03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਹੁਕਮਰਾਨ ਫ਼ਿਲਮ ਸਤਲੁਜ ’ਤੇ ਰੋਕ ਲਗਾ ਕੇ ਸਿੱਖ ਕੌਮ ’ਤੇ ਹੋਏ ਹਕੂਮਤੀ ਜਬਰ-ਜ਼ੁਲਮ ਦੇ ਸੱਚ ਨੂੰ ਦਬਾਅ ਨਹੀਂ ਸਕਣਗੇ-ਟਿਵਾਣਾ

Ad Position 21
No active advertisement
ਅਜੀਤ ਡੈਸਕ 07-07-2026
ਫ਼ਤਹਿਗੜ੍ਹ ਸਾਹਿਬ, 6 ਜੁਲਾਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਪੰਜਾਬ ਤੇ ਸਿੱਖ ਕੌਮ ਦੇ ਅਸਲ ਦੁਖਾਂਤ ਨੂੰ ਸਹੀ ਰੂਪ ਵਿਚ ਪ੍ਰਗਟ ਕਰਨ ਵਾਲੀ ਫ਼ਿਲਮ ਸਤਲੁਜ ਜਾਂ ਪੰਜਾਬ-95 ‘ਤੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਜਬਰੀ ਰੋਕ ਲਗਾਉਣ ਦੇ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਹੁਕਮਰਾਨ ਪੰਜਾਬ ਦੇ ਬੀਤੇ ਸਮੇਂ ਦੇ ਦੁਖਾਂਤ ਦੇ ਅਸਲ ਸੱਚ ਨੂੰ ਛੁਪਾਉਣ ਵਿਚ ਕਤਈ ਵੀ ਕਾਮਯਾਬ ਨਹੀਂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਭਾਰਤ ਤੇ ਪੰਜਾਬ ਦੇ ਹੁਕਮਰਾਨ ਅਤੇ ਹੁਕਮਰਾਨਾਂ ਦਾ ਨਾਮ ਬਣਿਆ ਮੀਡੀਆ ਅਕਸਰ ਪੰਜਾਬ ਸੂਬੇ ਤੇ ਸਿੱਖ ਕੌਮ ‘ਤੇ ਹੋਣ ਵਾਲੇ ਹਕੂਮਤੀ ਜ਼ਬਰ ਨੂੰ ਉਜਾਗਰ ਕਰਨ ਦੀ ਬਜਾਏ ਪੰਜਾਬੀਆਂ ਖ਼ਾਸਕਰ ਸਿੱਖ ਕੌਮ ਨੂੰ ਬਦਨਾਮ ਕਰਦੇ ਆ ਰਹੇ ਹਨ, ਹੁਣ ਜੋ ਸਤਲੁਜ ਫ਼ਿਲਮ, ਜਿਸ ਦਾ ਪਹਿਲਾ ਨਾਮ ਪੰਜਾਬ-95 ਸੀ, ਜਿਸ ਵਿਚ ਪੰਜਾਬ ਵਿਚ ਹੋਏ ਹਕੂਮਤੀ ਜਬਰ ਤੇ ਕਤਲੇਆਮ ਦੇ ਸੱਚ ਨੂੰ ਇਸ ਫ਼ਿਲਮ ਦੇ ਨਿਰਦੇਸ਼ਕ ਅਤੇ ਨਾਇਕਾਂ ਨੇ ਚੰਗੇ ਢੰਗ ਨਾਲ ਫ਼ਿਲਮਾਇਆ ਹੈ, ਉਸ ‘ਤੇ ਪੰਜਾਬ ਵਿਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਰੋਕ ਲਗਾ ਦਿੱਤੀ ਗਈ ਹੈ, ਹੁਣ ਜੀ-5 ‘ਤੇ ਚੱਲਣ ਵਾਲੀ ਇਸ ਫ਼ਿਲਮ ਨੂੰ ਰੋਕ ਕੇ ਹੁਕਮਰਾਨ ਅਸਲ ਸੱਚ ਨੂੰ ਉਜਾਗਰ ਹੋਣ ਤੋਂ ਨਾ ਤਾਂ ਕਦਾਚਿਤ ਰੋਕ ਸਕਣਗੇ ਅਤੇ ਨਾ ਹੀ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾ ਪੱਖੀ ਕਿਰਦਾਰ ਨੂੰ ਦਾਗ਼ੀ ਕਰਨ ਵਿਚ ਕਾਮਯਾਬ ਹੋ ਸਕਣਗੇ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨਾਲ ਕੋਈ ਵੀ ਪਾਰਟੀ ਰਲ ਕੇ ਲੜੇ ਪਰ ਮੁੱਖ ਮੰਤਰੀ ਭਾਜਪਾ ਦਾ ਹੋਵੇਗਾ-ਇਕਬਾਲ ਸਿੰਘ ਲਾਲਪੁਰਾ ਅਗਲੀ ਖ਼ਬਰ ਪਾਈਨ ਗਰੋਵ ਪਬਲਿਕ ਸਕੂਲ ਦੀ ਪ੍ਰਿੰਸੀਪਲ ਨੀਤੂ ਕੁਮਾਰ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਨੈਸ਼ਨਲ ਐਵਾਰਡ ਨਾਲ ਸਨਮਾਨਿਤ
Ad Position 24
No active advertisement