08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਲੁਹਾਰੀ ਕਲਾਂ ਦੇ ਨੌਜਵਾਨ ਰਾਜਦੀਪ ਦੀ ਇਟਲੀ ਦੀ ਫ਼ੌਜ ’ਚ ਹੋਈ ਚੋਣ

Ad Position 21
No active advertisement
ਅਜੀਤ ਡੈਸਕ 25-06-2026
ਫ਼ਤਹਿਗੜ੍ਹ ਸਾਹਿਬ, 24 ਜੂਨ (ਮਨਪ੍ਰੀਤ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਲੁਹਾਰੀ ਕਲਾਂ ਦਾ ਜੰਮਪਲ ਰਾਜਦੀਪ ਸਿੰਘ ਰਵਾਲਾ ਦਾ ਛੋਟੇ ਹੁੰਦੇ ਦਾ ਸੁਪਨਾ ਸੀ ਕਿ ਉਹ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇਗਾ। ਛੋਟੀ ਉਮਰ ਵਿਚ ਹੀ ਦੇਸ਼ ਭਗਤੀ ਦੀਆਂ ਗੱਲਾਂ ਕਰਨ ਵਾਲੇ ਰਾਜਦੀਪ ਸਿੰਘ ਰਵਾਲਾ ਲੁਹਾਰੀ ਕਲਾਂ ਦੀ ਇਹ ਕੋਸ਼ਿਸ਼ ਇਟਲੀ ਵਿਚ ਰਹਿ ਕੇ ਪੂਰੀ ਹੋ ਸਕੀ ਕਿਉਂਕਿ ਉਸ ਦੇ ਪਿਤਾ 2001 ਤੇ ਮਾਤਾ 2006 ਵਿਚ ਇਟਲੀ ਵਿਚ ਚਲੇ ਗਏ ਸਨ। ਰਾਜਦੀਪ ਦੀ ਸਿਰਤੋੜ ਮਿਹਨਤ ਤੇ ਲਗਨ ਸਦਕਾ ਉਹ ਇਟਲੀ ਦੀ ਫ਼ੌਜ ਦੇ ਸਖ਼ਤ ਟੈੱਸਟ ਪਾਸ ਕਰਕੇ 25 ਅਪ੍ਰੈਲ 2026 ਨੂੰ ਫ਼ੌਜ ਵਿਚ ਭਰਤੀ ਹੋ ਗਿਆ। ਫ਼ੋਨ ਤੇ ਗੱਲਬਾਤ ਕਰਦਿਆਂ ਰਾਜਦੀਪ ਸਿੰਘ ਨੇ ਕਿਹਾ ਕਿ ਜੇਕਰ ਤੁਹਾਡੇ ਵਿਚ ਦੇਸ਼ ਕੌਮ ਪ੍ਰਤੀ ਪਿਆਰ ਤੇ ਜਜ਼ਬਾ ਹੈ ਤਾਂ ਤੁਹਾਡੀ ਮਿਹਨਤ ਵਿਦੇਸ਼ਾਂ ਵਿਚ ਬੈਠੇ ਵੀ ਪੂਰੀ ਹੋ ਜਾਂਦੀ ਹੈ ਬਸ਼ਰਤੇ ਕਿ ਜਿਸ ਦੇਸ਼ ਵਿਚ ਤੁਸੀਂ ਰਹਿੰਦੇ ਹੋ ਉਸ ਦੇਸ਼ ਨਾਲ ਪਿਆਰ ਤੇ ਵਫ਼ਾਦਾਰੀ ਤੁਹਾਡੇ ਜਹਿਨ ਵਿਚ ਹੋਣੀ ਲਾਜ਼ਮੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਂਝਾ ਮੁਲਾਜ਼ਮ ਮੰਚ, ਪੰਜਾਬ ਮੁਲਾਜ਼ਮ ਫ਼ਰੰਟ, ਪੈਨਸ਼ਨਰ ਸਾਂਝਾ ਫ਼ਰੰਟ ਦੇ ਸੱਦੇ ’ਤੇ ਡੀ.ਸੀ. ਦਫ਼ਤਰ ਅੱਗੇ ਕੀਤਾ ਰੋਹ ਭਰਿਆ ਪ੍... ਅਗਲੀ ਖ਼ਬਰ ਸੱਤਾਧਾਰੀਆਂ ਕੋਲ ਬਹੁਮਤ ਨਾ ਹੋਣ ’ਤੇ ਚੋਣ ਮੁਲਤਵੀ ਕਰਵਾਈ-ਭਾਜਪਾ ਹਲਕਾ ਇੰਚਾਰਜ ਜੱਗਾ
Ad Position 24