02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਡੀ. ਬੀ. ਯੂ. ਦੇ ਖਿਡਾਰੀਆਂ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂ-ਜਿਤਸੂ ਚੈਂਪੀਅਨਸ਼ਿਪ 'ਚ ਦਰਜ ਕੀਤੀਆਂ ਸ਼ਾਨਦਾਰ ਜਿੱਤਾਂ <br/>

Ad Position 21
No active advertisement
ਦੇਸ਼ ਭਗਤ ਯੂਨੀਵਰਸਿਟੀ ਦੇ ਖਿਡਾਰੀ ਆਪਣੇ ਮੈਡਲਾਂ ਨਾਲ ਖ਼ੁਸ਼ੀ ਦੇ ਪਲਾਂ 'ਚ¢ ਅਜੀਤ ਤਸਵੀਰਾਂ <br/> 02-05-2026
ਅਮਲੋਹ, 1 ਮਈ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂ-ਜਿਤਸੂ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨੇ ਦੇ ਤਗਮਿਆਂ ਸਮੇਤ ਕਈ ਤਗਮੇ ਜਿੱਤੇ ¢ ਭੋਪਾਲ ਵਿਚ ਐਲ.ਐਨ.ਸੀ.ਟੀ. ਯੂਨੀਵਰਸਿਟੀ ਵਲੋਂ ਕਰਵਾਏ ਗਏ ਇਸ ਮੁਕਾਬਲੇ ਵਿਚ ਦੇਸ਼ ਭਰ ਦੇ ਪ੍ਰਮੁੱਖ ਮਾਰਸ਼ਲ ਆਰਟ ਖਿਡਾਰੀਆਂ ਨੇ ਹਿੱਸਾ ਲਿਆ | ਡੀ.ਬੀ.ਯੂ. ਦੀ ਸ਼ਾਨਦਾਰ ਮੁਹਿੰਮ ਦੀ ਅਗਵਾਈ ਸੋਨੇ ਦੇ ਤਗਮਾ ਜੇਤੂ ਮਮਤਾ ਉਪਾਧਿਆਇ, ਕਾਜਲ ਪਾਂਡੇ ਅਤੇ ਪ੍ਰਮੋਦ ਨੇ ਕੀਤੀ, ਜਿਨ੍ਹਾਂ ਨੇ ਆਪੋ-ਆਪਣੀਆਂ ਵਜ਼ਨ ਸ਼੍ਰੇਣੀਆਂ ਵਿਚ ਉੱਤਮ ਤਕਨੀਕ, ਅਟੱਲ ਦਿ੍ੜ੍ਹਤਾ ਅਤੇ ਸੰਤੁਲਨ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ¢ ਫਾਈਨਲ ਮੁਕਾਬਲਿਆਂ ਵਿਚ ਉਨ੍ਹਾਂ ਦੇ ਫ਼ੈਸਲਾਕੁਨ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨ ਬਣਾਇਆ¢ ਚਾਂਦੀ ਦੇ ਤਗਮਾ ਜੇਤੂ ਵਿਨੋਜ ਕੁਮਾਰ, ਅਰਵਿੰਦ ਦੇਵਾਸੀ ਅਤੇ ਕੁਲਦੀਪ ਨੇ ਵੀ ਜ਼ਬਰਦਸਤ ਟੱਕਰ ਦਿੱਤੀ, ਪਰ ਬਹੁਤ ਹੀ ਕਰੀਬੀ ਫਾਈਨਲਾਂ ਵਿਚ ਥੋੜ੍ਹੇ ਅੰਤਰ ਨਾਲ ਪਿੱਛੇ ਰਹੇ¢ ਕਾਂਸੀ ਦੇ ਤਗਮੇ ਮਮਤਾ ਮੇਹਲਾ, ਤੰਨੂ, ਮੇਘਾ ਅਤੇ ਅਵਿਨਾਸ਼ ਨੇ ਜਿੱਤੇ | ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ. ਚਾਂਸਲਰ ਡਾ. ਤੇਜਿੰਦਰ ਕੌਰ, ਪ੍ਰਧਾਨ ਡਾ. ਸੰਦੀਪ ਸਿੰਘ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਟੀਮ ਦੀਆਂ ਉਪਲੱਬਧੀਆਂ 'ਤੇ ਮਾਣ ਪ੍ਰਗਟ ਕੀਤਾ¢ ਉਨ੍ਹਾਂ ਨੇ ਟੀਮ ਮੈਨੇਜਰ ਮਨਦੀਪ ਕੁਮਾਰ ਅਤੇ ਕੋਚ ਰਾਹੁਲ ਨੂੰ ਵੀ ਵਧਾਈ ਦਿੱਤੀ¢ ਇਨ੍ਹਾਂ ਖਿਡਾਰੀਆਂ ਦਾ ਯੂਨੀਵਰਸਿਟੀ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਦੇ ਵਧੇ ਹੱਦ ਕਰਜ਼ੇ ਕੋਆਪਰੇਟਿਵ ਬੈਂਕਾਂ ਵਲੋਂ ਲਾਗੂ ਨਾ ਕਰਨ ਬਦਲੇ ਕਿਸਾਨਾਂ ਵਿਚ ਰੋਸ <br/> ਅਗਲੀ ਖ਼ਬਰ 'ਆਪ' ਸਰਕਾਰ ਸਰਹਿੰਦ 'ਚ ਮਨਮਰਜ਼ੀ ਨਾਲ ਵਾਰਡਬੰਦੀ ਕਰ ਕੇ ਲੋਕਾਂ ਦੇ ਸੰਵਿਧਾਨਿਕ ਹੱਕਾਂ 'ਤੇ ਡਾਕਾ ਮਾਰ ਰਹੀ ਹੈ-ਭੁੱਟਾ...
Ad Position 24
No active advertisement