ਰਾਜਪੁਰਾ, 24 ਜੂਨ (ਜੀ.ਪੀ. ਸਿੰਘ)-ਅੱਜ ਨਗਰ ਕੋਂਸਲ ਦੀ ਪ੍ਰਧਾਨਗੀ ਲਈ ਹੋਣ ਵਾਲੀ ਚੋਣ ਦੇ ਮੁਲਤਵੀ ਹੋ ਜਾਣ ’ਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਰਾਜਪੁਰਾ ਨਗਰ ਕੋਂਸਲ ਦੀਆਂ ਲੰਘੀਆਂ ਚੋਣਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 31 ਸੀਟਾਂ ਵਿੱਚੋਂ ਸਿਰਫ 7 ਸੀਟਾਂ ਮਿਲੀਆਂ ਹਨ ਤੇ ਉਨ੍ਹਾਂ ਦੀ ਪਾਰਟੀ ਦਾ ਪ੍ਰਧਾਨ ਬਣ ਨਹੀਂ ਸਕਦਾ ਸੀ। ਜਿਸ ਕਾਰਨ ਉਨ੍ਹਾਂ ਨੇ ਚੋਣ ਅਧਿਕਾਰੀ-ਕਮ-ਐੱਸ.ਡੀ.ਐੱਮ. ਰਾਜਪੁਰਾ ਦੇ ਬਾਹਰ ਹੋਣ ਦਾ ਕੋਈ ਪ੍ਰਸ਼ਾਸ਼ਨਿਕ ਕੋਈ ਬਹਾਨਾ ਬਣਾ ਕੇ ਪ੍ਰਧਾਨਗੀ ਦੀ ਚੋਣ ਨੂੰ ਜਾਣਬੁੱਝ ਕੇ ਮੁਲਤਵੀ ਕਰ ਦਿੱਤਾ ਹੈ। ਜਦੋਂ ਕਿ ਭਾਰਤੀ ਜਨਤਾ ਪਾਰਟੀ ਨੂੰ ਰਾਜਪੁਰਾ ਸ਼ਹਿਰ ਵਿਚ 9 ਸੀਟਾਂ ਤੇ ਜਿੱਤ ਪ੍ਰਾਪਤ ਹੋਣ ਦੇ ਨਾਲ ਨਾਲ ਵੋਟਾਂ ਦਾ ਵੀ ਸਾਰੀਆਂ ਪਾਰਟੀਆਂ ਤੋਂ ਵੱਧ ਫੀਸਦੀ ਪ੍ਰਾਪਤ ਹੋਇਆਂ ਹੈ। ਜਿਸ ਕਾਰਨ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਥਾਨਕ ਨਗਰ ਕੋਂਸਲ ’ਚ ਭਾਜਪਾ ਦਾ ਪ੍ਰਧਾਨ ਬਣਦਾ ਹੈ ਤਾਂ ਉਹ ਨਗਰ ਕੋਂਸਲ ’ਚ ਹੋ ਰਿਹਾ ਭ੍ਰਿਸ਼ਟਾਚਾਰ ਬੰਦ ਕਰ ਦੇਣਗੇ ਅਤੇ ਸ਼ਹਿਰ ਵਿਚ ਵਿਕਾਸ ਕਰਵਾਏ ਕੇ ਨੁਹਾਰ ਬਦਲ ਦੇਵਾਂਗੇ ਤੇ ਸ਼ਹਿਰ ਨੂੰ ਇਕ ਨੰਬਰ ਦਾ ਸ਼ਹਿਰ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹਨਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿੱਤੇ ਕੌਂਸਲਰ ਰੁਪਿੰਦਰ ਸਰਵਾਰਾ, ਮੋਨੀਕਾ ਸ਼ਰਮਾ, ਨੀਲਮ ਮਹਿਤਾ, ਐੱਡ. ਪ੍ਰਤੀਕ ਕੁਮਾਰ, ਰੰਜਨਾ ਵਰਮਾ, ਹਿਮਾਂਸ਼ੂ ਸਪਰਾ, ਰੁਪਿੰਦਰ ਸਿੰਘ ਸੰਧੂ, ਰੀਟਾ ਬਾਂਸਲ ਅਤੇ ਆਸ਼ਾ ਸਹਿਜੜਾ ਚੱਟਾਨ ਦੀ ਤਰ੍ਹਾਂ ਉਹਨਾਂ ਨਾਲ ਖੜ੍ਹੇ ਹਨ। ਇਸ ਮੋਕੇ ਜਸਵਿੰਦਰ ਸਿੰਘ ਸੰਧੂ, ਸੋਹਣ ਸਿੰਘ ਸੋਨੂੰ, ਸਰਪੰਚ ਦਲਬੀਰ ਸਿੰਘ, ਐੱਡ. ਪਰਮਵੀਰ ਚੌਧਰੀ, ਅਭੀਲਾਸ਼ ਸਿੰਗਲਾ ਸਮੇਤ ਵੱਡੀ ਗਿਣਤੀ ’ਚ ਭਾਜਪਾ ਦੇ ਕਾਰਕੁੰਨ ਮੋਜੂਦ ਸਨ।