31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਉਲੰਪੀਆਡ ਪ੍ਰੀਖਿਆਵਾਂ 'ਚ ਵਿਦਿਆਰਥੀਆਂ ਨੇ ਚਮਕਾਇਆ ਪਾਈਨ ਗਰੋਵ ਦਾ ਨਾਂਅ

Ad Position 21
No active advertisement
ਅਜੀਤ ਡੈਸਕ 10-05-2026
ਬਸੀ ਪਠਾਣਾਂ, 9 ਮਈ (ਪੱਤਰ ਪ੍ਰੇਰਕ)-ਪਾਈਨ ਗਰੋਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਆਯੋਜਿਤ ਓਲੰਪਿਆਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਪ੍ਰਧਾਨ ਵਿਜੈ ਕੌਸ਼ਲ, ਚੇਅਰ ਪਰਸਨ ਵੀਨਾ ਕੌਸ਼ਲ ਅਤੇ ਪਿ੍ੰਸੀਪਲ ਨੀਤੂ ਕੁਮਾਰ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਵਿਦਿਆਰਥੀਆਂ ਵਿਚ ਆਤਮਵਿਸ਼ਵਾਸ ਅਤੇ ਹੋਰ ਉੱਚੀਆਂ ਉਡਾਣਾਂ ਭਰਨ ਦੀ ਪ੍ਰੇਰਣਾ ਪੈਦਾ ਕਰਦੀਆਂ ਹਨ | ਉਨ੍ਹਾਂ ਦੱਸਿਆ ਕਿ ਓਲੰਪਿਆਡ ਪ੍ਰੀਖਿਆਵਾਂ ਵਿਚ ਖਿਆਤੀ (ਕਲਾਸ 2, ਅੰਗਰੇਜ਼ੀ), ਦਵਿਸ਼ (ਕਲਾਸ 3, ਅੰਗਰੇਜ਼ੀ), ਮਨਜੋਤ ਸਿੰਘ (ਕਲਾਸ 5, ਗਣਿਤ), ਨਮਨ (ਕਲਾਸ 7, ਅੰਗਰੇਜ਼ੀ), ਤੇਜਲ (ਕਲਾਸ 8, ਅੰਗਰੇਜ਼ੀ), ਹਰਮਨਜੀਤ ਕੌਰ (ਕਲਾਸ 8, ਵਿਗਿਆਨ), ਅਕਸ਼ਿਤ (ਕਲਾਸ 10, ਵਿਗਿਆਨ), ਅਨਾਇਤ (ਕਲਾਸ 10, ਸਮਾਜਿਕ ਵਿਗਿਆਨ), ਮਨਪ੍ਰੀਤ (ਕਲਾਸ 10, ਅੰਗਰੇਜ਼ੀ) ਅਤੇ ਸਹਜਪ੍ਰੀਤ ਕੌਰ (ਕਲਾਸ 11, ਅੰਗਰੇਜ਼ੀ) ਨੇ ਸੋਨੇ ਦੇ ਤਗਮੇ ਹਾਸਲ ਕਰਕੇ ਆਪਣੀ ਮਿਹਨਤ ਦਾ ਸੋਹਣਾ ਫਲ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਆਰਵ (ਕਲਾਸ 7, ਅੰਗਰੇਜ਼ੀ), ਸਹਜਪ੍ਰੀਤ (ਕਲਾਸ 8, ਵਿਗਿਆਨ) ਅਤੇ ਅਨਾਇਤ (ਕਲਾਸ 10, ਵਿਗਿਆਨ) ਨੇ ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦੀ ਸ਼ਾਨ ਵਿਚ ਵਾਧਾ ਕੀਤਾ ਹੈ | ਹਰਸ਼ (ਕਲਾਸ 8, ਵਿਗਿਆਨ) ਨੇ ਕਾਂਸੀ ਦਾ ਤਗਮਾ ਹਾਸਲ ਕਰਕੇ ਵੀ ਪ੍ਰੇਰਣਾਦਾਇਕ ਪ੍ਰਦਰਸ਼ਨ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਪਿੰਡਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਵਚਨਬੱਧ-ਵਿਧਾਇਕ ਗੈਰੀ ਬੜਿੰਗ ਅਗਲੀ ਖ਼ਬਰ ਜਾਮਨਗਰ ਗੁਜਰਾਤ ਤੋਂ ਸ਼ਰਧਾਲੂਆਂ ਦੇ ਜਥੇ ਨੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਕੀਤੇ ਦਰਸ਼ਨ
Ad Position 24