28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ਼੍ਰੋਮਣੀ ਅਕਾਲੀ ਦਲ 2027 'ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਬਣਾਵੇਗਾ ਸਰਕਾਰ-ਜਥੇਦਾਰ ਸੁਰਜੀਤ ਗੜ੍ਹੀ

Ad Position 21
No active advertisement
ਸਨਮਾਨ ਸਮਾਰੋਹ ਦੌਰਾਨ ਹਲਕੇ ਦੇ ਆਗੂਆਂ ਤੇ ਵਰਕਰਾਂ ਦਾ ਸਨਮਾਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ | ਤਸਵੀਰ : ਭੁਪਿੰਦਰ ਸਿੰਘ <br/> 14-06-2026
ਬਨੂੜ, 13 ਜੂਨ (ਭੁਪਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ ਵਲੋਂ ਬਲਾਕ ਸੰਮਤੀ ਤੇ ਨਗਰਪਾਲਿਕਾ ਚੋਣ ਵਿਚ ਜੇਤੂ ਉਮੀਦਵਾਰਾਂ, ਹਲਕਾ ਪ੍ਰਧਾਨਾ ਅਤੇ ਸਰਕਲ ਪ੍ਰਧਾਨਾ ਦਾ ਸਨਮਾਨ ਆਪਣੇ ਗ੍ਰਹਿ ਵਿਖੇ ਰੱਖੇ ਸਮਾਗਮ ਦੌਰਾਨ ਕੀਤਾ | ਇਸ ਮੌਕੇ ਵੱਡੀ ਗਿਣਤੀ 'ਚ ਅਕਾਲੀ ਵਰਕਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਰਣਜੀਤ ਸਿੰਘ ਰਾਣਾ ਮੀਤ ਪ੍ਰਧਾਨ, ਸੀਨੀਅਰ ਅਕਾਲੀ ਆਗੂ ਸਾਧੂ ਸਿੰਘ ਖਲੋਰ, ਜੇਤੂ ਕੌਂਸਲਰ ਜਸਬੀਰ ਸਿੰਘ ਜੱਸੀ, ਅਰਵਿੰਦਰਪਾਲ ਸਿੰਘ ਰਾਜੂ, ਦਲਬੀਰ ਸਿੰਘ ਸੱਗੂ, ਗੁਰਦੇਵ ਸਿੰਘ, ਬਲਾਕ ਸੰਮਤੀ ਜਿੱਤੇ ਸ਼ਿੰਗਾਰਾ ਸਿੰਘ ਅਤੇ ਹਲਕਾ ਪ੍ਰਧਾਨਾ 'ਚ ਯੁੱਧ ਪ੍ਰਧਾਨ ਹਰਮੀਤ ਸਿੰਘ ਟਿਵਾਣਾ, ਇਸਤਰੀ ਵਿੰਗ ਕਰਮਜੀਤ ਕੌਰ, ਐੱਸ.ਸੀ. ਵਿੰਗ ਕੁਲਦੀਪ ਸਿੰਘ ਫ਼ੌਜੀ, ਬੀ.ਸੀ. ਵਿੰਗ ਕੁਲਵਿੰਦਰ ਸਿੰਘ ਕਾਲੋਮਾਜਰਾ, ਇਸਤਰੀ ਵਿੰਗ ਦੀ ਸ਼ਹਿਰੀ ਪ੍ਰਧਾਨ ਰਜਿੰਦਰ ਕੌਰ ਜੰਡੋਲੀ, ਸਰਕਲ ਪ੍ਰਧਾਨ ਸ਼ਹਿਰੀ ਅਰਵਿੰਦਰਪਾਲ ਸਿੰਘ ਰਾਜੂ, ਰਵਿੰਦਰ ਸਿੰਘ ਬਿੱਟੂ ਵਾਲੀਆ, ਮਲਕੀਤ ਸਿੰਘ ਬਿੱਟੂ, ਰਘਬੀਰ ਸਿੰਘ ਖੇੜਾ ਗੱਜੂ, ਜਤਿੰਦਰ ਸਿੰਘ ਰਾਈਮਾਜਰਾ, ਜੋਨੀ ਅਲੂਣਾ, ਸੁਖਦੇਵ ਸਿੰਘ ਪਿਲਖਣੀ, ਕਰਨੈਲ ਸਿੰਘ ਜਲਾਲਪੁਰ, ਰਘਬੀਰ ਸਿੰਘ ਮੋਹੀ, ਬਲਜੀਤ ਸਿੰਘ ਬਖਸ਼ੀਵਾਲ ਦਾ ਜਥੇਦਾਰ ਸੁਰਜੀਤ ਸਿੰਘ ਗੜੀ ਵਲੋਂ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ | ਉਪਰੰਤ ਗੜੀ ਨੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ 2027 ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਪੰਜਾਬ ਨੂੰ ਮੁੜ ਖ਼ੁਸ਼ਹਾਲੀ ਤੇ ਤਰੱਕੀ ਦੀ ਲੀਹਾਂ ਵਲ ਤੁਰਿਆ ਜਾਵੇਗਾ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢ ਕੇ ਰੁਜ਼ਗਾਰ ਦਿੱਤਾ ਜਾਵੇਗਾ | ਇਸ ਮੌਕੇ ਜਸਵਿੰਦਰ ਸਿੰਘ ਜੱਸੀ, ਲਾਭ ਸਿੰਘ ਸਿਕਲੀਗਰ ਬਰਾਦਰੀ ਦੇ ਪ੍ਰਧਾਨ, ਹੀਰਾ ਸਿੰਘ ਭਾਊ, ਸੁਰਿੰਦਰ ਸਿੰਘ ਘੁਮਾਣਾ, ਜਸਪਾਲ ਸਿੰਘ ਪਾਲਾ, ਰਸ਼ਪਾਲ ਸਿੰਘ ਜਲਾਲਪੁਰ, ਬਲਵਿੰਦਰ ਸਿੰਘ ਨੇਪਰਾ, ਮੋਹਨ ਲਾਲ ਸੂਰਲ, ਅਸ਼ੋਕ ਕੁਮਾਰ ਖੇੜਾ ਗੱਜੂ, ਭੁਪਿੰਦਰ ਸਿੰਘ ਗੋਲੂ, ਬਲਵਿੰਦਰ ਸਿੰਘ ਸੈਬੀ, ਪਿ੍ਤਪਾਲ ਸਿੰਘ, ਅਮਿ੍ੰਤਪਾਲ ਸਿੰਘ, ਸੁਖਵਿੰਦਰ ਸਿੰਘ ਖੇੜਾ ਗੱਜੂ, ਬਲਵੰਤ ਸਿੰਘ ਪੰਧੇਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੁਮੈਨ ਵੈੱਲਫੇਅਰ ਸੁਸਾਇਟੀ ਜ਼ਿਲ੍ਹਾ ਇਕਾਈ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਦੀ ਹੋਈ ਚੋਣ ਅਗਲੀ ਖ਼ਬਰ ਧੁੱਪ 'ਚ ਬੇਜ਼ੁਬਾਨ ਪਸ਼ੂ-ਪੰਛੀਆਂ ਲਈ ਪਾਣੀ ਰੱਖਣਾ ਇਨਸਾਨੀਅਤ ਦੀ ਪਛਾਣ- ਐੱਸ.ਡੀ.ਐਮ.
Ad Position 24