ਸੰਘੋਲ, 31 ਮਈ (ਪਰਮਵੀਰ ਸਿੰਘ ਧਨੋਆ)-ਸੰਘੋਲ ਪਿੰਡ ਦੀ ਫਿਰਨੀ ਦੀ ਬਦਹਾਲ ਹੋ ਚੁੱਕੀ ਸੜਕ ਵਾਸੀਆਂ ਅਤੇ ਰਾਹਗੀਰਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਸਾਬਤ ਹੋ ਰਹੀ ਹੈ | ਹਾਲਾਤ ਇਹ ਹਨ ਕਿ ਕਰੀਬ ਅੱਧਾ ਕਿੱਲੋਮੀਟਰ ਸੜਕ ਦਾ ਹਿੱਸਾ ਤਾਂ ਖ਼ਤਮ ਹੀ ਹੋ ਚੁੱਕਾ ਹੈ | ਸੜਕ ਦੀ ਥਾਂ ਪੱਥਰ ਅਤੇ ਵੱਡੇ-ਵੱਡੇ ਟੋਏ ਹੀ ਵੇਖਣ ਨੂੰ ਮਿਲ ਰਹੇ ਹਨ | ਬਰਸਾਤ ਦੌਰਾਨ ਇਸ ਸੜਕ 'ਤੇ ਹਾਲਾਤ ਵਧੇਰੇ ਬਦ ਤੋਂ ਬਦਤਰ ਹੋ ਜਾਂਦੇ ਹਨ | ਪਿੰਡ ਵਾਸੀਆਂ ਦੱਸਿਆ ਕਿ ਟੋਇਆ ਕਾਰਨ ਅਕਸਰ ਰਾਹਗੀਰ ਏਥੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸੜਕ ਪਿੰਡ ਸੰਘੋਲ ਤੋਂ ਅੱਗੇ ਬਾਠਾਂ, ਭਾਮੀਆਂ, ਮੋਹਣਮਾਜਰਾ ਪਿੰਡਾਂ ਤੋਂ ਇਲਾਵਾ ਬਸੀ ਪਠਾਣਾਂ ਨਾਲ ਵੀ ਜੋੜਦੀ ਹੈ | ਪਿੰਡ ਵਾਸੀਆਂ ਦੱਸਿਆ ਕਿ ਲੰਮੇ ਸਮੇਂ ਤੋਂ ਬਦਹਾਲ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਹੈ | ਅਜਿਹੇ 'ਚ ਖ਼ਰਾਬ ਸੜਕ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ | ਮਾਮਲੇ ਬਾਰੇ ਕਪਿਲ ਰਾਣਾ, ਸੰਜੂ ਰਾਣਾ, ਗੋਲਡੀ, ਜੀਆ ਲਾਲ, ਪੱਪੂ ਰਾਣਾ, ਮੁਖ਼ਤਿਆਰ ਸਿੰਘ, ਪ੍ਰਭਾਤ ਸਿੰਘ, ਸੋਨੰੂ ਰਾਣਾ, ਹਰਪਾਲ ਸਿੰਘ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕ ਨਿਰਮਾਣ ਕਰਵਾ ਕੇ ਦਰਪੇਸ਼ ਸਮੱਸਿਆ ਨੂੰ ਪਹਿਲ ਦੇ ਅਧਾਰ 'ਤੇ