਡਰਾਵਾ ਦਿੱਤਾ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਕੋਆਪਰੇਟਿਵ ਬੈਂਕਾਂ ਵਿਚ ਜ਼ਿਆਦਾਤਰ ਕਿਸਾਨਾਂ ਦੇ ਹੀ ਖਾਤੇ ਚੱਲਦੇ ਹਨ¢ ਇਸ ਕਿਸਾਨ ਆਗੂ ਸੰਦੀਪ ਸਿੰਘ ਰਿਆ ਤੇ ਹੋਰ ਸਾਥੀਆਂ ਨੇ ਕੋਆਪਰੇਟਿਵ ਬੈਂਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬੈਂਕਾਂ ਨੇ ਵੱਧੇ ਹੋਏ ਹੱਦ ਕਰਜ਼ੇ ਮਨਜ਼ੂਰ ਕਰਨ ਵਿਚ ਕੋਈ ਅੜਿੱਕਾ ਪਾਇਆ ਤਾਂ ਕਿਸਾਨਾਂ ਵਲੋਂ ਤਿੱਖਾ ਸੰਘਰਸ਼ ਆਰੰਭ ਕੀਤਾ ਜਾਵੇਗਾ ਅਤੇ ਸਾਰੇ ਕਿਸਾਨ ਕੋਆਪਰੇਟਿਵ ਬੈਂਕਾਂ ਵਿਚ ਆਪਣੀਆਂ ਜਮ੍ਹਾਂ ਅਮਾਨਤਾਂ ਵਾਪਸ ਕਰਵਾਉਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਹਿਕਾਰਤਾ ਵਿਭਾਗ ਅਤੇ ਕੋਆਪਰੇਟਿਵ ਬੈਂਕਾਂ ਅਤੇ ਪ੍ਰਸ਼ਾਸਨ ਦੀ ਹੋਵੇਗੀ¢