ਅਮਲੋਹ, 29 ਜੂਨ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਿੰਡ ਰਾਏਪੁਰ ਚੋਬਦਾਰਾਂ ਵਿਖੇ ਆਪਣੇ ਨਵੇਂ ਬਣੇ ਘਰ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਗ੍ਰਹਿ ਪ੍ਰਵੇਸ਼ ਸਮਾਗਮ ਕਰਵਾਇਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਨੂੰ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ, ਕਰਮਜੀਤ ਸਿੰਘ ਭਗੜਾਣਾ ਤੇ ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਕਿਰਨਦੀਪ ਕੌਰ ਖੰਨਾ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਰਾਜੂ ਖੰਨਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਵੇਂ ਘਰ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਸਮਾਜ ਸੇਵਾ ਅਤੇ ਲੋਕਾਂ ਨਾਲ ਨਿਭਾਈ ਜਾ ਰਹੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਇਸ ਮੌਕੇ ਡੇਰਾ ਰਾਏਪੁਰ ਚੋਬਦਾਰਾਂ ਦੀ ਸਾਧੂ ਮੰਡਲੀ ਨੇ ਵੀ ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਰਾਜੂ ਖੰਨਾ ਨੂੰ ਨਵੇਂ ਘਰ ਲਈ ਵਧਾਈ ਦਿੱਤੀ। ਆਪਣੇ ਸੰਬੋਧਨ ਦੌਰਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ, ਪਾਰਟੀ ਦੀ ਲੀਡਰਸ਼ਿਪ, ਵਰਕਰਾਂ ਅਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਮਿਲ ਰਿਹਾ ਪਿਆਰ, ਸਤਿਕਾਰ ਅਤੇ ਅਸੀਸਾਂ ਹੀ ਉਨ੍ਹਾਂ ਲਈ ਸਭ ਤੋਂ ਵੱਡੀ ਤਾਕਤ ਹਨ ਅਤੇ ਉਹ ਅੱਗੇ ਵੀ ਅਮਲੋਹ ਹਲਕੇ ਦੇ ਲੋਕਾਂ ਦੀ ਸੇਵਾ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਦੇ ਰਹਿਣਗੇ। ਇਸ ਮੌਕੇ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ, ਕੈਪਟਨ ਜਸਵੰਤ ਸਿੰਘ ਬਾਜਵਾ, ਕੁਲਦੀਪ ਸਿੰਘ ਮੁੱਢੜੀਆ, ਕਰਮਜੀਤ ਸਿੰਘ ਭਗੜਾਣਾ, ਜ਼ਿਲ੍ਹਾ ਪ੍ਰਧਾਨ ਪਟਿਆਲਾ ਅਮਿੱਤ ਸਿੰਘ ਰਾਠੀ, ਜਤਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਮਛਰਾਈ, ਹਰਿੰਦਰ ਸਿੰਘ ਦੀਵਾ, ਗੁਰਮੀਤ ਸਿੰਘ ਰਾਮਗੜ੍ਹ, ਰਣਜੀਤ ਸਿੰਘ ਘੋਲਾ ਰੁੜਕੀ, ਰਾਜਿੰਦਰ ਸਿੰਘ ਰਾਜੀ ਬਿਲਿੰਗ, ਰਾਕੇਸ਼ ਕੁਮਾਰ ਸ਼ਾਹੀ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਕਮਲਜੀਤ ਸਿੰਘ ਗਿੱਲ, ਐਡ. ਸਤਨਾਮ ਸਿੰਘ ਭਗੜਾਣਾ, ਸੰਤੋਖ ਸਿੰਘ ਜੰਜੂਆ, ਡਾ. ਜਸਵੰਤ ਸਿੰਘ ਅਲਾਦਾਦਪੁਰ, ਅਮੋਲਕ ਸਿੰਘ ਵਿਰਕ, ਸੁਖਦੇਵ ਸਿੰਘ ਬੈਣੀ, ਰੇਸ਼ਮ ਸਿੰਘ ਵਿਰਕ, ਹਰਜੋਤ ਸਿੰਘ ਰਤੀਆ, ਸਾਬਕਾ ਸਰਪੰਚ ਜਗਤਾਰ ਸਿੰਘ ਟਿੱਬੀ, ਭਿੰਦਰ ਸਿੰਘ, ਬਲਕਾਰ ਸਿੰਘ ਘੁੰਡਰ, ਭਗਵਾਨ ਦਾਸ ਮਾਜਰੀ, ਪਰਮਵੀਰ ਸਿੰਘ, ਲੱਕੀ ਮਾਜਰੀ, ਰਣਜੀਤ ਸਿੰਘ ਨੱਤ, ਵਿਸ਼ਾਲ ਕੁਮਾਰ ਕੈਨੇਡਾ, ਡਾ. ਅਰਜਨ ਸਿੰਘ, ਜਗਤਾਰ ਸਿੰਘ ਜੱਗੀ, ਗੁਰਕੀਰਤ ਸਿੰਘ ਪਨਾਗ, ਅੰਮ੍ਰਿਤ ਸਿੰਘ ਲੰਗ, ਜਰਨੈਲ ਸਿੰਘ ਮਾਜਰੀ, ਕਮਲਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਸਲਾਣਾ, ਯਾਦਵਿੰਦਰ ਸਿੰਘ ਪਨਾਗ, ਸੁਖਦੇਵ ਸਿੰਘ ਅਤਲੀ, ਸ਼ਰਧਾ ਸਿੰਘ ਛੰਨਾ, ਕਰਮ ਸਿੰਘ ਘੁਟੀਂਡ, ਹਰਮਿੰਦਰ ਸਿੰਘ ਕੁੰਭੜਾ, ਜਤਿੰਦਰ ਸਿੰਘ ਚੈਰੀ ਭਾਂਬਰੀ, ਮਨਜੀਤ ਸਿੰਘ ਕੈਂਥ, ਸਿਮਰਨਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਸੁੱਖੂ, ਸੁਰਜੀਤ ਸਿੰਘ ਬਰੌਂਗਾ, ਕਰਮਜੀਤ ਸਿੰਘ ਮਿੱਠੂ, ਪਿੰਕੀ ਰਾਣੀ, ਮਧੂਮੀਤ ਵਡੇਰਾ, ਗੁਰਮੀਤ ਕੌਰ ਵਿਰਕ, ਰਾਜਪ੍ਰੀਤ ਕੌਰ ਬੁੱਗਾ, ਮਹਿੰਦਰ ਸਿੰਘ ਖਨਿਆਣ, ਜਥੇਦਾਰ ਸੰਤੋਖ ਸਿੰਘ ਖਨਿਆਣ, ਮਨਪ੍ਰੀਤ ਸਿੰਘ ਮਾਜਰੀ, ਲੱਖੀ ਨੂਰਪੁਰਾ, ਗੁਰਬਖਸ਼ ਸਿੰਘ ਬੈਣਾ, ਪਾਲ ਸਿੰਘ ਖੁੰਮਣਾ, ਸ਼ਿੰਦਰਪਾਲ ਸਿੰਘ ਜਮਲਾ, ਲਵਪ੍ਰੀਤ ਸਿੰਘ ਬੁੱਗਾ, ਗੁਰਦੀਪ ਸਿੰਘ ਬੱਬੀ, ਕਰਮਜੀਤ ਸਿੰਘ ਕਾਨੂੰਗੋ, ਕੁਲਵਿੰਦਰ ਸਿੰਘ ਸਲਾਣੀ, ਸ਼ਿੰਗਾਰਾ ਸਿੰਘ ਮਾਲੋਵਾਲ, ਮਾਹੀਪਾਲ ਅਮਲੋਹ, ਇੰਦਰਜੀਤ ਸਿੰਘ ਚਤੁਰਪੁਰਾ, ਮੋਹਨ ਸਿੰਘ ਧਰਮਗੜ੍ਹ, ਨਾਹਰ ਸਿੰਘ ਕਲਾਲਮਾਜਰਾ, ਨਾਜ਼ਰ ਸਿੰਘ, ਨਸੀਬ ਸਿੰਘਾ, ਜਗਦੇਵ ਸਿੰਘ, ਸ਼ੇਰ ਸਿੰਘ ਮਹਿਮੂਦਪੁਰ, ਡਾ. ਚਰਨਜੀਤ ਸਿੰਘ, ਗੁਰਮੇਲ ਸਿੰਘ ਮਰਾਰੜੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਵਰਕਰ ਅਤੇ ਆਗੂ ਮੌਜੂਦ ਸਨ।