08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਮਾਣਾ ਬਾਰ ਵਲੋਂ ਐਲ. ਏ. ਡੀ. ਸੀ. ਨੀਤੀ ਵਾਪਸ ਲੈਣ ਦੀ ਮੰਗ, ਸੂਬਾ ਪੱਧਰੀ ‘ਨੋ ਵਰਕ ਡੇ’ ਹੜਤਾਲ ਜਾਰੀ

Ad Position 21
No active advertisement
ਅਜੀਤ ਡੈਸਕ 08-07-2026
ਸਮਾਣਾ, 7 ਜੁਲਾਈ (ਸਾਹਿਬ ਸਿੰਘ)-ਬਾਰ ਐਸੋਸੀਏਸ਼ਨ ਸਮਾਣਾ ਨੇ ਪੰਜਾਬ ਦੀਆਂ ਬਾਰ ਐਸੋਸੀਏਸਨਾਂ ਦੀ ਸਾਂਝੀ ਐਕਸਨ ਕਮੇਟੀ ਵਲੋਂ ਦਿੱਤੇ ਗਏ ਸੱਦੇ ਦਾ ਸਮਰਥਨ ਕਰਦਿਆਂ ਸੂਬਾ ਪੱਧਰੀ ‘ਨੋ ਵਰਕ ਡੇ’ ਹੜਤਾਲ ਵਿਚ ਸ਼ਾਮਿਲ ਹੁੰਦਿਆਂ ਹੜਤਾਲ ਕੀਤੀ। ਬਾਰ ਪ੍ਰਧਾਨ ਨਵਦੀਪ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਦੌਰਾਨ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ 29 ਜੂਨ ਨੂੰ ਹੋਈ ਵਰਚੁਅਲ ਬੈਠਕ ਤੇ ਭਾਰਤ ਦੇ ਮੁੱਖ ਜੱਜ ਵਲੋਂ ਲੀਗਲ ਏਡ ਡਿਫੈਂਸ ਕਾਊਂਸਲ (ਐਲ. ਏ. ਡੀ. ਸੀ.) ਨੀਤੀ ਦੀ ਸਮੀਖਿਆ ਲਈ ਕਮੇਟੀ ਬਣਾਏ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਰਿਪੋਰਟ ਜਾਂ ਫੈਸਲਾ ਜਾਰੀ ਨਹੀਂ ਕੀਤਾ ਗਿਆ। ਵਕੀਲਾਂ ਨੇ ਦੋਸ਼ ਲਾਇਆ ਕਿ ਮੌਜੂਦਾ ਐਲ. ਏ. ਡੀ. ਸੀ. ਪ੍ਰਣਾਲੀ ਵਿਚ ਗੰਭੀਰ ਖਾਮੀਆਂ ਹਨ, ਜਿਸ ਕਾਰਨ ਵਕੀਲਾਂ ਦੀ ਪੇਸ਼ਾਵਰ ਸੁਤੰਤਰਤਾ ਪ੍ਰਭਾਵਿਤ ਹੋ ਰਹੀ ਹੈ। ਬਾਰ ਐਸੋਸੀਏਸਨ ਨੇ ਮੰਗ ਕੀਤੀ ਕਿ ਮੌਜੂਦਾ ਐਲ. ਏ. ਡੀ. ਸੀ. ਨੀਤੀ ਨੂੰ ਤੁਰੰਤ ਰੱਦ ਕਰਕੇ ਮੁਫ਼ਤ ਕਾਨੂੰਨੀ ਸਹਾਇਤਾ ਲਈ ਵਕੀਲਾਂ ਦੀ ਨਿਯੁਕਤੀ ਮੁੜ ਸੰਬੰਧਤ ਬਾਰ ਐਸੋਸੀਏਸ਼ਨਾਂ ਰਾਹੀਂ ਕੀਤੀ ਜਾਵੇ। ਬਾਰ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਇਹ ਹੜਤਾਲ ਸਾਂਝੀ ਐਕਸਨ ਕਮੇਟੀ ਦੇ ਅਗਲੇ ਨਿਰਦੇਸ਼ਾਂ ਜਾਂ ਐਲ. ਏ. ਡੀ. ਸੀ. ਨੀਤੀ ਵਾਪਸ ਲੈ ਕੇ ਪੁਰਾਣੀ ਪ੍ਰਣਾਲੀ ਬਹਾਲ ਹੋਣ ਤੱਕ ਜਾਰੀ ਰਹੇਗੀ। ਇਸ ਮੌਕੇ ਬਾਰ ਦੀ ਕਾਰਜਕਾਰਨੀ ਦੇ ਮੈਂਬਰ ਨਿਰਲੇਪ ਕੌਰ, ਸੀਨੀਅਰ ਵਕੀਲ ਜਸਬੀਰ ਸਿੰਘ, ਰੋਮੀ ਵਡੇਰਾ, ਸਕੱਤਰ ਕਸ਼ਮੀਰ ਸਿੰਘ ਚੁੰਬਰ, ਅਨਮੋਲ ਘਈ ਸਣੇ ਬਾਰ ਦੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਰਿੰਟੂ ਨੇ ‘ਲੋਕ ਮਿਲਣੀ’ ਦੌਰਾਨ ਗਿਣਾਈਆਂ ਸਰਕਾਰ ਦੀਆਂ ਪ੍ਰਾਪਤੀਆਂ ਅਗਲੀ ਖ਼ਬਰ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਸਨੌਰ ਦੇ ਸੀਨੀਅਰ ਆਗੂ ਗੌਰਵ ਸੰਧੂ ਨੇ ਕੀਤੀ ਮੁਲਾਕਾਤ
Ad Position 24