ਫ਼ਤਹਿਗੜ੍ਹ ਸਾਹਿਬ : 11 ਜੂਨ (ਮਨਪ੍ਰੀਤ ਸਿੰਘ)-ਗ੍ਰੀਨ ਫੀਲਡਜ਼ ਸਕੂਲ ਸਰਹਿੰਦ ਵਲੋਂ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਦੀ ਅਗਵਾਈ ਹੇਠ ਦੂਸਰੀ ਤੋਂ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਢਿੱਲੋਂ ਫਨ ਵਰਲਡ, ਪਟਿਆਲਾ ਦਾ ਇਕ ਰੋਮਾਂਚਕ ਅਤੇ ਮਨੋਰੰਜਨ ਭਰਿਆ ਦੌਰਾ ਕਰਵਾਇਆ ਗਿਆ | ਵਿਦਿਆਰਥੀਆਂ ਨੇ ਵਾਟਰ ਪਾਰਕ ਅਤੇ ਵੱਖ-ਵੱਖ ਝੂਲਿਆਂ ਦਾ ਭਰਪੂਰ ਅਨੰਦ ਮਾਣਿਆ | ਸਾਰੇ ਵਿਦਿਆਰਥੀਆਂ ਲਈ ਤਾਜ਼ਗੀ ਭਰੇ ਨਾਸ਼ਤੇ ਅਤੇ ਸੁਆਦਲੇ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ | ਇਹ ਦੌਰਾ ਹਰ ਵਿਦਿਆਰਥੀ ਲਈ ਯਾਦਗਾਰ ਅਤੇ ਖ਼ੁਸ਼ੀਆਂ ਭਰਿਆ ਅਨੁਭਵ ਸਾਬਤ ਹੋਇਆ | ਇਸ ਦੌਰਾਨ ਵਿਦਿਆਰਥੀਆਂ ਨੇ ਭੂਤ ਘਰ, 54 ਥੀਏਟਰ ਅਤੇ ਐਕਵਾ ਡਿਸਕ ਦਾ ਵੀ ਦੌਰਾ ਕੀਤਾ | ਐਕਵਾ ਡਿਸਕ ਵਿਚ ਵਿਦਿਆਰਥੀਆਂ ਨੇ ਨੱਚ-ਗਾ ਅਤੇ ਆਪਣੇ ਸਾਥੀਆਂ ਨਾਲ ਖ਼ੁਸ਼ਗਵਾਰ ਪਲ ਬਿਤਾ ਕੇ ਭਰਪੂਰ ਮਨੋਰੰਜਨ ਕੀਤਾ | ਇਸ ਦੌਰੇ ਨੂੰ ਸੁਰੱਖਿਅਤ, ਸੁਚੱਜੇ ਅਤੇ ਸਫਲ ਢੰਗ ਨਾਲ ਸੰਪੰਨ ਕਰਨ ਲਈ ਬੱਚਿਆ ਨੇ ਸਕੂਲ ਪ੍ਰਬੰਧਕ ਕਮੇਟੀ, ਪਿ੍ੰਸੀਪਲ ਅਤੇ ਸਹਿਯੋਗੀ ਸਟਾਫ਼ ਦਾ ਵਿਸ਼ੇਸ਼ ਧੰਨਵਾਦ ਕੀਤਾ |