ਬਸੀ ਪਠਾਣਾਂ, 27 ਜੂਨ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ ਦੇ ਵਿਸ਼ਵ ਪ੍ਰਸਿੱਧ ਇਤਿਹਾਸਿਕ ਤੀਰਥ ਸਥਾਨ ਡੇਰਾ ਸੱਚਖੰਡ ਦੁਆਰ ਸ੍ਰੀ ਊਸ਼ਾ ਮਾਤਾ ਮੰਦਿਰ ਵਿਖੇ ਹੋਏ ਹੋਏ ਇਕ ਸਮਾਗਮ ’ਚ ਨਗਰ ਕੌਂਸਲ ਚੋਣਾਂ ਦੇ ਜੇਤੂ ਕੌਂਸਲਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ’ਚ ਮਹਿਲਾ ਕੌਂਸਲਰ ਰਜਨੀ ਬਾਲਾ ਟੂਲਾਨੀ, ਕੌਂਸਲਰ ਅੰਜੂ ਰਾਣੀ ਦੇ ਪਤੀ ਰਮਨ ਸ਼ਰਮਾ, ਸਮਾਜ ਸੇਵਕ ਅਸ਼ੋਕ ਟੂਲਾਨੀ ਨੇ ਸ੍ਰੀ ਊਸ਼ਾ ਮਾਤਾ ਜੀ ਅਤੇ ਸਵਾਮੀ ਮਹਾਂਦੇਵ ਜੀ ਦੇ ਸਮਾਧੀ ਸਥਾਨ ’ਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਵਾਰਡ ਨੰ. 6 ਦੀ ਕੌਂਸਲਰ ਰਜਨੀ ਬਾਲਾ ਟੂਲਾਨੀ, ਜਿਨ੍ਹਾਂ ਨੇ ਲਗਾਤਾਰ ਤੀਜੀ ਵਾਰ ਅਤੇ ਸਾਰੇ ਵਾਰਡਾਂ ’ਚੋਂ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ, ਨੂੰ ਮੰਦਰ ਕਮੇਟੀ ਦੇ ਅਹੁਦੇਦਾਰਾਂ ’ਚ ਸ਼ਾਮਿਲ ਰਮੇਸ਼ ਕੁਮਾਰ ਸੀ.ਆਰ, ਜਤਿੰਦਰ ਕੁਮਾਰ ਬਿੱਲੂ, ਧਰਮਵੀਰ ਭੱਲਾ ਜਲੰਧਰ ਅਤੇ ਦਿਨੇਸ਼ ਕੁਮਾਰ ਚੁੱਘ ਵਲੋਂ ਡੇਰੇ ਦੀ ਮਰਿਆਦਾ ਅਨੁਸਾਰ ਸਮੂਹ ਕੌਂਸਲਰਾਂ ਨੂੰ ਮਾਤਾ ਜੀ ਦੀ ਚੁੰਨੀ ਅਤੇ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ।