28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਨੇ ਵੈਦਿਕ ਅਤੇ ਆਯੁਰਵੈਦਿਕ ਆਹਾਰ ਵਿਗਿਆਨ 'ਤੇ ਅੰਤਰਰਾਸ਼ਟਰੀ ਖੋਜ ਪ੍ਰੋਜੈਕਟ ਕੀਤਾ ਸੰਪੂਰਨ <br/>

Ad Position 21
No active advertisement
ਅਜੀਤ ਡੈਸਕ 23-05-2026
ਅਮਲੋਹ, 22 ਮਈ (ਕੇਵਲ ਸਿੰਘ)-ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਨੇ ਤਿਲਕ ਮਹਾਰਾਸ਼ਟਰ ਵਿਦਿਆਪੀਠ ਦੇ ਸਹਿਯੋਗ ਨਾਲ 'ਵੈਦਿਕ ਅਤੇ ਆਯੁਰਵੈਦਿਕ ਸਾਹਿਤ ਤੋਂ ਆਹਾਰ ਤੇ ਆਹਾਰ-ਵਿਗਿਆਨ ਦੀ ਸੂਚੀ ਤਿਆਰ ਕਰਨਾ' ਨਾਮਕ ਅੰਤਰਰਾਸ਼ਟਰੀ ਸਾਂਝਾ ਖੋਜ ਪ੍ਰੋਜੈਕਟ ਸਫਲਤਾਪੂਰਵਕ ਪੂਰਾ ਕਰ ਲਿਆ ਹੈ | ਗਲੋਬਲ ਸਰਵਿਸਿਜ਼ ਇੰਡੀਆ ਅਤੇ ਕੈਨੇਡਾ ਵਲੋਂ ਵਿੱਤੀ ਸਹਾਇਤਾ ਪ੍ਰਾਪਤ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਪ੍ਰਾਚੀਨ ਵੈਦਿਕ ਅਤੇ ਆਯੁਰਵੈਦਿਕ ਗ੍ਰੰਥਾਂ ਵਿਚ ਵਰਣਿਤ ਆਹਾਰ-ਵਿਗਿਆਨ, ਪੋਸ਼ਣ ਅਤੇ ਭੋਜਨ ਪ੍ਰੰਪਰਾਵਾਂ ਨਾਲ ਸਬੰਧਿਤ ਮਹੱਤਵਪੂਰਨ ਸੰਦਰਭਾਂ ਦਾ ਸੰਕਲਨ ਤੇ ਵਿਗਿਆਨਕ ਦਸਤਾਵੇਜ਼ੀਕਰਨ ਕਰਨਾ ਸੀ | ਇਹ ਪਹਿਲ ਆਧੁਨਿਕ ਸਮਾਜ ਵਿਚ ਸਿਹਤ ਪ੍ਰੋਤਸਾਹਨ ਅਤੇ ਜੀਵਨ-ਸ਼ੈਲੀ ਸਬੰਧੀ ਬਿਮਾਰੀਆਂ ਦੀ ਰੋਕਥਾਮ ਲਈ ਭਾਰਤੀ ਪ੍ਰੰਪਰਾਗਤ ਆਹਾਰ-ਗਿਆਨ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ | ਇਸ ਵਿਸਤਿ੍ਤ ਖੋਜ ਕਾਰਜ ਨੂੰ ਹੁਣ ਅਕਾਦਮਿਕ ਅਤੇ ਖ਼ੋਜੀ ਉਦੇਸ਼ਾਂ ਲਈ ਇਕ ਵਿਸਤਿ੍ਤ ਪੁਸਤਕ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ | ਇਹ ਪ੍ਰਕਾਸ਼ਨ ਆਯੁਰਵੇਦ ਵਿਦਵਾਨਾਂ, ਖੋਜਕਾਰਾਂ, ਪੋਸ਼ਣ ਵਿਸ਼ੇਸ਼ ਗਿਆਨਾਂ ਅਤੇ ਸਿਹਤ ਸੇਵਾ ਖੇਤਰ ਨਾਲ ਜੁੜੇ ਪੇਸ਼ੇਵਰਾਂ ਲਈ ਵਿਸ਼ਵ ਪੱਧਰ 'ਤੇ ਇਕ ਮਹੱਤਵਪੂਰਨ ਸੰਦਰਭ ਸ੍ਰੋਤ ਸਾਬਤ ਹੋਣ ਦੀ ਉਮੀਦ ਹੈ | ਇਸ ਪ੍ਰੋਜੈਕਟ ਨੂੰ ਦੋਵੇਂ ਸਹਿਯੋਗੀ ਸੰਸਥਾਵਾਂ ਦੇ ਪ੍ਰਸਿੱਧ ਅਕਾਦਮਿਕ ਵਿਦਵਾਨਾਂ ਅਤੇ ਖੋਜਕਾਰਾਂ ਦਾ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਾਪਤ ਹੋਇਆ | ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਪੈ੍ਰਜ਼ੀਡੈਂਟ ਆਫ਼ ਟੀ.ਐਮ.ਵੀ. ਟਰੱਸਟ ਪੂਨੇ ਡਾ. ਰੋਹਿਤ ਜੇ ਤਿਲਕ ਨੇ ਮਹੱਤਵਪੂਰਨ ਸਰਪ੍ਰਸਤੀ ਅਤੇ ਹੌਸਲਾ ਅਫ਼ਜ਼ਾਈ ਪ੍ਰਦਾਨ ਕੀਤੀ | ਪ੍ਰੋ. ਡਾ. ਅਭਿਜੀਤ ਜੋਸ਼ੀ ਅਤੇ ਡਾ. ਕੁਲਭੂਸ਼ਨ ਸ਼ਰਮਾ ਨੇ ਪ੍ਰੋਜੈਕਟ ਮੁਖੀ ਵਜੋਂ ਜ਼ਿੰਮੇਵਾਰੀ ਨਿਭਾਈ, ਜਦਕਿ ਡਾ. ਮਨੋਜ ਜੋਸ਼ੀ ਅਤੇ ਡਾ. ਦਰਸ਼ਨਾ ਮੁੱਖ ਖੋਜਕਾਰ ਰਹੇ | ਡਾ. ਅਮਨਦੀਪ ਸ਼ਰਮਾ ਅਤੇ ਡਾ. ਜਯੋਤੀ ਧਾਮੀ ਨੇ ਵੀ ਪ੍ਰੋਜੈਕਟ ਦੀ ਸਫਲ ਪੂਰਤੀ ਵਿਚ ਸਰਗਰਮ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਹਲਕਾ ਅਮਲੋਹ ਦੇ ਵਿਧਾਇਕ ਬੜਿੰਗ ਵਲੋਂ 'ਆਪ' ਉਮੀਦਵਾਰਾਂ ਦੇ ਹੱਕ 'ਚ ਤੂਫ਼ਾਨੀ ਚੋਣ ਪ੍ਰਚਾਰ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਨਾਗਰਾ ਨੇ ਗੁਰਪ੍ਰੀਤ ਸਿੰਘ ਕੈੜੇ ਦੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ <br/>
Ad Position 24