29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਮਲੋਹ ਖੰਡ ਮਿੱਲ ਕਿਸਾਨਾਂ ਦੀ ਅਦਾਇਗੀ ਤੁਰੰਤ ਕਰੇ-ਕਿਸਾਨ ਆਗੂ ਸੈਦਪੁਰਾ

Ad Position 21
No active advertisement
ਅਜੀਤ ਡੈਸਕ 14-06-2026
ਖਮਾਣੋਂ, 13 ਜੂਨ (ਮਨਮੋਹਣ ਸਿੰਘ ਕਲੇਰ)-ਕਿਸਾਨ ਆਗੂ ਮੋਹਣ ਸਿੰਘ ਸੈਦਪੁਰਾ ਨੇ ਅਮਲੋਹ ਖੰਡ ਮਿਲ ਵਲੋਂ ਕਿਸਾਨਾਂ ਦੀ ਅਦਾਇਗੀ ਤੁਰੰਤ ਕੀਤੇ ਜਾਣ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਕਤ ਮਿੱਲ ਕੋਲ ਕਿਸਾਨਾਂ ਨੇ ਆਪਣੇ ਗੰਨੇ ਦੀ ਪਿੜਾਈ ਲਈ ਸਾਲ 2025-26 ਸੀਜ਼ਨ ਦਾ ਆਪਣਾ ਗੰਨਾ ਉਕਤ ਮਿੱਲ ਨੂੰ ਵੇਚਿਆ ਸੀ ਪ੍ਰੰਤੂ ਹੁਣ ਕਈ ਮਹੀਨੇ ਬੀਤ ਜਾਣ 'ਤੇ ਵੀ ਮਿੱਲ ਪ੍ਰਬੰਧਕਾਂ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ ਨਹੀਂ ਕੀਤੀ ਗਈ | ਜਿਸ ਨਾਲ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕਈ ਕਿਸਾਨਾਂ ਨੇ ਇਸ ਪੈਸੇ ਨਾਲ ਨਵੀਂ ਫ਼ਸਲ ਦੀ ਬਿਜਾਈ ਲਈ ਰੇਅ-ਪੱਤ, ਮਜ਼ਦੂਰੀ, ਡੀਜ਼ਲ ਆਦਿ ਤੇ ਖ਼ਰਚ ਕਰਨੇ ਹਨ | ਇਸ ਤੋਂ ਬਿਨਾਂ ਚਕੋਤੇ 'ਤੇ ਜ਼ਮੀਨਾਂ ਲੈਣ ਵਾਲੇ ਕਿਸਾਨਾਂ ਨੇ ਵੀ ਜ਼ਮੀਨ ਮਾਲਕਾਂ ਨੂੰ ਪੈਸੇ ਦੇਣੇ ਹਨ ਜਿਹੜੀ ਕਿ ਗੰਨੇ ਦੀ ਅਦਾਇਗੀ ਨਾ ਹੋਣ ਕਰਕੇ ਰੁਕੇ ਹੋਏ ਹਨ | ਉਨ੍ਹਾਂ ਮਿੱਲ ਪ੍ਰਬੰਧਕਾਂ ਤੋਂ ਕਿਸਾਨਾਂ ਨੂੰ ਗੰਨੇ ਦੀ ਤੁਰੰਤ ਅਦਾਇਗੀ ਕਰਵਾਏ ਜਾਣ ਦੀ ਸਥਾਨਕ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਜ਼ਰੂਰੀ ਖ਼ਰਚ ਕਰਨ 'ਚ ਪ੍ਰੇਸ਼ਾਨੀ ਨਾ
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਜੇਤੂ ਕੌਂਸਲਰ ਬਲਜੀਤ ਕੌਰ ਦਾ ਡਾ. ਮਨੋਹਰ ਸਿੰਘ ਨੇ ਕੀਤਾ ਸਨਮਾਨ ਅਗਲੀ ਖ਼ਬਰ ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦਿੱਤੀ ਜਾਵੇ-ਮਾਧੋਪੁਰ
Ad Position 24