30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜੀ.ਪੀ.ਐਸ. ਵਿਚ ਸਹੋਦਿਆ ਅੰਤਰ-ਸਕੂਲੀ ਸਲਾਦ ਬਣਾਉਣ ਦਾ ਮੁਕਾਬਲਾ

Ad Position 21
No active advertisement
ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਸਹੋਦਿਆ ਅੰਤਰ-ਸਕੂਲੀ ਸਲਾਦ ਬਣਾਉਣ ਮੁਕਾਬਲੇ ਦੌਰਾਨ ਨਿਰੀਖਣ ਕਰਦੇ ਹੋਏ ਪਿ੍ੰਸੀਪਲ ਨੀਰੂ ਅਰੋੜਾ | ਅਜੀਤ ਤਸਵੀਰ<br/> 10-05-2026

ਮੰਡੀ ਗੋਬਿੰਦਗੜ੍ਹ, 9 ਮਈ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਲੋਂ ਸਹੋਦਿਆ ਅੰਤਰ-ਸਕੂਲੀ ਸਲਾਦ ਬਣਾਉਣ ਮੁਕਾਬਲੇ ਦਾ ਰੰਗਾ-ਰੰਗ ਆਯੋਜਨ ਕੀਤਾ ਗਿਆ | ਇਸ ਮੁਕਾਬਲੇ ਦਾ ਵਿਸ਼ਾ ਰੋਜ਼ਾਨਾ ਜ਼ਿੰਦਗੀ ਵਿਚ ਮੋਟੇ ਅਨਾਜ ਦੀ ਵਰਤੋਂ ਰੱਖਿਆ ਗਿਆ, ਜਿਸ ਰਾਹੀਂ ਵਿਦਿਆਰਥੀਆਂ ਨੂੰ ਸਿਹਤਮੰਦ ਖ਼ੁਰਾਕ ਅਤੇ ਪਰੰਪਰਾਗਤ ਮੋਟੇ ਅਨਾਜਾਂ ਪ੍ਰਤੀ ਜਾਗਰੂਕ ਕੀਤਾ ਗਿਆ | ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੀਆਂ 13 ਤੋਂ ਵੱਧ ਟੀਮਾਂ ਨੇ ਭਾਗ ਲਿਆ | ਪ੍ਰਤੀਯੋਗਤਾ ਨੂੰ ਮਿਡਲ ਅਤੇ ਸੀਨੀਅਰ ਵਰਗਾਂ ਵਿਚ ਵੰਡਿਆ ਗਿਆ ਸੀ | ਭਾਗੀਦਾਰ ਵਿਦਿਆਰਥੀਆਂ ਨੇ ਬਾਜਰਾ, ਜਵਾਰ, ਰਾਗੀ ਆਦਿ ਮੋਟੇ ਅਨਾਜਾਂ ਦੀ ਵਰਤੋਂ ਕਰਦਿਆਂ ਪੌਸ਼ਟਿਕ ਅਤੇ ਸੁਆਦਲੇ ਸਲਾਦ ਤਿਆਰ ਕਰਕੇ ਆਪਣੀ ਕਲਾਤਮਕਤਾ ਅਤੇ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਤਰਬੂਜ਼ ਮਿਕਸਡ ਫਰੂਟ ਕੇਕ ਸਮੇਤ ਕਈ ਨਵੀਂ ਸੋਚ ਵਾਲੇ ਸਲਾਦ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ | ਇਸ ਮੌਕੇ ਬਲਜੀਤ ਕੌਰ ਅਤੇ ਰੁਪਿੰਦਰ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ | ਜਿੰਨ੍ਹਾਂ ਨੇ ਕਲਾਤਮਿਕਤਾ, ਸਵੱਛਤਾ, ਰਚਨਾਤਮਿਕਤਾ ਅਤੇ ਪੇਸ਼ਕਾਰੀ ਦੇ ਆਧਾਰ 'ਤੇ ਨਤੀਜੇ ਘੋਸ਼ਿਤ ਕੀਤੇ | ਨਤੀਜਿਆਂ ਅਨੁਸਾਰ ਮਿਡਲ ਵਰਗ ਵਿਚ ਲੇਡੀ ਐਲ.ਆਰ.ਡੀ. ਪਬਲਿਕ ਸਕੂਲ ਪਹਿਲੇ, ਸੰਤ ਫ਼ਰੀਦ ਸਕੂਲ ਦੂਜੇ ਅਤੇ ਭਾਰਤਮ ਵਰਲਡ ਸਕੂਲ ਤੀਜੇ ਸਥਾਨ 'ਤੇ ਰਹੇ | ਸੀਨੀਅਰ ਵਰਗ ਵਿਚ ਸੰਤ ਫ਼ਰੀਦ ਸਕੂਲ ਅਮਲੋਹ ਨੇ ਪਹਿਲਾ, ਸੰਤ ਫ਼ਰੀਦ ਸਕੂਲ ਮੰਡੀ ਗੋਬਿੰਦਗੜ੍ਹ ਨੇ ਦੂਜਾ ਅਤੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਅਤੇ ਗੋਬਿੰਦਗੜ੍ਹ ਪਬਲਿਕ ਸਕੂਲ ਨੂੰ ਵਿਸ਼ੇਸ਼ ਸਨਮਾਨ ਨਾਲ ਨਵਾਜਿਆ ਗਿਆ | ਸਕੂਲ ਦੀ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਰਚਨਾਤਮਿਕਤਾ ਅਤੇ ਟੀਮ ਵਰਕ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਜਾਗਰੂਕਤਾ ਵੀ ਪੈਦਾ ਕਰਦੇ ਹਨ | ਉਨ੍ਹਾਂ ਨੇ ਮੋਟੇ ਅਨਾਜਾਂ ਨੂੰ ਆਧੁਨਿਕ ਖ਼ੁਰਾਕ ਦਾ ਮਹੱਤਵਪੂਰਨ ਹਿੱਸਾ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਅੰਤ ਵਿਚ ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਵਲੋਂ ਸਾਰੇ ਭਾਗੀਦਾਰ ਸਕੂਲਾਂ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ ਦੇ ਕਿਸਾਨ ਹੱਦ ਕਰਜ਼ਿਆਂ 'ਚ ਕੀਤਾ ਵਾਧਾ ਲਾਗੂ ਨਾ ਕਰਨ ਕਾਰਨ ਪ੍ਰੇਸ਼ਾਨੀ ਦੇ ਆਲਮ 'ਚ-ਹਰਬੰਸ ਸਿੰਘ ਪੰਧੇਰ ਅਗਲੀ ਖ਼ਬਰ ਡਿਵਾਈਨ ਲਾਈਟ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ
Ad Position 24