30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਡਿਵਾਈਨ ਲਾਈਟ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ

Ad Position 21
No active advertisement
ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਸਰਹਿੰਦ ਵਿਖੇ ਇਨਵੈਸਟੀਚਰ ਸੈਰੇਮਨੀ ਦੌਰਾਨ ਚੁਣੇ ਗਏ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ ਦਿਖਾਈ ਦਿੰਦੇ ਹੋਏ | ਤਸਵੀਰ: ਕਰਨ <br/> 10-05-2026

ਫ਼ਤਹਿਗੜ੍ਹ ਸਾਹਿਬ, 9 ਮਈ (ਬਲਜਿੰਦਰ ਸਿੰਘ)-ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਸਰਹਿੰਦ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ | ਜਿਸ ਦੌਰਾਨ ਬਾਰ੍ਹਵੀਂ ਜਮਾਤ ਮੈਡੀਕਲ ਦੀ ਵਿਦਿਆਰਥਣ ਜਸਲੀਨ ਕੌਰ ਨੂੰ ਹੈੱਡ ਗਰਲ ਤੇ ਬਾਰ੍ਹਵੀਂ ਹਿਊਮੈਨੀਟੀਜ਼ ਦੇ ਵਿਦਿਆਰਥੀ ਲਕਸ਼ੇ ਚੋਪੜਾ ਨੂੰ ਹੈੱਡ ਬੁਆਏ ਚੁਣਿਆ ਗਿਆ | ਸਾਈ ਮਨਪ੍ਰੀਤ ਕੌਰ ਬਾਰ੍ਹਵੀਂ ਜਮਾਤ ਹਿਊਮੈਨੀਟੀਜ਼ ਦੀ ਵਿਦਿਆਰਥਣ ਨੂੰ ਸਪੋਰਟਸ ਕੈਪਟਨ ਚੁਣਿਆ ਗਿਆ | ਡੈਡੀਕੇਸ਼ਨ ਹਾਊਸ 'ਚੋਂ ਪਰਮਰਾਜ ਨੂੰ ਹਾਊਸ ਕੈਪਟਨ ਤੇ ਅਸ਼ਮੀਤ ਸਿਆਨ ਨੂੰ ਵਾਈਸ ਕੈਪਟਨ, ਡੀਟਰਮੀਨੇਸ਼ਨ ਹਾਊਸ 'ਚੋਂ ਸੁਖਮਨਪ੍ਰੀਤ ਕੌਰ ਨੂੰ ਹਾਊਸ ਕੈਪਟਨ ਤੇ ਦਮਨਪ੍ਰੀਤ ਕੌਰ ਨੂੰ ਵਾਈਸ ਕੈਪਟਨ ਚੁਣਿਆ ਗਿਆ | ਡਿਸਪਲਨ ਹਾਊਸ 'ਚੋਂ ਸ਼ਗਨਪ੍ਰੀਤ ਕੌਰ ਨੂੰ ਹਾਊਸ ਕੈਪਟਨ ਤੇ ਸੁਖਮਨੀ ਨੂੰ ਵਾਈਸ ਕੈਪਟਨ, ਡੀਲੀਜੈਂਸ ਹਾਊਸ 'ਚੋਂ ਸ਼ੋਇਬ ਨੂੰ ਹਾਊਸ ਕੈਪਟਨ ਤੇ ਨਵਪ੍ਰੀਤ ਕੌਰ ਨੂੰ ਵਾਈਸ ਕੈਪਟਨ ਚੁਣਿਆ ਗਿਆ | ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਲੀਡਰਸ਼ਿਪ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਡਾ. ਬਬੀਤਾ ਚੋਪੜਾ ਵਲੋਂ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਸੈਸ਼ੇ ਅਤੇ ਵਾਈਸ ਪਿ੍ੰਸੀਪਲ ਨੀਰੂ ਧੀਰ ਤੇ ਕੋਆਰਡੀਨੇਟਰ ਨੀਤੂ ਭਾਰਦਵਾਜ ਦੁਆਰਾ ਬੈਚ ਲਗਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੈੱਡ ਬੁਆਏ ਅਤੇ ਹੈੱਡ ਗਰਲ ਵਲੋਂ ਸਹੁੰ ਚੁੱਕੀ ਗਈ ਕਿ ਉਹ ਆਪਣੀ ਡਿਊਟੀ ਪੂਰੀ ਸਚਾਈ ਤੇ ਇਮਾਨਦਾਰੀ ਨਾਲ ਨਿਭਾਉਣਗੇ | ਸਕੂਲ ਦੇ ਅਨੁਸ਼ਾਸਨ ਨੂੰ ਕਾਇਮ ਰੱਖਣ ਲਈ ਤਨ-ਮਨ ਨਾਲ ਸੇਵਾ ਕਰਨਗੇ ਅਤੇ ਸਕੂਲ ਨੂੰ ਬੁਲੰਦੀਆਂ ਤੱਕ ਲੈ ਕੇ ਜਾਣਗੇ | ਸਕੂਲ ਦੇ ਸੈਕਟਰੀ ਕਮ ਖ਼ਜ਼ਾਨਚੀ ਪਿ੍ਆ ਅਰੋੜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਅਹੁਦੇ ਸਿਰਫ਼ ਸਨਮਾਨ ਹੀ ਨਹੀਂ ਸਗੋਂ ਵੱਡੀ ਜ਼ਿੰਮੇਵਾਰੀ ਵੀ ਹਨ | ਸਕੂਲ ਪਿ੍ੰਸੀਪਲ ਡਾ. ਬਬੀਤਾ ਚੋਪੜਾ ਨੇ ਕਿਹਾ ਕਿ ਅਜਿਹੇ ਬੱਚੇ ਸਮਾਜ ਨੂੰ ਸਹੀ ਸੇਧ ਦੇਣ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਲੀਡਰਸ਼ਿਪ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੀਆਂ ਗਤੀਵਿਧੀਆਂ ਜ਼ਰੂਰੀ ਹਨ, ਜਿਸ ਨਾਲ ਉਨ੍ਹਾਂ ਵਿਚ

Ad Position 22
No active advertisement
ਪਿਛਲੀ ਖ਼ਬਰ ਜੀ.ਪੀ.ਐਸ. ਵਿਚ ਸਹੋਦਿਆ ਅੰਤਰ-ਸਕੂਲੀ ਸਲਾਦ ਬਣਾਉਣ ਦਾ ਮੁਕਾਬਲਾ ਅਗਲੀ ਖ਼ਬਰ ਮੁੱਖ ਮੰਤਰੀ ਨੂੰ ਸ਼ੁਕਰਾਨਾ ਨਹੀਂ, ਪਸ਼ਚਾਤਾਪ ਯਾਤਰਾ ਕਰਨੀ ਚਾਹੀਦੀ ਹੈ-ਮਨੈਲਾ
Ad Position 24