ਫ਼ਤਹਿਗੜ੍ਹ ਸਾਹਿਬ, 4 ਮਈ (ਮਨਪ੍ਰੀਤ ਸਿੰਘ)-ਰਿਮਟ ਹਸਪਤਾਲ 'ਚ 7 ਮਈ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਇਰੈਕਟਰ ਡਾ: ਕੇ. ਸੀ ਗੋਇਲ ਨੇ ਦੱਸਿਆ ਕਿ ਇਸ ਕੈਂਪ ਵਿਚ ਅੱਖਾਂ, ਕੰਨ, ਦਿਲ, ਹੱਡੀਆਂ ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਤੇ ਇਸ ਤੋਂ ਬਿਨਾਂ ਖ਼ੂਨ ਦੇ ਸਾਰੇ ਟੈੱਸਟ ਮੁਫ਼ਤ ਕੀਤੇ ਜਾਣਗੇ | ਪ੍ਰਬੰਧਕਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਅਲਟਰਾਸਾਊਾਡ, ਸੀ.ਟੀ ਸਕੈਨ, ਈ.ਸੀ.ਜੀ., ਖ਼ੂਨ ਦੀ ਜਾਂਚ ਅਤੇ ਐਕਸਰੇ ਆਦਿ ਕਰਵਾਉਣ ਦੀ ਲੋੜ ਪਵੇ ਤਾਂ ਉਹ ਵੀ ਸਾਰੇ ਮੁਫ਼ਤ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਕੈਂਪ 'ਚ ਦਵਾਈਆਂ ਵੀ ਘੱਟ ਰੇਟ 'ਤੇ ਦਿੱਤੀਆਂ ਜਾਣਗੀਆਂ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਆਯੂਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਦੂਰਬੀਨ ਰਾਹੀ ਗੁਰਦੇ ਦੀ ਪਥਰੀ, ਦੂਰਬੀਨ ਰਾਹੀ ਗਦੂਦਾਂ, ਦੂਰਬੀਨ ਰਾਹੀ ਪਿਸ਼ਾਬ ਦੀ ਨਾਲੀ ਦੀ ਪੱਥੀ ਦਾ ਅਪਰੇਸ਼ਨ ਵੀ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਦੂਰਬੀਨ ਰਾਹੀ ਦਿਮਾਗ਼ ਦੀ ਸਰਜਰੀ, ਦੂਰਬੀਨ ਰਾਹੀ ਰੀੜ ਦੀ ਹੱਡੀ ਦੀ ਸਰਜਰੀ ਅਤੇ ਨਵਜਾਤ ਬੱਚਿਆਂ ਦੀ ਦੇਖਭਾਲ ਆਦਿ ਦਾ ਵੀ ਪ੍ਰਬੰਧ ਹੈ | ਉਨਾਂ ਇਲਾਕਾ ਨਿਵਾਸੀਆਂ ਨੂੰ ਹਸਪਤਾਲ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ |